Saturday, 31 Jan 2026

"ਅਹਿਸਾਸ"ਲੜੀ- 18

ਜਾਲੰਧਰ G2M 6ਜੂਨ24:-

 

“ਕੁੱਕੜ ਦੀ ਚੀਕ ਪੁਕਾਰ”

 

ਤੜਕਸਾਰ ਪਹੁ-ਫੁਟਾਲੇ ਤੋਂ ਪਹਿਲਾਂ

ਮੈਂ ਅਲੱਖ - ਜਗਾਈ

ਰਾਮ ਨਾਮ ਧਿਆਇਆ

ਤੇ ਸਰਬੱਤ ਦੇ ਭਲੇ ਦੀ

ਹਾਲੇ ਕੀਤੀ ਹੀ ਸੀ ਅਰਦਾਸ।

 

ਕਿ ਮੇਰੇ ਧੁਰ ਅੰਦਰੋਂ

ਮੋਏ ਹੋਏ ਮੁਰਗੇ ਦੀ

ਲੱਤ- ਬਾਂਹ,ਅੱਖ-ਕੰਨ ਨੇ

ਇਹੋ ਕੁਹਰਾਮ-

ਇਹੋ ਸ਼ੋਰ

ਮਚਾਇਆ ਸੀ :

“ਦੁਨੀਆਂ ਦੀ ਇਹ

ਕੈਸੀ ਰੀਤ ਅਵੱਲੀ ਹੈ

ਨੌਂ ਮਣ ਚੂਹੇ ਖਾ ਕੇ

ਦੇਖੋ ਯਾਰੋ

ਖਾ

ਬਿੱਲੀ ਹੱਜ ਨੂੰ ਚੱਲੀ ਹੈ”!

 

ਹਰ ਰੋਜ਼ ਤਕਾਲੀਂ

ਸੂਰਜ ਦੇ

ਢੱਲ ਜਾਣ ਤੋਂ ਬਾਦ

ਆਪਣੇ ਬਗਲੋਂ ਕੱਢ ਕੇ ਛੁਰੀ

ਗਰਦਨ ਮੇਰੀ ਤੇ ਚਲਾਉਂਦਾ ਹੈ।

ਹੱਥਾਂ, ਨਹੁੰਆਂ,ਦੰਦਾਂ ਨਾਲ

ਕੱਚਾ - ਪੱਕਾ ਰਿੰਨਾਂ

ਮਾਸ ਚਹੂੰਡ ਕੇ

ਹੱਡੀ ਮੇਰੀ

ਖਾਹ ਪੀ ਕੇ ਤੇ

ਚੂਸ

ਕੰਮ ਮੁਕਾ ਕੇ

ਨਸ਼ੇ ਜਿਹੇ ਵਿਚ

ਸੌਂ ਜਾਂਦਾ ਹੈ।

' ਚੱਟ ਕੇ

ਤੇ ਫਿਰ ਤੜਕਸਾਰ

ਪਹੁ-ਫੁਟਾਲੇ ਤੋਂ ਪਹਿਲਾਂ

ਜਿਥੇ ਰਾਤੀ

ਵੱਢਿਆ-ਰਿੰਨਿਆਂ-ਭੁਨਿੰਆਂ-ਖਾਧਾ ਮੈਨੂੰ

ਉਸੇ ਹੀ ਅਸਥਾਨ ਤੇ ਯਾਰੋ

ਮਾਰ ਕੇ ਪੋਚਾ

ਧੂਫ ਧੁਖਾ ਕੇ

ਚਾਰੋ ਪਾਸੇ ਇਤਰ ਫੈਲਾ ਕੇ

ਤਾਜ਼ੇ ਤਾਜ਼ੇ ਫੁੱਲ ਚੜਾਕੇ

ਟੱਲੀਆਂ ਵਾਜੇ ਅਤੇ

ਛੈਣੇ ਖੜਕਾ ਕੇ

ਅੱਲਖ ਜਗਾਂਦਾ ਹੈ ਇਹ

ਰਾਮ ਰਾਮ ਧਿਆਂਦਾ ਹੈ ਤੇ

ਸਰਬੱਤ ਦੇ ਭਲੇ ਦੀ ਕਰਦਾ ਹੈ ਅਰਦਾਸ

ਰਚਦਾ ਹੈ ਸਾਰੀ ਪ੍ਰਪੰਚ।

ਪਰ ਤ੍ਰਕਾਲਾਂ ਦੇ ਢਲ਼ ਜਾਣ ਤੇ 

ਬਗਲ ‘ਚ’ ਕੱਢ ਕੇ ਖੁੰਡੀ ਛੁਰੀ

ਛਾਤੀ ਮੇਰੀ ‘ਤੇ’ ਹੈ ਦਨਦਨਾਉਂਦਾ

ਸਵਾਦ ਅਪਣੇ ਦੀ ਖ਼ਾਤਰ 

ਬੋਟੀ ਬੋਟੀ ਮੇਰੀ ਕਰ ਕੇ

ਭੁੰਨ ਕੇ ਰਿੰਨ ਕੇ ਚਰੁੰਡ ਚਰੁੰਡ ਖਾਂਦਾ

ਤੇ ਤੜਕਸਾਰ ਮੁੜ

ਮਾਰ ਪੋਚਾ …..,,,,

ਰਾਮ ਨਾਮ ਧਿਆਂਦਾ ।

ਕੈਸੀ ਕਸਬ

ਹੈ ਕਾਸੀ ਕਿੱਤਾ ਇਸਦਾ

ਜ਼ਰੇ ਜ਼ਰੇ ਦੇ ਅੰਦਰ ਯਾਰੋ

ਹੈ ਇਹ ਭੇਸ਼ ਵਟਾਂਦਾਂ ।

ਤਕ ਕੇ ਇਸ ਦੇ

ਰੰਗ ਅਨੇਕ

ਗਿਰਗਟ ਹੈ-

ਪਰੇਸ਼ਾਨ ਬੇਚਾਰੀ

ਮੂੰਹ ‘ਚ’ ਰਾਮ ਰਾਮ ਹੈ ਇਸਦੇ।

ਪਰ ਤੁਸੀਂ ਤਾਂ

ਜਾਣੀ-ਜਾਣ ਹੈ ਸਆਮੀ

ਬਗਲ ਵਿੱਚ ਹਾ ਛੁਰੀ ਛੁਪਾਈ।

 

“ਹੈ ਨਾਥਨ ਕੇ ਨਾਥ।

ਤਾਜ਼ਾ ਫੁੱਲਾਂ ਦੀ ਖੁਸ਼ਬੂ ਵਿੱਚ

ਕਤਲ ਮੇਰੇ ਨੂੰ ਭੁੱਲ ਨਾ ਜਾਈਓ ।

ਟੱਲੀਆਂ ਦੀ ਟੁਨਕਾਰ ‘ਚ’ ਸਵਾਮੀ

ਘਾਤ ਮੇਰੇ ਨੂੰ ਭੁੱਲ ਨਾ ਜਾਈਓ 

ਇਤਰ-ਫੁੱਲਾਂ ਦੀ ਖੁਸ਼ਬੂ ਵਿੱਚ 

ਸੰਖਾਂ ਦੇ ਜਸਗਾਨ ਵਿੱਚ 

ਬਾਂਸੁਰੀ ਦੀ ਮਧੁਰ ਆਵਾਜ਼ ਵਿੱਚ, ਦੇਖੀਂ ਭਗਵਾਨ

ਇਨਸ਼ਾਫ਼ ਤੇਰਾ ਵੀ ਵਿਕ ਨਾ ਜਾਵੇ

ਵਿਸ਼ਵਾਸ਼ ਤੇਰੇ ‘ਤੋਂ ਉਠ ਨਾ ਜਾਏ

ਕਰ ਸਚਾ ਇਨਸਾਫ, ਹੇ ਪਾਰਬ੍ਰਹਮ ਸੁਆਮੀ!

ਮਾਰੋ ਮਾਰੋ ਮਾਰੋ, ਮੇਰੇ ਰਾਮ ਜੀ!

ਇਹਨੂੰ ਵੀ ਮੇਰੀ ਤਰ੍ਹਾਂ ਹੀ ਮਾਰੋ।


128

Share News

Login first to enter comments.

Latest News

Number of Visitors - 134247