ਜਲ਼ੰਧਰ G2M 4ਜੂਨ 24:-
ਤੂੰ ਹੀ -ਤੂੰ
ਸਤਯੁੱਗ, ਤ੍ਰੇਤਾ, ਦੁਆਪਰ, ਕਲਯੁੱਗ
ਕਰੋੜ ਕੋਹ ਚੱਲ
ਯੁਗ ਚਾਰੇ
ਲੱਭਦਾ ਰਿਹਾ
ਦਰ ਤੇਰਾ
ਕਰਨ ਲਈ
ਤੇਰਾ ਦੀਦਾਰ
ਨਾ ਲੱਭਿਆ
ਦਰ ਤੇਰਾ
ਨਾ ਹੋਇਆ
ਤੇਰਾ ਦੀਦਾਰ
ਰੂਹ ਮੇਰੀ
ਕਲਬੂਤ ਲੱਖ ਬਦਲੇ
ਲੱਭਣ ਲਈ ਤੇਰਾ ਦੁਆਰ
ਆਸ ਦਾ ਦੀਵਾ
ਜਗ ਗਿਆ ਕਦੇ
ਅਗਲੇ ਹੀ ਪਲ
ਡੂੰਘੀ ਖੱਡ ਵਿਚ
ਮੈਂ ਡਿੱਗ ਗਿਆ ਯਾਰ।
ਅੰਤ, ਹੰਭ-ਹਾਰ ਕੇ
ਥੱਕ ਟੁਟ ਕੇ
ਧਾਹ ਦੇ ਕੇ
ਡਿੱਗਾ ਜਦ
ਬੇਹੋਸ਼ ਹੋ ਮੈਂ
ਉਸੇ ਹੀ ਪਲ
ਪਤਾ ਨਹੀਂ ਕਿਵੇਂ ਤੂੰ ਤਰੁੱਠਾ
ਆਣ ਖੜਕਾਇਆ
ਦਰ ਮੇਰਾ
ਦੇਣ ਲਈ ਆਪਣਾ ਦੀਦਾਰ।
ਬੇਹੋਸ਼ੀ ਦੇ ਆਲਮ ਵਿਚ
ਨਜ਼ਰ ਉਠਾ ਕੇ
ਤੱਕਿਆ ਜਦ ਮੈਂ
ਤੇਰੀ ਕਿੰਨੀ
ਰੂਹ ਮੇਰੀ
ਸ਼ਰਸਾਰ ਹੋ ਗਈ
ਵਿਚੋਂ ਮਰ ਗਿਆ ਹੂੰ
ਆਖਰ
ਸਰਬ ਦਿਸ਼ਾਵਾਂ ਵਿਚ
ਫੈਲ ਗਿਆ
ਬੱਸ ਤੂੰ- ਹੀ - ਤੂੰ






Login first to enter comments.