Saturday, 31 Jan 2026

ਮਨੁੱਖ” 

G2M ਜਾਲੰਧਰ30 ਮਈ 24:-

 

“ਮਨੁੱਖ” 

 

ਮੈਂ ਮਨੁੱਖ ਹਾਂ

ਮੇਰੇ ਬਦਨ ਦੇ ਹਰ ਜ਼ਰਰੇ

ਸਰੀਰ ਦੇ ਹਰ ਰੰਗ - ਰੇਸ਼ੋ ਅੰਦਰ

ਤਨ - ਮਨ, ਦਿਲ -ਓ-ਦਿਮਾਗ

ਤੇ ਧੁਰ ਆਤਮਾਂ ਦੇ ਅੰਦਰ

ਭਰਿਆ ਪਿਐ ਕੁਝ ਐਸਾ ਕਮਾਲ

ਕਿ ਮੈਂ ਉਬੜ ਖੂਬੜ ਰਾਹਵਾਂ

ਚੁਣੌਤੀ,ਮੁਸ਼ਕਲ ਤੇ ਹਰ

ਔਖੀ ਘੜੀ ਦੇ ਵਿਚੋਂ

ਜੇਤੂ ਬਣ ਕੇ ਨਿਕਲਿਆ ਹਾਂ।

 

ਬਿਪਤਾ ਦੇ ਹਰ ਪਲ, ਹਰ ਘੜੀ, ਹਰ ਲਮਹੇ,

ਮੈਂ ਦਿਖਾਇਆ ਹੈ

ਆਪਣਾ ਕਮਾਲ, ਆਪਣਾ ਜਲੌ।

 

ਅੱਗ ਦਾ ਦਰਿਆ ਤੈਰਦੇ

ਮੈਂ ਫੌਲਾਦ ਬਣ ਜਾਨਾਂ

ਸੂਈ ਦੇ ਨੱਕੇ ਵਿਚੋਂ ਨਿਕਲਦਿਆਂ

ਬਣ ਜਾਂਦਾ ਹਾਂ ਹਵਾ

ਪਹਾੜ ਨਾਲ ਟਕਰਾਉਂਦਿਆ

ਮੈਂ ਚੱਟਾਨ ਬਣ ਜਾਨਾਂ

ਸ਼ੈਤਾਨ ਨਾਲ ਟਕਰਾਉਂਦਿਆਂ

ਮੈਂ ਭਗਵਾਨ ਬਣ ਜਾਨਾ

 

ਮੇਰੇ ਕਰਮ ਦਾ ਜੇ ਦੇਖਣਾ ਹੋਵੇ ਸਿਖਰ

ਮੇਰੇ ਕਮਾਲ ਦਾ ਜੇ ਦੇਖਣਾ ਹੋਵੇ ਜਲੌ

ਤਾਂ ਦੇਖੋ ਪੱਟਾਂ ਤੇ ਬਿਠਾ ਕਿਸ ਤਰ੍ਹਾਂ

ਜ਼ਾਲਮ ਹਾਕਮ ਦੀ ਹਿੱਕ ਤੇ

ਕਰਦਾ ਹਾਂ ਆਪਣਾ ਵਾਰ

ਕਿ ਉਸ ਸਮੇਂ

ਹਰਨਾਕਸ਼ ਨਾਲ ਟਕਰਾਉਂਦਿਆਂ

ਮੈਂ ਨਰ ਸਿੰਘ ਬਣ ਜਾਨਾਂ

 

ਮੈਂ ਸਥਿਤੀ ਦੇ ਹਰ ਸੰਦਰਭ ਦੇ

ਵਿਚੋਂ ਦੀ ਹੋ ਕੇ ਗੁਜਰਦਾ ਹਾਂ

ਮੇਰੀ ਹਿੰਮਤ ਮਿਹਨਤ,ਲਗਨ

ਸਿਰੜ ਦੇ ਜਨੂੰਨ ਸਾਹਵੇਂ

ਉਸ ਸਮੇਂ ਟਿਕਦੀ ਨਹੀਂ

ਕੋਈ ਵੀ ਸਮੱਸਿਆ

ਜਦ ਮੈਂ ਸੀਸ ਤਲੀ ਤੇ ਧਰ ਕੇ

ਮੈਦਾਨੇ ਜੰਗ ਵਿਚ ਉਤਰ ਆਉਨਾਂ

 

ਮੈਂ ਤਾਂ ਚੌਪਾਇਆਂ ਦੀ ਤਰ੍ਹਾਂ

ਚਲਦਾ ਸਾਂ ਕਦੇ

ਆਪਣੀ ਹਿੰਮਤ ਮਿਹਨਤ ਤੇ ਲਗਨ ਸਦਕਾ

ਚੰਦਰਮਾਂ ਦੇ ਸਿੰਘਾਂਸਨ ਤੇ

ਹੋ ਗਿਆ ਹਾਂ ਬਿਰਾਜਮਾਨ

ਤੇ ਹੁਣ ਕਰਨਾ ਹੈ ਹੁਕਮ ਸੁਰਭੀ ਨੂੰ ਕਿ :

ਪ੍ਰਕਾਸ਼ ਦੀ ਹੈ ਲੋੜ ਬੜੀ

ਆਪਣੇ ਹੱਥਾਂ ਤੇ

ਕਰਕੇ ਸਵਾਰ

ਸੂਰਜ ਨੂੰ ਲੈ ਆਵੋ

ਮੇਰੇ ਦਰਬਾਰ!

 

ਹਾਂ! ਮੈਂ ਮਨੁੱਖ ਹਾਂ

ਮੈਨੂੰ ਤਾਂ ਹਰ ਘੜੀ ਮਿਲਦਾ ਹੈ ਸੁਨੇਹਾ

ਅਗਲਿਆਂ ਪੜਾਵਾਂ ਦਾ

 

ਹਾਂ! ਪਰ ਜਦ ਕਦੇ

ਜਾਣੇ-ਅਣਜਾਣੇ

ਮੈਂ ਡਿੱਗ ਜਾਂਦਾ ਹਾਂ-

ਆਲਸ ਦੀ ਡੂੰਘੀ ਹਨੇਰੀ ਖੱਡ ਦੇ ਅੰਦਰ

ਉਸ ਪਲ ਉਸ ਘੜੀ, ਉਸ ਲਮਹੇ

ਮੈਂ, ਮੈਂ ਨਹੀਂ ਰਹਿੰਦਾ

ਸਾਹ, ਸਤ -ਹੀਣ, ਨਿਰਜਿੰਦ ਪਾਣੀ

ਪੱਥਰ ਸਿਲ ਬਣ ਜਾਨਾਂ

ਆਲਸ ਦੀ ਡੂੰਘੀ ਖੱਡ ਵਿਚ

ਗੁੰਮ ਜਾਂਦੀ ਹੈ

ਮੇਰੀ ਜਾਣ-ਪਹਿਚਾਣ

ਗੁਆਚ ਜਾਂਦਾ ਹੈ

ਮੇਰਾ ਵਿਅਕਤਿਤਵ

 

ਹਾਂ,ਪਰ ਜਦ ਕਦੇ ਮੈਨੂੰ -

ਪੱਥਰ ਸਿਲ ਜਾਣ

ਠੀਕਰਾਂ ਠੀਕਰਾਂ ਕਰਨ ਲਈ

ਮਾਰਦਾ ਹੈ ਸਿਰ ਮੇਰੇ ‘ਤੇ

ਕੋਈ ਹਥੌੜਾ

ਕਰਦੇ ਹੈ ਜਦ

ਕੋਈ ਪਹਿਲਾ ਹੀ ਵਾਰ।

ਸੱਟ ਖਾ ਕੇ-

ਜਾਗ ਪੈਂਦਾ ਹੈ ਫਿਰ ਮੇਰਾ ਜਨੂੰਨ

ਜ਼ਰਾ ਜ਼ਰਾ, ਪਾਸ਼ ਪਾਸ਼, ਰਗ-ਰੇਸ਼ਾ ਮੇਰਾ

ਆ ਜਾਂਦਾ ਹੈ ਹੋਸ਼ ਵਿਚ

ਹੋ ਜਾਂਦੇ ਹੈ

ਮੁਕਾਬਲੇ ਲਈ ਤਿਆਰ।

ਫਤਿਹ ਲਈ ਪਹਿਨਦਾ ਹੈ

ਸ਼ਮਸ਼ੀਰ - ਏ - ਦਸਤ

ਤੇ ਮੈਦਾਨੇ ਜੰਗ ਵਿਚ

ਉਤਰ ਆਉਂਦਾ ਹੈ।

 

ਹਾਂ! ਹਾਂ!

ਮਨੁੱਖ ਹਾਂ ਮੈਂ

ਮੇਰੇ ਬਦਨ ਦੇ ਹਰ ਜ਼ਰੇ

ਸਰੀਰ ਦੇ ਹਰ ਰਗ-ਰੇਸ਼ੇ ਅੰਦਰ

ਤਨ-ਮਨ,ਦਿਲ-ਓ-ਦਿਮਾਗ ਤੇ

ਧੁਰ ਆਤਮਾ ਦੇ ਅੰਦਰ

ਭਰਿਆ ਪਿਆ ਹੈ

ਕੁਝ ਐਸਾ ਜਨੂਨ

ਕਿ ਸੰਘਰਸ਼ ਦੀ

ਮੁਕਾਬਲੇ ਦੀ

ਹਰ ਔਖੀ ਘੜੀ ਦੇ ਵਿਚੋਂ ਦੀ

ਮੈਂ ਜੇਤੂ ਬਣ ਕੇ

ਨਿਕਲਿਆ ਹਾਂ।

 

ਤੇ ਜੇ ਕਿਸੇ ਵੇਖਣਾ ਹੋਵੇ

ਮੇਰੇ ਕਰਮ ਦਾ, ਮੇਰੇ ਕਮਾਲ ਦਾ ਜਲੌ

ਤਾਂ ਦੇਖੋ ਪੱਟਾਂ ‘ਤੇ.......... |


54

Share News

Login first to enter comments.

Latest News

Number of Visitors - 134247