ਜਾਲੰਧਰ G2M 29 ਮਈ:-
“ਫੇਰ ਆਈਆਂ ਚੋਣਾਂ”
ਪੰਜ ਸਾਲ ਹੋ ਗਏ ਨੇ
ਪਰੇ ਪੰਜ ਸਾਲ
ਤੇ ਹੁਣ ਦੇਖਣਾ
ਫਿਰ ਕਿਸ ਤਰ੍ਹਾਂ
ਦੇਖਦਿਆਂ ਹੀ ਦੇਖਦਿਆਂ
ਸਮੇਂ ਦਾ ਡਾਢਾ ਹਾਕਮ
ਆਪਣਾ ਅਸਲ ਚਿਹਰਾ ਮੁਹਰਾ ਲੁਕਾਂਦਾ
ਸੁਹਣਾ ਜਿਹਾ ਨਕਾਬ ਸਜਾਂਦਾ
ਮੰਦਰ, ਮਸਜਿਦ, ਗਿਰਜੇ, ਗੁਰਦੁਆਰੇ
ਗਲੀ – ਮੁਹੱਲੇ ਅਤੇ ਚੁਰਾਹੇ
ਹਰ ਪਿੰਡ ਹਰ ਸ਼ਹਿਰ
ਹਰ ਸੱਥ ਦੇ ਅੰਦਰ
ਤੇ ਐਰੇ ਗੈਰੇ ਨੱਥੂ ਖੈਰੇ ਦੇ
ਘਰ - ਘਰ, ਦਰ-ਬ-ਦਰ ਅੰਦਰ ਆਵੇਗਾ
ਵੋਟਾਂ ਦੀ ਪਾਵੇਗਾ ਦੁਹਾਈ
ਤੇ ਸਾਡਾ ਮਨ ਪਰਚਾਉਣ ਲਈ
ਏਕਤਾ-ਸਾਂਝੀਵਾਲਤਾ-ਭਰਾਤਰੀ ਭਾਵ
ਸਦਭਾਵਨਾ-ਮਾਨਵਤਾ-ਅਮਨ
ਚੈਨ-ਸੁਖ-ਤਰੱਕੀ-ਪ੍ਰਗਤੀ
ਤੇ ਲੋਕ-ਕਲਿਆਣ ਲਈ ਬੜਾ ਹੀ
ਤਤਪਰ ਨਜ਼ਰ ਆਵੇਗਾ।
ਤੇ ਅਸੀਂ
ਵਿਸ਼ਵ-ਭਾਰਤੀ ਦੀ ਗੌਰਵਸ਼ੀਲ ਸੰਤਾਨ
ਜੋ ਸਦੀਆਂ ਤੋਂ
ਵਿਚ ਚੁਰਾਹੇ
ਡੰਡਉਤ ਬੰਦਨਾਂ ਦੀ
ਮੁੱਦਰਾ ਵਿਚ
ਚੌਫਾਲ ਪਏ ਹਾਂ
ਤੇ ਇਸ ਚੁਰਾਹੇ ਵਿਚ
ਜਿਸ ਦਾ ਨਾਮ
ਹਿੰਦੁਸਤਾਨ ਹੈ
ਆਵੇਗਾ ਸਮੇਂ ਦਾ ਡਾਢਾ ਹਾਕਮ
ਤੇ ਸਾਡੇ
ਅਰਧ ਸ਼ਵ ਦੇ
ਅੰਗੂਠੇ ਲਗਵਾ ਕੇ
ਕਰੋਗਾ ਆਪਣੀ
ਜਿੱਤ ਦਾ ਐਲਾਨ।
ਤੇ ਫਿਰ ਇਸ
ਜਿੱਤ ਦੇ ਐਲਾਨ ਤੋਂ ਬਾਦ
ਭੁੱਲ ਜਾਏਗਾ ਸਾਰੇ
ਘੋਸ਼ਣਾ ਪੱਤਰ ਤੇ ਐਲਾਨ
ਹੋ ਜਾਏਗਾ ਲਾਪਤਾ
ਪੰਜ ਸਾਲਾਂ ਲਈ ਉਹ ਤਾਂ
ਪਰ ਅਸੀਂ
ਵਿਸ਼ਵ ਭਾਰਤ ਦੀ ਗੌਰਵਮਈ ਸੰਤਾਨ .......... |






Login first to enter comments.