ਜਾਲੰਧਰ G2M 28 ਮਈ 24
— ਰਹਿਮਤ —-
ਰਹਿਮਤ ਤੇਰੀ ਜੇ ਹੋ ਜਾਏ
ਕਤਰਾ ਵਧ ਕੇ ਸਮੁੰਦ ਬਣ ਜਾਂਦੇ
ਨਦਰਿ ਉਪੱਠੀ ਜੇ ਕਰੇ
ਸਮੁੰਦਰ ਸੁੱਕ ਕੇ
ਤ੍ਰਿਪ ਇਕ ਰਹਿ ਜਾਂਦੇ।
ਗਲ ਵਿਚ ਲੀਰਾਂ
ਤੇ ਹੱਥ ਵਿਚ ਠੂਠਾ ਫੜਾ
ਬਾਦਸ਼ਾਹ ਰੋਲ ਦੋਨੋਂ
ਗਲੀ-ਓਂ-ਗਲੀ
ਤੇ ਪੈਰਾਂ ਦੀ ਧੂੜ ਵਾਂਗ ਰੁਲਦੇ
ਸਖ਼ਸ਼ ਚੁੱਕ ਕੇ
ਜ਼ਿਲ-ਏ-ਇਲਾਹੀ ਤੇ ਸ਼ਹਿਨਸ਼ਾਹ-
ਤਕ ਬਣਾ ਦੇਨੈਂ ।
ਮੈਂ ਕੁਝ ਨਹੀਂ ਜਾਣਦਾ
ਨਾ ਕੁਝ ਕਰ ਸਕਦਾ ਹਾਂ ਐਲਾਨ
ਮੈਂ ਜਾਣਦਾ ਹਾਂ
ਤਾਂ ਕੇਵਲ ਏਨਾਂ ਕਿ-
ਤੇਰੀ ਰਹਿਮਤ-
ਹਰ ਜ਼ਰੇ, ਹਰ ਸਖਸ਼ ਤੇ ਹੈ
ਕਿ ਤੂੰ ਹੀ ਹੈਂ
ਹਰ ਹਿਰਦੇ ਦੇ ਅੰਦਰ
ਸਮੋਇਆ ਹੋਇਆ
ਧੜਕਦਾ ਹੈਂ ਬਣ ਕੇ ਜ਼ਿੰਦਗੀ
ਤੂੰ ਹੀ ਹਰ ਚਿਹਰੇ ਤੇ
ਚਮਕਦਾ ਹੈਂ ਨੂਰ ਬਣ ਕੇ।
ਹਾਂ ਤੂੰ ਹੀ ਹੈਂ
ਤੂੰ ਹੀ ਤੂੰ ।






Login first to enter comments.