Saturday, 31 Jan 2026

“ਅਹਿਸਾਸ” ਲੜੀ- 9

 

—— ਇਨਕਲਾਬ ——

ਹੇਠਲੀ ਉੱਤੇ ਤੇ ਉਤਲੀ ਹੇਠਾਂ ਦਾ ਨਾਮ

ਇਨਕਲਾਬ ਹੈ ਯਾਰੋ ।

 

ਭਗਤ ਦੁਆਰੇ-

ਝੋਲੀ ਅੱਡ ਕੇ

ਜਦ ਭਗਵਾਨ ਖੜ੍ਹ ਜਾਏ

ਭਗਤ ਬਣ ਜਾਏ ਖੁਦ

ਅਮਰ ਆਨਾਦੀ ਓਮਕਾਰ ਯਾਰੋ

 

ਕਤਰਾ ਵਧ ਕੇ

ਜਦ ਸਮੁੰਦ ਹੋ ਜਾਏ

ਸਮੁੰਦਰ ਸਿਮਟ ਕੇ

ਜਦ ਇਕ ਤ੍ਰਿਪ ਹੋ ਜਾਏ।

 

ਬੇਗਮ ਬਾਦਸ਼ਾਹ ਅਤੇ ਵਜ਼ੀਰ ਸਾਰੇ

ਤਖਤ ਓ -ਤਾਜ डे ਸ਼ੁਹਰਤ ਸਾਰੀ

ਟੁਕੜੇ - ਟੁਕੜੇ ਦੇ ਜਦ ਮੁਹਤਾਜ

ਹੋ ਜਾਣ।

ਆਪਣੇ ਹੀ ਗੁਲਾਮਾਂ ਦੇ ਹੱਥੋਂ

ਟੱਕੇ ਟੱਕੇ ਦੇ ਵਿਚ

ਬਾਦਸ਼ਾਹ ਜਦ ਨੀਲਾਮ ਹੋ ਜਾਣ।

 

ਰਾਜਾ ਰੰਕ ਦੇ

ਪੈਰਾਂ ਦੀ ਧੂੜ ਹੋ ਜਾਏ

ਰੰਕ ਸਮੇਂ ਦਾ

ਸਹੀ ਹੱਕਦਾਰ ਬਣ ਜਾਏ।

ਸਮੁੰਦਰ ਚੜ੍ਹੇ ਜਦ

ਸੱਤਵੇਂ ਅਸਮਾਨ 'ਤੇ

ਅਸਮਾਨ ਵਿਛ ਜਾਏ

ਪੈਰਾਂ ਦੀ ਰਾਖ ਥੱਲੇ॥

ਅਣੂ ਫੈਲ ਕੇ ਜਦ ਬਹਿਮੰਡ ਬਣ ਜਾਏ

ਪਹਿਮੰਡ ਸੁੰਗੜਕੇ ਜਦ

ਪਰ ਹੁਣ ਬਣ ਜਾਏ

ਉਸ ਘੜੀ ਸੁਲੱਖਣੀ ਦਾ

ਨਾਮ ਹੈ ਇਨਕਲਾਬ ਯਾਰੋ ॥

 

ਹੇਠਲੀ ਉੱਤੇ, ਉਤਲੀ ਹੇਠਾਂ

ਦਾ ਨਾਂ

ਇਨਕਲਾਬ ਹੈ ਯਾਰੋ।

 

ਤਰੱਕੀ ਦੀ, ਆਸ ਦੀ

ਮੁਹੱਬਤ ਦੀ,ਜਨੂੰਨ ਦੀ

ਸਿਰੜ ਦੀ ਸਿਖਰ ਦਾ ਨਾਮ

ਇਨਕਲਾਬ ਹੈ ਯਾਰੋ ।


112

Share News

Login first to enter comments.

Latest News

Number of Visitors - 134247