ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
G2M ਜਾਲੰਧਰ (ਵਿਕਰਾਂਤ ਮਦਾਨ)17 ਮਈ 24:-ਅੱਜ ਤੂਹਾਡੇ ਨਾਲ ਪ੍ਰੋਫੈਸਰ ਰਣਬੀਰ ਸਿੰਘ ਵੱਲੋ ਲਿਖੀਆਂ ਗਈਆਂ ਕਿਤਾਬਾਂ ਵਿਚੋਂ ਇਕ ਕਿਤਾਬ ਦੀ ਲੜ੍ਹੀਵਾਰ ਸ਼ੁਰੂ ਕਰ ਰਹੇ ਹਾਂ।
“ਅਹਿਸਾਸ” ਲੜੀ-1
— ਜ਼ਿੰਦਗੀ I—
ਹਾਲਾਤ ਬਦ ਤੋਂ ਬਦਤਰ ਸਨ
ਤੇ ਜਿਉਣਾ ਬੜਾ ਦੁਸ਼ਵਾਰ ਸੀ
ਮੈਂ ਫਿਰ ਵੀ
ਜਿਉਂ ਲੈਂਦਾ
ਜੇ ਕਰ ਮਿਲ ਜਾਂਦੀ
ਐ ਜ਼ਿੰਦਗੀ !
ਪਰ ਤੂੰ ਸੀ ਲਾਪਤਾ
ਕੁਝ ਇਸ ਤਰ੍ਹਾਂ
ਕਿ ਦੂਰ ਤੱਕ ਕਿਤੇ ਵੀ
ਦਿੱਤੀ ਨਾ ਦਿਖਾਈ
ਨਾ ਹੁਣ ਪੈਂਦੀ ਸੀ ਕੰਨੀ
ਕੰਨਸੋ ਤੇਰੀ।
ਤੇ ਤੇਰੀ ਗ਼ੈਰ-ਹਾਜ਼ਰੀ ਵਿਚ
ਹਰ ਪਲ, ਹਰ ਲਮ, ਹਰ ਘੜੀ,
ਕੁਲੱਖਣੀ ਸੀ।
ਚੌ ਪਾਸੇ! ਦੂਰ ! ਦਿਸਹੱਦੇ ਤੋਂ ਪਾਰ ਤਕ !
ਹਉਕੇ ਸਨ! ਵੈਣ ਸਨ !
ਸਾਰੇ ਦੇ ਸਾਰੇ ਪਾਸੇ।
ਤੇ ਤੂੰ ਸੀ ਕਿ ਲਾਪਤਾ
ਤੇ ਤੇਰੀ ਗੈਰ-ਹਾਜ਼ਰੀ ਵਿਚ
ਹਉਕੇ ਹਾਵੇ ਵੈਣਾਂ ਦਾ
ਆਲਮ ਐਨਾ ਭਾਰੂ ਸੀ
ਛਾਈ ਹੋਈ ਸੀ ਮੌਤ
ਮੇਰੇ ਅੰਦਰ
ਤੇ ਜਿਉਣਾ ਦੁਰਭ ਭਾਰੀ ਸੀ।
ਇਸ ਆਲਮ ਦੇ ਅੰਦਰ
ਜ਼ਹਿਰ ਦਾ ਪਿਆਲਾ
ਮੈਂ ਗਟ ਗਟ ਕਰਕੇ ਪੀ ਗਿਆ।
ਵਿਸ ਚੜ ਗਈ ਸੀ
ਮੇਰੇ ਜ਼ਰੇ ਜ਼ਰੇ ਅੰਦਰ
ਮੇਰੇ ਰਗ ਰੇਸ਼ੇ ਅੰਦਰ
ਦਿਲ-ਓ-ਦਿਮਾਗ ਅੰਦਰ
ਖੂਨ ਦੀ ਹਰ ਬੂੰਦ ਅੰਦਰ
ਮੌਤ ਹੀ ਬਸ ਭਾਰੂ ਸੀ।
ਤੇ ਪਿਆਲੇ ਅੰਦਰ ਜ਼ਹਿਰ ਦੀ
ਕੇਵਲ ਇਕ ਹੀ ਬੂੰਦ ਬਾਕੀ ਸੀ ਬਚੀ
ਜੀਵਨ ਮੇਰਾ ਕੇਵਲ
ਇਕੋ ਹੀ ਲਮਹਾ ਬਾਕੀ ਸੀ।
ਸਵਾਸਾਂ ਦੀ ਪੂੰਜੀ ਵਿਚੋਂ
ਕੇਵਲ ਅੰਤਮ ਸਵਾਸ ਬਚਿਆ ਸੀ
ਤੇ ਉਹ ਵੀ
ਮੇਰੇ ਹੋਠਾਂ ਤੇ ਆ ਕੇ ਰੁਕ ਗਿਆ।
ਜ਼ਹਿਰ ਦੇ ਤਾਜ਼ਾ ਤਾਜ਼ਾ
ਖਾਲੀ ਹੋਏ ਪਿਆਲੇ ਵਿਚੋਂ
ਜਿਥੇ ਕੇਵਲ
ਇਕੋ ਹੀ ਬੂੰਦ ਬਾਕੀ ਸੀ ਬਚੀ।
ਤੂੰ ਖਿੜ ਖਿੜਾ ਕੇ ਜ਼ੋਰ ਦੀ
ਮੁਸਕੁਰਾਈ ਜ਼ਿੰਦਗੀ
“ ਰਘਬੀਰ”
ਯੁਗੜੇ ਚਾਰ ਹੋ ਗਏ
ਤੇਰੀ ਇੰਤਜ਼ਾਰ ਵਿਚ
ਮੈਂ ਤਾਂ ਇਥੇ ਹਾਂ ਖੜੀ।
ਸਤਿਯੁੱਗ, ਤ੍ਰੇਤਾ, ਦੁਆਪੁਰ, ਕਲਯੁੱਗ
ਲੰਘ ਗਏ ਨੇ ਕਦੋਂ ਦੇ
ਤੇਰੀ ਇੰਤਜ਼ਾਰ ਵਿਚ ਅੜਿਆ
ਮੈਂ ਇਕੋ ਟੰਗ ਤੇ ਹਾਂ ਖੜੀ।
ਆ ਮਿਲ ਯਾਰ ਪਿਆਰਿਆ
ਨਾ ਕਰ ਹੋਰ ਅੜੀ।
ਜ਼ਹਿਰ ਦੇ ਪਿਆਲੇ ਵਿਚ
ਡੁੱਬ ਕੇ ਮਰਨ ਤੋਂ
ਇਕ ਪਲ ਪਹਿਲਾਂ
ਕਰ ਕੇ ਜਲਵਾ - ਏ - ਜ਼ਿੰਦਗੀ ਦੇ ਦੀਦਾਰ
ਮੈਂ ਹੋ ਗਿਆ ਸ਼ਰਸਾਰ
ਤੇ ਡੀਕਿਆ ਹੋਇਆ ਜ਼ਹਿਰ ਸਾਰਾ
ਮੈਂ ਪਲ ਭਰ ਵਿਚ ਉਗਲ ਦਿੱਤਾ
ਤੇ ਕ੍ਰੋੜਾਂ ਕੋਹਾਂ ਘੁਮਾ ਕੇ ਮਾਰਿਆ
ਦੂਰ ਵਿਸ ਮਈ ਛੰਨਾ।
ਤੇ ਫੇਰ ਮਾਰਿਆ ਲਲਕਾਰਾ
ਹਾਂ ! ਹਾਂ !
ਮੈਂ ਜੀਆਂਗਾ ਜ਼ਿੰਦਗੀ !
ਲੱਖ, ਕਰੋੜ, ਅਰਬ, ਖਰਬ
ਅਨੀਲ, ਪਦਮ, ਸੰਖ
ਕੋਟ ਕੋਟ ਕੋਟਨ ਕੋਟ ਵਰਸ
ਮੈਂ ਜੀਆਂਗਾ ਜ਼ਿੰਦਗੀ।
ਐ ਜ਼ਿੰਦਗੀ !
ਮੈਂ ਪਾਤਾਲ ਦੀ ਹਿੱਕ ਚੀਰ ਕੇ
ਤੇਰੇ ਲਈ ਸਿਰਜਾਂਗਾ
ਲਾ-ਜਵਾਬ, ਹੁਸੀਨ ਸੁਪਨੇ !
ਮੈਂ ਲੱਭਾਂਗਾ
ਛੱਤੀ ਪ੍ਰਕਾਰ ਦੇ ਵਿਅੰਜਨ
ਖਣਿਜ, ਹੀਰੇ ਅਤੇ ਜਵਾਹਰਾਤ।
ਮੈਂ ਅਸਮਾਨ ਦਾ ਸੀਨਾ
ਚਾਕ ਕਰ ਕੇ
ਚੰਦ ਤਾਰਿਆਂ ਦੇ ਵਿਚੋਂ ਦੀ
ਹੁੰਦਾ ਹੋਇਆ
ਸੁਰਭੀ ਨਾਲ ਮਿਲਾਵਾਂਗਾ ਹੱਥ
ਮੈਂ ਊਸ਼ਾ ਨਾਲ ਪਾਵਾਂਗਾ ਯਾਰੀ
ਜੋ ਹਰ ਪ੍ਰਭਾਤ
ਸੂਰਜ ਨੂੰ ਲੈ ਕੇ ਆਉਂਦੀ ਹੈ
ਪੂਰਬ ਦੀ ਦਹਿਲੀਜ਼ ‘ਤੇ।
ਮੈਂ ਸੂਰਜ ਦੀ ਤਪਸ਼ ਨਾਲ ਚਲਾਵਾਂਗਾ
ਰੇਲ,ਟੈਲੀਫੋਨ,ਕੰਪਿਊਟਰ ਤੇ ਤਾਪ ਘਰ।
ਮੈਂ ਚੰਦਰਮਾਂ ‘ਤੇ ਜਾ ਕੇ
ਖੋਜਾਂ ਕਰ ਰਹੇ
ਆਪਣੇ ਪੋਤੇ ਤੇ ਪੜਪੋਤੇ ਨਾਲ
ਸਾਚਿੱਤਰ ਕੋਰਡਲੈੱਸ ਟੈਲੀਫੂਨ ਉੱਤੇ
ਹਰ ਰੋਜ਼ ਅੰਮ੍ਰਿਤ ਵੇਲੇ
ਵਾਰਤਾਲਾਪ ਕਰਿਆ ਕਰਾਂਗਾ।
ਹਾਂ, ਹਾਂ, ਮੈਂ ਜੀਆਂਗਾ ਜ਼ਿੰਦਗੀ
ਲੱਖ, ਕਰੋੜ, ਅਰਬ, ਖਰਬ, ਅਨੀਲ, ਪਦਮ, ਸੰਖ
ਕੋਟ ਕੋਟ ਕੋਟਨ ਕੋਟ ਵਰਸ
ਕਿਉਂਕਿ ਮੈਂ ਇਨਸਾਨ ਹਾਂ ਤੇ ਮੈਂ ਮਰ ਨਹੀਂ ਸਕਦਾ
ਮੈਂ ਜੀਆਂਗਾ ਹਰ ਹਾਲ ਵਿਚ !
ਖਿੜ ਖੜਾ ਕੇ ਮੁਸਕਰਾ ਕੇ
ਮਿਲ ਜਾਇਆ ਕਰੇਂ
ਜਦ ਵੀ ਤੂੰ ਐ ਜ਼ਿੰਦਗੀ
ਮੈਂ ਫਿਰ ਜੀਆਂਗਾ
ਹਰ ਹਾਲ ਵਿਚ
ਜੀਆਂਗਾ ਐ ਜ਼ਿੰਦਗੀ !






Login first to enter comments.