श्री गुरु रविदास जी की भव्य शोभायात्रा में सुखबीर बादल हुए शामिल, बोले-धार्मिक एकता ही पंजाब की ताकत
ਲੁਧਿਆਣਾ 7 ਮਈ (ਵਿਕਰਾਂਤ ਮਦਾਨ)
ਕਾਂਗਰਸ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਲੋਕ ਸਭਾ ਸੰਗਰੂਰ ਤੋਂ ਉਮੀਦਵਾਰ ਸੁੱਖਪਾਲ ਖਹਿਰਾ ਲੋਕਾਂ ਦੀ ਲੜਾਈ ਲੜਣ ਵਾਲੇ ਆਗੂ ਹਨ ਜਿਨ੍ਹਾਂ ਨੇ ਹਮੇਸ਼ਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋੜਵੰਦ ਲੋਕਾਂ ਦੇ ਹੱਕਾਂ ਦੀ ਲੜਾਈ ਲੜੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਸਪੋਕਸਮੈਨ ਅਤੇ ਵਿਧਾਨ ਸਭਾ ਹਲਕਾ ਜਲੰਧਰ ਕੈਟ ਦੇ ਕੋਆਰਡੀਨੇਟਰ ਡਾ ਕਰਨ ਸੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੁੱਖਪਾਲ ਖਹਿਰਾ ਦੀ ਸਾਫ਼ ਸੁੱਥਰੀ ਸ਼ਖ਼ਸੀਅਤ ਅਤੇ ਸੱਚੇ ਸੁੱਚੇ ਕਿਰਦਾਰ ਤੋਂ ਪੰਜਾਬ ਦਾ ਹਰ ਇਨਸਾਨ ਭਲੀ ਭਾਂਤ ਜਾਣੂ ਹੈਂ ਜਿਨ੍ਹਾਂ ਨੇ ਆਪਣੇ ਨਫ਼ੇ ਨੁਕਸਾਨ ਦੀ ਬਿਨ੍ਹਾ ਪ੍ਰਵਾਹ ਕੀਤਿਆਂ ਹਮੇਸ਼ਾ ਸੱਚ ਤੇ ਸਹੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਡਾ ਕਰਨ ਸੋਨੀ ਨੇ ਕਿਹਾ ਕਿ ਸੰਗਰੂਰ ਵਾਸੀਆਂ ਦੇ ਖੁਸ਼ਕਿਸਮਤੀ ਹੈ ਕਿ ਉਨ੍ਹਾਂ ਨੂੰ ਸੁੱਖਪਾਲ ਖਹਿਰਾ ਵਰਗਾ ਦਲੇਰ ਤੇ ਥਾਕੜ ਉਮੀਦਵਾਰ ਮਿਲਿਆ ਹੈ ਇਸ ਲਈ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸੁੱਖਪਾਲ ਖਹਿਰਾ ਨੂੰ ਵੱਡੀ ਲੀਡ ਨਾਲ ਜਿਤਾ ਕੇ ਲੋਕ ਵਿੱਚ ਭੇਜਣ ਤਾਂ ਕਿ ਉਹ ਸੰਗਰੂਰ ਨੂੰ ਪੰਜਾਬ ਹੀ ਨਹੀਂ ਦੇਸ਼ ਦਾ ਸਭ ਤੋਂ ਸੁੰਦਰ, ਵਿਕਸਤ ਤੇ ਵਧੀਆ ਸ਼ਹਿਰ ਬਣਾਉਣ ਲਈ ਲੋਕ ਸਭਾ ਵਿੱਚ ਆਵਾਜ਼ ਬੁਲੰਦ ਕਰਨ।






Login first to enter comments.