Sun, 20 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

——— ਸੰਸਾਰ —— (ਰਾਮ ਸਿੰਘ ਇਨਸਾਫ਼ ਨੇ ਸੰਸਾਰ ਬਾਰੇ ਕੁਝ ਇਸ ਤਰ੍ਹਾਂ ਬਿਆਨ ਕੀਤਾ) 

ਅੱਠਵਾਂ 
         ————— ਸੰਸਾਰ ———-
(ਰਾਮ ਸਿੰਘ ਇਨਸਾਫ਼ ਨੇ ਸੰਸਾਰ ਬਾਰੇ ਕੁਝ ਇਸ ਤਰ੍ਹਾਂ ਬਿਆਨ ਕੀਤਾ) 
ਵੱਡਿਆਂ ਦੇ ਮੋਹਰੇ ਕਦੇ ਛੋਟੇ ਨਹੀਂ ਹੈ ਬੋਲਦੇ,
ਐਨੀ ਗੱਲ ਕਹਿ ਸੀ, ਸਿਆਣਿਆਂ ਨੇ ਮਾਰਿਆ।
ਵੱਡਿਆਂ ਨੇ ਕਰਨਾ ਗੁਨਾਹ, ਮੁਆਫ਼ ਛੋਟਿਆਂ ਦਾ,
 ਗੱਲ ਦੱਸ ਇਹੋ ਸੀ, ਨਿਆਣਿਆਂ ਨੇ ਮਾਰਿਆ।
ਗਊ ਦੀਆਂ ਗੱਲਾਂ ਤੇ, ਪੁਜਾਰੀ ਗਲ ਪੈ ਗਏ,
ਸੂਰ ਦੀਆਂ ਗੱਲਾਂ ਤੇ, ਮੁਲਾਣਿਆਂ ਨੇ ਮਾਰਿਆ।

ਤਹਿਸੀਲ਼ਾਂ ਦੇ ਅਦਾਲਤਾਂ ਦੀ, ਤੂੰ ਤੂੰ ਮੈਂ ਮੈਂ ਕੰਨੀਂ ਸੁਣੀ 
ਰੌਲਾ ਪਾਉਣ ਚੌਂਕੀਂਆਂ , ਕੇ ਥਾਣਿਆਂ ਨੇ ਮਾਰਿਆ। 

ਨੇਤਾ ਜੇਹੜਾ ਆਵੇ ਉਹ ਤਾਂ, ਝੂਠ ਦਾ ਵੀ ਬਾਪੂ ਹੋਵੇ,
ਨੀਲੇ ਚਿੱਟੇ ਗੇਰੂ ਰੰਗੇ, ਬਾਣਿਆ ਨੇ ਮਾਰਿਆ।
ਕਾਣਿਆਂ ਨੂੰ ਲੁੱਟਿਆ, ਸੁਜਾਖਿਆਂ ਨੇ ਰੱਜ ਰੱਜ,
ਅੰਨ੍ਹਿਆਂ ਦਾ ਗਿਲਾ ਸੀ, ਕਿ ਕਾਣਿਆਂ ਨੇ ਮਾਰਿਆ।
ਭਾਣਾ ਨਾ ਜੋ ਮੰਨੇ ਅਸੀਂ ਉਸ ਪਾਸੋਂ ਕੀ ਲੈਣਾ,
ਝਾੜਕੇ ਫ਼ਿਲਾਸਫੀ ਸੀ, ਭਾਣਿਆ ਨੇ ਮਾਰਿਆ।
ਭੁੱਖੇ ਨੰਗੇ ਗਰੀਬ ਤੇ ਨਿਮਾਣੇ ਜੋ ਨੇ ਫਿਰਦੇ,
ਇਹਨਾਂ ਨੂੰ ਬੇਗਾਨਾ ਹੱਕ, ਖਾਣਿਆਂ ਨੇ ਮਾਰਿਆ।
ਨਿਮਾਣਿਆਂ ਨੂੰ ਪਤਾ ਲੱਗਾ, ਉਹਨ਼ਾ ਤੋਂ ਨਿਮਾਣਾ ਕੋਈ,
ਨਿਮਾਣਿਆਂ ਨੇ ਹੇਠਲੇ ਨਿਮਾਣਿਆਂ ਨੂੰ ਮਾਰਿਆ।
ਪੰਨੇ ਇਤਿਹਾਸ ਦੇ ਨੇ ਉੱਚੀ ਉੱਚੀ ਬੋਲਦੇ,
ਮਾੜਿਆਂ ਨੂੰ ਸਦਾ ਜ਼ਰਵਾਣਿਆਂ ਨੇ ਮਾਰਿਆ।
ਪੁਰਾਣੇ ਹੈ ਦੁਹਾਈ ਪਾਉਂਦੇ, ਨਵਿਆਂ ਤੋਂ ਦੁਖੀ ਬੜ੍ਹੇ,
ਨਵੇਂ ਕਹਿੰਦੇ ਸਾਨੂੰ ਹੈ, ਪੁਰਾਣਿਆਂ ਨੇ ਮਾਰਿਆ।
ਮਿੱਟੀ ਪਾਣੀ ਹਵਾ ਧੁੱਪ ਠੰਡ ਦੀ ਲੜਾਈ ਦੇਖੀ,
ਫ਼ਲ ਫੁੱਲ ਦੋਸ਼ ਲਾਉਂਦੇ, ਦਾਣਿਆਂ ਨੇ ਮਾਰਿਆ।

ਸੇਰੂਆਂ ਦਾ ਝਗੜਾ, ਬਾਹੀਆਂ ਦੇ ਨਾਲ ਤੱਕਿਆ,
ਪੋਂਦਾਂ ਪਾਉਣ ਸ਼ੋਰ ਕਿ ਸਰ੍ਹਾਣਿਆਂ ਨੇ ਮਾਰਿਆ,
ਸਭ ਤੋਂ ਹੈ ਵੱਧ ‘ਇਨਸਾਫ਼' ਕਿਸੇ ਮਾਰਿਆ।
ਆਗੂ ਲਾਰੇਬਾਜਾਂ, ਰੂੜ੍ਹ ਜਾਣਿਆਂ ਨੇ ਮਾਰਿਆ।

Comments

No comments yet.



Latest News

Number of Visitors - 221176

Share this Post