ਜਲੰਧਰ, 1 ਮਈ, (ਵਿਕਰਾਂਤ ਮਦਾਨ) : ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸਰਗਰਮ ਉਮੀਦਵਾਰ ਪਵਨ ਟੀਨੂੰ ਨੇ ਹਲਕੇ ਵਿੱਚ ਪੈਂਦੇ ਪਿੰਡ ਦੋਲੀਕੇ ਦੂਹੜੇ ਵਿਖੇ ਮਨਰੇਗਾ ਮਜ਼ਦੂਰਾਂ ਨੂੰ ਮਿਲਕੇ ਉਨ੍ਹਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਸੁਣੀਆਂ | ਇਸ ਮੌਕੇ ਧਨਪਤ ਰਾਏ ਸਾਬਕਾ ਬਲਾਕ ਸੰਮਤੀ ਮੈਂਬਰ, ਤਰਲੋਚਨ ਲੱਡੂ ਤੇ ਹੋਰ ਲੋਕ ਵੀ ਸ਼ਾਮਲ ਸਨ | ਇਨ੍ਹਾਂ ਕਿਰਤੀਆਂ ਨੂੰ ਪਵਨ ਟੀਨੂੰ ਨੇ ਮਜ਼ਦੂਰ ਦਿਹਾੜੇ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਕਿਰਤੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਨਿਪਟਾਰੇ ਲਈ ਉਹ ਹਮੇਸ਼ਾਂ ਤਿਆਰ ਰਹਿੰਦੇ ਹਨ |
ਆਪ ਦੇ ਸਰਗਰਮ ਉਮੀਦਵਾਰ ਪਵਨ ਟੀਨੂੰ ਨੇ ਕਿਰਤੀਆਂ ਨੂੰ ਯਕੀਨ ਦਿਵਾਇਆ ਕਿ ਉਹ ਜਿੱਤਣ ਪਿਛੋਂ ਸੰਸਦ ਵਿੱਚ ਮਨਰੇਗਾ ਮਜਦੂਰਾਂ ਦੀ ਦਿਹਾੜੀ ਵਧਾਉਣ ਲਈ ਜੋਰਦਾਰ ਅਵਾਜ਼ ਚੁਕਣਗੇ | ਉਨ੍ਹਾਂ ਕਿਹਾ ਕਿ ਕੋਈ ਵੀ ਕਿਰਤੀ ਕਿਸੇ ਵੇਲੇ ਵੀ ਆਪਣੀ ਸਮੱਸਿਆ ਨੂੰ ਲੈ ਕੇ ਉਨ੍ਹਾਂ ਨੂੰ ਬੇਝਿਜਕ ਮਿਲ ਸਕਦਾ ਹੈ | ਇਸ ਮੌਕੇ ਕਿਰਤੀਆਂ ਨੇ ਪਵਨ ਟੀਨੂੰ ਦਾ ਮੂੰਹ ਮਿਠਾ ਕਰਵਾ ਕੇ ਚੋਣਾਂ ਵਿੱਚ ਭਰਵੀਂ ਹਿਮਾਇਤ ਦੇਣ ਦਾ ਐਲਾਨ ਕੀਤਾ |






Login first to enter comments.