ਜਲੰਧਰ (ਵਿਕਰਾਂਤ ਮਦਾਨ)28 ਅਪ੍ਰੈਲ 24 :- ਕੱਲ੍ਹ ਮਿਤੀ 27 ਆਮ ਆਦਮੀ ਪਾਰਟੀ ਨੇ ਸੰਗ ਨੂੰ ਮਜ਼ਬੂਤ ਕਰਦੇ ਹੋਏ ਸਾਬਕਾ ਡਿਪਟੀ ਮੇਅਰ ਹਰਸਿਮਰਨ ਜੀਤ ਸਿੰਘ ਬੰਟੀ ਅਤੇ ਯੁਵਾ ਨੇਤਾ ਮੁਕੇਸ਼ ਸੇਠੀ ਨੂੰ ਸੌਂਪੀਆਂ ਜ਼ਿੰਮੇਵਾਰੀਆਂ। ਵਰਨਣਯੋਗ ਹੈ ਕਿ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਹਰਸਿਮਰਨ ਬੰਟੀ ਨੂੰ ਸੂਬਾ ਜੁਆਇੰਟ ਸਕੱਤਰ, ਨਿਯੁਕਤ ਕਿਤਾ ਹੈ। ਹਰਸਿਮਰਨ ਬੰਟੀ ਦਾ ਪੱਛਮੀ ਹਲਕੇ ਸਮੇਤ ਪੂਰੇ ਜਲੰਧਰ ਵਿੱਚ ਚੰਗਾ ਪ੍ਰਭਾਵ ਹੈ। ਉਹ ਸਿੱਖਾਂ, ਹਿੰਦੂਆਂ ਦੇ ਨਾਲ-ਨਾਲ ਦਲਿਤ ਭਾਈਚਾਰੇ ਵਿੱਚ ਵੀ ਭਰੋਸੇਯੋਗਤਾ ਰੱਖਦਾ ਹੈ। ਉਹ ਪਿਛਲੀਆਂ ਕਈ ਚੋਣਾਂ ਵਿੱਚ ਇਸ ਗੱਲ ਦਾ ਪ੍ਰਗਟਾਵਾ ਕਰ ਚੁੱਕੇ ਹਨ. ਅਤੇ ਇਸ ਨਾਲ ਯੁਵਾ ਨੇਤਾ ਮੁਕੇਸ਼ ਸੇਠੀ ਨੂੰ ਵਪਾਰ ਵਿੰਗ ਦਾ ਸੂਬਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਹੈ। ਮੁਕੇਸ਼ ਸੇਠੀ ਦੀ ਵੀ ਲੰਬੇ ਸਮੇਂ ਤੋਂ ਹਲਕਾ ਪੱਛਮੀ ਜਲੰਧਰ ਸਮੇਤ ਪੂਰੇ ਜਲੰਧਰ 'ਤੇ ਚੰਗੀ ਪਕੜ ਹੈ ਓਹ ਅਕਸਰ ਧਰਮ ਕਰਮ ਦੇ ਕੰਮ ਅਤੇ ਲੋਕ ਸੇਵਾ ਵਿਚ ਨਜ਼ਰ ਆਉਂਦੇ ਰਹਿੰਦੇ ਹਨ। ਅਤੇ ਉਨ੍ਹਾਂ ਨੇ ਜਲੰਧਰ ਵਿਚ ਆਪਣੀ ਕੜੀ ਮਹਿਨਤ ਨਾਲ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕੀਤਾ ਹੈ।






Login first to enter comments.