ਜਲੰਧਰ, 28 ਅਪ੍ਰੈਲ (ਵਿਕਰਾਂਤ ਮਦਾਨ) - ਬੀਤੀ ਰਾਤ ਬਸਤੀ ਦਾਨਿਸ਼ਮੰਦਾਂ ਵਿੱਚ ਆਮ ਆਦਮੀ ਪਾਰਟੀ ਦੇ ਅਗਾਂਹਵਧੂ ਆਗੂ ਤੇ ਉਮੀਦਵਾਰ ਪਵਨ ਟੀਨੂੰ ਦੇ ਹੱਕ ਵਿੱਚ ਇਕ ਭਰਵੀਂ ਰੈਲੀ ਹੋਈ | ਇਸ ਮੌਕੇ ਪਵਨ ਟੀਨੂੰ ਦੇ ਨਾਲ ਗੁਰਚਰਨ ਸਿੰਘ ਚੰਨੀ, ਅੰਮਿ੍ਤਪਾਲ ਸਿੰਘ ਚੇਅਰਮੈਨ, ਮਹਿੰਦਰ ਭਗਤ ਹਲਕਾ ਇੰਚਾਰਜ ਜਲੰਧਰ ਉਤਰੀ, ਮਿੰਟੂ ਲਹੌਰੀਆ, ਆਈ. ਐਸ. ਬੱਗਾ ਤੇ ਪੰਕਜ ਵੀ ਹਾਜਰ ਸਨ | ਪਾਰਟੀ ਦੇ ਐਸ. ਸੀ. ਵਿੰਗ ਦੇ ਆਗੂ ਬੰਸੀ ਲਾਲ ਤੇ ਉਸ ਦੀ ਟੀਮ ਵੱਲੋਂ ਕਰਵਾਈ ਗਈ ਇਸ ਰੈਲੀ ਵਿੱਚ ਪਵਨ ਟੀਨੂੰ ਨੇ ਗਰਜਦਿਆਂ ਕਿਹਾ ਕਿ ਵਿਰੋਧੀ ਲੀਡਰ ਸਾਡੇ ਖਿਲਾਫ ਦਲੀਲਾਂ ਨਾਲ ਗੱਲ ਕਰਨ ਦੀ ਬਜਾਏ ਗੁਮਰਾਹਕੁੰਨ ਪ੍ਰਚਾਰ ਕਰ ਰਹੇ ਹਨ, ਪਰ ਉਹ ਆਮ ਆਦਮੀ ਪਾਰਟੀ ਦੇ ਜੇਤੂ ਰੱਥ ਨੂੰ ਛੂਹ ਵੀ ਸਕਣਗੇ |
ਪਵਨ ਟੀਨੂੰ ਨੇ ਦਸਿਆ ਕਿ ਪੰਜਾਬ ਦੇ ਲੋਕਾਂ ਨੂੰ ਮਾਨ ਸਰਕਾਰ ਦੇ ਆਉਣ ਪਿਛੋਂ ਅਨੇਕਾਂ ਸਰਕਾਰੀ ਨੀਤੀਆਂ ਤੇ ਸਹੂਲਤਾਂ ਦਾ ਉਦੋਂ ਪਤਾ ਲੱਗਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਸਹੂਲਤਾਂ ਲੋਕਾਂ ਨੂੰ ਪਹੁੰਚਾਣੀਆਂ ਸ਼ੁਰੂ ਕੀਤੀਆਂ | ਉਸ ਤੋਂ ਪਹਿਲਾਂ ਤਾਂ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰਾਂ ਨੇ ਲੋਕ ਹਿਤੂ ਨੀਤੀਆਂ ਨੂੰ ਹਵਾ ਵੀ ਨਹੀਂ ਸੀ ਲਗਣ ਦਿਤੀ ਤੇ ਉਹ ਨੀਤੀਆਂ ਸਿਆਸੀ ਭਿ੍ਸ਼ਟਾਚਾਰ ਦੀ ਭੇਟ ਚੜ੍ਹਦੀਆਂ ਰਹੀਆਂ ਸਨ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਨਾਮ ਸਿੰਘ ਬਲਾਕ ਪ੍ਰਧਾਨ, ਪੂਨਮ ਬਰਨਾਲ, ਡਾ. ਮੁਨੀਸ਼ ਕਰਲੂਪੀਆ, ਸਚਿਨ ਬਰਨਾਲ ਭਲਵਾਨ, ਅਵਤਾਰ ਸਿੰਘ, ਹਰਭਜਨ ਸਿੰਘ, ਸਨੀ, ਸੰਤੋਖ ਸਿੰਘ, ਅਮਿਤ ਸ਼ਰਮਾ, ਅਸ਼ੋਕ ਕੁਮਾਰ, ਪ੍ਰੀਤਮ ਸਿੰਘ, ਵੀਰ ਭਾਨ ਡੋਗਰਾ, ਰਾਮ ਮੂਰਤੀ, ਪੰਡਤ ਸੁੰਦਰ ਲਾਲ, ਘੁੰਮਣ ਕੋਟ ਸਦੀਕ, ਹਰਜਿੰਦਰ ਸਿੰਘ, ਕੁੰਦੀ, ਬੱਬੂ, ਅਸ਼ਵਨੀ ਕੁਮਾਰ, ਯਸ਼ਪਾਲ ਨਾਹਲਾਂ, ਸੰਜੀਵ ਭਗਤ ਅਤੇ ਭਾਰੀ ਗਿਣਤੀ ਵਿੱਚ ਪੁਜੇ ਹਿਮਾਇਤੀਆਂ ਨੇ ਪਵਨ ਟੀਨੂੰ ਨੂੰ ਭਰਵੀਂ ਹਿਮਾਇਤ ਦੇਣ ਦਾ ਐਲਾਨ ਕੀਤਾ |






Login first to enter comments.