ਕਾਂਗਰਸੀ ਆਗੂ ਤੇ ਸਾਥੀ ‘ਆਪ’ ਵਿੱਚ ਸ਼ਾਮਲ
ਜਲੰਧਰ, 27 ਅਪ੍ਰੈਲ (ਵਿਕਰਾਂਤ ਮਦਾਨ)-ਅੱਜ ਕਾਂਗਰਸੀ ਆਗੂ ਕੇਵਲ ਕਿਸ਼ਨ ਕਾਲਾ ਆਪਣੇ ਸਾਥੀਆਂ ਸਮੇਤ ਲੋਕ ਸਭਾ ਉਮੀਦਵਾਰ ਪਵਨ ਟੀਨੂੰ ਅਤੇ ਦਿਨੇਸ਼ ਢੱਲ ਨੇ ਹਲਕਾ ਇੰਚਾਰਜ ਜਲੰਧਰ ਉਤਰੀ ਦੀ ਹਾਜ਼ਰੀ 'ਚ ਆਮ ਆਦਮੀ ਪਾਰਟੀ ਦੇ ਦਫ਼ਤਰ 'ਚ ਸ਼ਮੂਲੀਅਤ ਕੀਤੀ | ਪਵਨ ਟੀਨੂੰ ਨੇ ਕਾਲਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਮਿਹਨਤ ਨੂੰ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ 'ਆਪ' ਆਗੂ ਤੇ ਕੌਂਸਲਰ ਨਿਰਮਲ ਸਿੰਘ ਨਿੰਮਾ ਅਤੇ ਬਾਲ ਕਿਸ਼ਨ ਬਾਲੀ, ਗੁਰਪ੍ਰੀਤ ਕੌਰ ਪ੍ਰਧਾਨ ਮਹਿਲਾ ਵਿੰਗ ਜਲੰਧਰ ਤੋਂ ਇਲਾਵਾ ਸ੍ਰੀ ਕਾਲਾ ਦੇ ਨਾਲ ਸਤਪਾਲ ਮੱਟੂ, ਰਵੀ ਪਾਲ, ਰੌਬਿਨ, ਐਲਵਿਨ ਬਬਲੂ, ਕੇਵਲ ਕ੍ਰਿਸ਼ਨ ਕਾਲਾ, ਬਲਦੇਵ ਰਾਜ, ਡਾ. ਧਰਮਿੰਦਰ ਸਿੰਘਮਾਰ, ਅਮਰੀਕ ਲਾਲ, ਜਗਦੀਸ਼ ਸਿੰਘ, ਹਰਦੇਵ ਸਿੰਘ ਤੇ ਹੋਰ।






Login first to enter comments.