Mon, 15 Jun 2026

———— ਗੱਲਾਂ ਮੇਰੇ ਸ਼ਹਿਰ ਦੀਆਂ —— : ਰਾਮ ਸਿੰਘ ਇਨਸਾਫ

ਗੱਲਾਂ ਮੇਰੇ ਸ਼ਹਿਰ ਦੀਆਂ
ਨਾ ਜ਼ਖ਼ਮਾਂ ਨੂੰ ਛੇੜ ਓ ਸੱਜਨਾ, ਪੁੱਛ ਗੱਲਾਂ ਮੇਰੇ ਸ਼ਹਿਰ ਦੀਆਂ।
ਝੱਲਣ ਜ਼ੁਲਮ ਦੇ ਝੱਖੜ ਏਥੇ, ਵਗਣ ਨੇਰ੍ਹੀਆਂ ਕਹਿਰ ਦੀਆਂ।
ਰੋਟੀ ਏਥੇ ਮਹਿੰਗੀ ਮਿਲਦੀ, ਸਸਤੀਆਂ ਨੇ ਮੁਟਿਆਰਾਂ।
ਸ਼ਹਿਰ ਇਸ ਨੂੰ ਨਰਕ ਬਣਾਇਆ, ਲੋਟੂ ਸ਼ਾਹੂਕਾਰਾਂ।
ਹਨੇਰ ਸਾਈਂ ਦਾ ਚਿੱਟੇ ਦਿਨ, ਲੋਕ ਵੜੇ ਨੇ ਅੰਦਰੀਂ,
ਘੁਸਰ ਮੁਸਰ ਹੈ ਕਰਦੀਆਂ ਪਈਆਂ, ਕਿਰਨਾਂ ਤਿੱਖੀ ਦੁਪਿਹਰ ਦੀਆਂ।
ਝੱਲਣ ਜ਼ੁਲਮ ਦੇ ਝੱਖੜ ਏਥੇ, ਵਗਣ ਨੇਰ੍ਹੀਆਂ ਕਹਿਰ ਦੀਆਂ।
ਲੁਤਫ਼ ਜਿਊਣ ਦਾ ਖੋਹ ਲੈ ਗਈਆਂ, ਮਹਿੰਗਾਈ ਬੇਰੁਜ਼ਗਾਰੀ।
ਬੰਦਾ ਬੰਦੇ ਦਾ ਵੈਰੀ ਬਣਿਆ, ਚਾਲ ਹੈ ਕੋਈ ਸਰਕਾਰੀ
ਬਾਕੀ ਚੀਜ਼ਾਂ ਮਹਿੰਗੀਆਂ ਏਥੇ, ਸਿਰਫ਼ ਨੇ ਸਸਤੀਆਂ ਦੋ,
ਖ਼ੂਨ ਹੈ ਸਸਤਾ ਏਥੇ, ਦੂਜੀਆਂ ਪੁੜੀਆਂ ਜ਼ਹਿਰ ਦੀਆਂ।
ਝੁੱਲਣ ਜ਼ੁਲਮ ਦੇ ਝੱਖੜ ਏਥੇ, ਵਗਣ ਨੇਰ੍ਹੀਆਂ ਕਹਿਰ ਦੀਆਂ।
ਇੱਕ
ਫੌਜੀ ਬੂਟਾਂ ਮਿੱਧੀਆਂ ਸੜਕਾਂ, ਜ਼ਖ਼ਮੀ ਹੈ ਪਗਡੰਡੀਆਂ।
ਜਿੰਨੇ ਜ਼ਿਆਦਾ ਮਾਰੇ ਬੰਦੇ ਉਨੀਆਂ ਵੱਡੀਆਂ ਝੰਡੀਆਂ।
ਘਰ ਘਰ ਦੇ ਵਿੱਚ ਪਿੱਟ ਸਿਆਪੇ, ਸੋਗੀ ਚੁੱਪ ਦਾ ਪਹਿਰਾ,
ਸੋਗੀ ਚੁੱਪ ਦੇ ਵਿੱਚ ਗਵਾਚੀਆਂ, ਖੁਸ਼ੀਆਂ ਅੱਠੇ ਪਹਿਰ ਦੀਆਂ।
ਝੁੱਲਣ ਜ਼ੁਲਮ ਦੇ ਝੱਖੜ ਏਥੇ, ਵਗਣ ਨੇਰ੍ਹੀਆਂ ਕਹਿਰ ਦੀਆਂ।


2450

Share News

Comments

No comments yet.



Latest News

Number of Visitors - 166796