ਜਲੰਧਰ (ਵਿਕਰਾਂਤ ਮਦਾਨ) 20 ਅਪ੍ਰੈਲ 24:-ਪੰਜਾਬ ਦੇ ਮਸ਼ਹੂਰ ਗਾਇਕ ਲਖਵਿੰਦਰ ਵਡਾਲੀ ਨੂੰ ਓਹਨਾ ਦੇ ਜਨਮ ਦਿਨ ਦੀਆਂ G2M media ਅਤੇ ਕੌਸਮੋਪੋਲੀਟਨ ਰੀਅਲਟੀ ਬ੍ਰੋਕਰੇਜ (ਕੈਨੇਡਾ) ਦੇ ਮਾਲਕ ਸਰਦਾਰ ਪ੍ਰਭਜੋਤ ਪਰੂਥੀ ਅਤੇ ਸਰਦਾਰ ਸਿਮਰਨ ਪਰੂਥੀ ਵਾਲੋਂ ਲੱਖ ਲੱਖ ਵਧਾਈਆਂ।
"ਤੁਹਾਡਾ ਸਾਲ ਖੁਸ਼ੀਆਂ ਨਾਲ ਭਰਿਆ ਹੋਵੇ"
ਆਯੋ ਤੁਹਡੇ ਨਾਲ ਉਨਾ ਬਾਰੇ ਕੁਝ ਸਮਝਾ ਕਰਿਏ :-
ਲਖਵਿੰਦਰ ਵਡਾਲੀ (ਜਨਮ 20 ਅਪ੍ਰੈਲ 1978) ਇੱਕ ਪੰਜਾਬੀ ਸੰਗੀਤਕਾਰ ਹੈ, ਜੋ ਸੰਗੀਤਕਾਰਾਂ ਦੇ ਇੱਕ ਘਰਾਣੇ ਨਾਲ ਸਬੰਧਤ ਹੈ।
ਓਹਨਾ ਦੇ ਦਾਦਾ ਠਾਕੁਰ ਦਾਸ ਵਡਾਲੀ ਇੱਕ ਮਸ਼ਹੂਰ ਗਾਇਕ ਸੀ ਅਤੇ ਉਹ ਵਡਾਲੀ ਬ੍ਰਦਰਜ਼ ਦੇ ਨਾਂ ਨਾਲ ਦੁਨੀਆ ਭਰ ਵਿੱਚ ਸੂਫੀ ਗਾਇਕੀ ਰਾਹੀਂ ਨਾਮਣਾ ਖੱਟਣ ਵਾਲੇ ਪਦਮਸ਼੍ਰੀ ਪੂਰਨ ਚੰਦ ਵਡਾਲੀ ਦੇ ਪੁੱਤਰ ਤੇ ਉਸਤਾਦ ਪਿਆਰੇ ਲਾਲ ਵਡਾਲੀ ਦਾ ਭਤੀਜਾ ਹੈ। ਲਖਵਿੰਦਰ ਵਡਾਲੀ ਨੇ ਆਪਣੇ ਪਿਤਾ ਕੋਲੋਂ ਬਚਪਨ ਤੋਂ ਹੀ ਕਲਾਸੀਕਲ ਗਾਇਕੀ ਦੇ ਗੁਰ ਸਿੱਖਣੇ ਸ਼ੁਰੂ ਕਰ ਦਿੱਤੇ ਸਨ ਅਤੇ ਉਸਨੇ ਆਪਣੀ ਗਾਇਕੀ ਦੀ ਸ਼ੁਰੂਆਤ ਸਾਲ 2005 ਵਿੱਚ ਆਪਣੀ ਪਹਿਲੀ ਐਲਬਮ ‘ਬੁੱਲਾ’ ਰਾਹੀਂ ਕੀਤੀ।






Login first to enter comments.