Friday, 30 Jan 2026

ਕਰੇਟਾ ਗੱਡੀ ਦੀ ਕੰਬਾਈਨ 'ਚ ਟੱਕਰ ਵੱਜਣ ਨਾਲ ਇੱਕ ਵਿਅਕਤੀ ਦੀ ਮੌਤ ਤਿੰਨ ਜ਼ਖ਼ਮੀ 

ਕਰੇਟਾ ਗੱਡੀ ਦੀ ਕੰਬਾਈਨ 'ਚ ਟੱਕਰ ਵੱਜਣ ਨਾਲ ਇੱਕ ਵਿਅਕਤੀ ਦੀ ਮੌਤ ਤਿੰਨ ਜ਼ਖ਼ਮੀ 


 10 ਮਾਰਚ ਮਨਜੀਤ ਮੱਕੜ (ਗੁਰਾਇਆ)- ਜੀਟੀ ਰੋਡ  'ਤੇ ਸਥਿਤ ਮਾਹਲਾ ਗੇਟ ਗੁਰਾਇਆ ਦੇ ਨਜ਼ਦੀਕ ਇੱਕ ਕਰੇਟਾ ਗੱਡੀ  ਦੀ ਕੰਬਾਈਨ 'ਚ ਟੱਕਰ ਵੱਜਣ ਨਾਲ ਇੱਕ ਵਿਅਕਤੀ  ਦੀ ਮੌਤ ਹੋ ਜਾਣ‌ ਅਤੇ ਤਿੰਨ  ਵਿਅਕਤੀਆਂ ਦੇ ਗੰਭੀਰ ਰੂਪ੍ਰ 'ਚ ਜ਼ਖਮੀਂ ਹੋ ਜਾਣ ਦੀ ਸੂਚਨਾ ਹੈ। ਇਸ ਸਬੰਧੀ ਸੁਖਦੇਵ ਸਿੰਘ ਰੂਪਰਾਏ ਪੁੱਤਰ ਸਰਵਣ ਸਿੰਘ ਵਾਸੀ  ਲੁਧਿਆਣਾ ਨੇ ਜਾਨਕਾਰੀ ਦਿੰਦੇ ਹੋਏ ਦੱਸਿਆ ਕਿ  ਮੇਰਾ ਇਕ ਲੜਕਾ ਬਲਪ੍ਰੀਤ ਸਿੰਘ ਉਮਰ ਤਕਰੀਬਨ 26 ਸਾਲ ਅਤੇ ਇਕ ਲੜਕੀ ਦਵਿੰਦਰ ਕੌਰ ਹੈ | ਬਲਪ੍ਰੀਤ ਜੋ ਕਿ ਬਾਬਾ ਦੀਪ ਸਿੰਘ ਗੁਰਦਵਾਰਾ ਵਿਖੇ ਕੰਮ ਕਰਦਾ ਸੀ  । ਬਲਪ੍ਰੀਤ ਬੀਤੀ ਰਾਤ  ਆਪਣੇ ਦੋਸਤਾਂ ਭੁਪਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਲੁਧਿਆਣਾ , ਮਨਵੀਰ ਸਿੰਘ ਪੁੱਤਰ ਸਤਪਾਲ ਵਾਸੀ ਗਲੀ ਗੁਰੂ ਅੰਗਦ ਕਲੋਨੀ ਲੁਧਿਆਣਾ , ਵੈਭਵ ਪੁੱਤਰ  ਸੰਜੇ ਕੁਮਾਰ ਕ੍ਰਿਸਨਾ ਨਗਰ ਲੁਧਿਆਣਾ ਦੇ ਨਾਲ ਭੁਪਿੰਦਰ ਸਿੰਘ ਦੀ ਕਰੇਟਾ ਕਾਰ ਨੰਬਰ ਪੀਬੀ 10 ਜੇਐਚ 6113 ਤੇ ਸਵਾਰ ਹੋ ਕੇ ਇਹ ਸਾਰੇ ਜਾਣੇ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਵਿਖੇ ਮੱਥਾ ਟੇਕਣ ਗਏ ਸਨ । ਜੋ ਮੱਥਾ ਟੇਕਣ ਤੋਂ ਬਾਅਦ ਇਹ ਸਾਰੇ ਵਾਪਸ ਲੁਧਿਆਣਾ ਨੂੰ ਆ ਰਹੇ ਸਨ | ਜਦੋ ਇਹਨਾ ਦੀ ਕਾਰ ਮੇਨ ਜੀ ਟੀ ਰੋਡ ਗੁਰਾਇਆ ਸ਼ਹਿਰ ਦੇ ਏਰੀਏ ਅੰਦਰ ਦਾਖਲ ਹੋ ਰਹੀ ਸੀ ਤਾਂ ਅਚਾਨਕ ਅੱਗੇ  ਜਾ ਰਹੀ ਕੰਬਾਇਨ ਦੇ ਪਿਛੇ ਟਕਰਾ ਗਈ ਸੀ । ਜਿਸ ਨਾਲ ਭੁਪਿੰਦਰ ਸਿੰਘ ਦੀ ਗੱਡੀ  ਬੁਰੀ ਤਰਾ ਟੁੱਟ ਭੱਜ ਗਈ ਅਤੇ ਜਿਸ ਦੌਰਾਨ ਮੇਰੇ ਲੜਕੇ ਬਲਪ੍ਰੀਤ ਸਿੰਘ ਅਤੇ ਉਸ ਦੇ ਨਾਲ ਸਵਾਰ ਨੌਜਵਾਨਾ ਦੇ ਕਾਫੀ ਜਿਆਦਾ ਸੱਟਾ ਲੱਗ ਗਈਆ ਜੋ ਉਸ ਹਫੜਾ ਦਫੜੀ ਦੌਰਾਨ ਨਾਮਲੂਮ ਕੰਬਾਇਨ ਬਾਲਾ ਵਿਅਕਤੀ ਆਪਣੇ ਕੰਬਾਇਨ ਮੋਕਾ ਤੋ ਭੱਜਾ ਕੇ ਲੈ ਗਿਆ ਸੀ ਅਤੇ ਮੇਰੇ ਲੜਕੇ ਨੂੰ ਉਸ ਦੇ ਨਾਲ ਦੇ ਸਾਥੀਆ ਵਲੋ ਸੋਰਵ ਹਸਪਤਾਲ ਗੁਰਾਇਆ ਲੈ ਜਾਇਆ ਜਾਰਿਹਾ ਸੀ । ਪਰ ਮੇਰਾ ਲੜਕਾ ਰਸਤੇ ਵਿੱਚ ਹੀ ਦਮ ਤੋੜ ਗਿਆ ਜੋ ਇਹ ਹਾਦਸਾ ਕੁਦਰਤੀ ਅਤੇ ਸਹਿਬਨ ਅਚਾਨਕ ਹੀ ਕਰੇਟਾ ਕਾਰ ਦੇ ਨਾਮਲੂਮ ਕੰਬਾਇਨ ਦੇ ਪਿਛੇ ਵੱਜਣ ਕਰਕੇ ਵਾਪਰਿਆ ਹੈ। ਗੁਰਾਇਆ ਪੁਲਿਸ ਵੱਲੋਂ 174 ਦੀ ਕਾਰਵਈ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।


37

Share News

Login first to enter comments.

Latest News

Number of Visitors - 133802