Fri, 19 Jun 2026

ਮਹਿਲਾ ਕਾਂਗਰਸ ਵੱਲੋ ਮਨਾਇਆ ਗਿਆ ਅੰਤਰਰਾਸ਼ਟਰੀ ਮਹਿਲਾ ਦਿਵਸ।

ਮਹਿਲਾ ਕਾਂਗਰਸ ਵੱਲੋ ਮਨਾਇਆ ਗਿਆ ਅੰਤਰਰਾਸ਼ਟਰੀ ਮਹਿਲਾ ਦਿਵਸ।
ਆਲ ਇੰਡੀਆ ਮਹਿਲਾ ਕਾਂਗਰਸ ਨੈਸ਼ਨਲ ਕੋਆਰਡੀਨੇਟਰ, ਅਤੇ ਸਾਬਕਾ ਕੌਂਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਵੱਲੋ ਆਪਣੀ ਮਹਿਲਾ ਕਾਂਗਰਸ ਦੀ ਟੀਮ ਨਾਲ ਮਹਿਲਾ ਦਿਵਸ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਕਰਮਜੀਤ ਕੌਰ ਚੌਧਰੀ ਜੀ ਸ਼ਾਮਿਲ ਹੋਏ।ਇਸ ਮੌਕੇ ਮੁੱਖ ਮਹਿਮਾਨ ਸ਼੍ਰੀਮਤੀ ਕਰਮਜੀਤ ਕੌਰ ਚੌਧਰੀ ਜੀ ਨੇ ਕਿਹਾ ਕਿ ਸਮਾਜ ਵਿੱਚ ਮਹਿਲਾਵਾ ਕਿਸ ਤਰਾਂ ਆਪਣੇ ਪੈਰਾਂ ਤੇ ਖੜੀਆ ਹੋ ਸਕਦੀਆ ਹਨ ਉਸ ਬਾਰੇ ਉਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਅਤੇ ਕਿਹਾ ਕਿ ਕਾਂਗਰਸ ਸਰਕਾਰ ਨੇ ਹਮੇਸ਼ਾ ਮਹਿਲਾਂਵਾ ਦੇ ਸਸ਼ਕਤੀਕਰਨ ਦੀ ਗੱਲ ਕੀਤੀ ਹੈ ਅਤੇ ਹਮੇਸ਼ਾ ਮਹਿਲਾਂਵਾ ਦੀ ਅਵਾਜ ਨੂੰ ਬੁਲੰਦ ਕੀਤਾ ਹੈ।
ਇਸ ਮੋਕੇ ਆਲ ਇੰਡੀਆ ਮਹਿਲਾ ਕਾਂਗਰਸ ਨੈਸ਼ਨਲ ਕੋਆਰਡੀਨੇਟਰ ਅਤੇ ਸਾਬਕਾ ਕੌਂਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਨੇ ਕਿਹਾ ਕਿ ਆਲ ਇੰਡੀਆ ਮਹਿਲਾ ਕਾਂਗਰਸbਪ੍ਰਧਾਨ ਸ਼੍ਰੀਮਤੀ ਅਲਕਾ ਲਾਂਬਾ ਜੀ ਅਤੇ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਮਹਿਲਾ ਕਾਂਗਰਸ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ਅਤੇ ਮਹਿਲਾ ਦਿਵਸ ਮੌਕੇ ਸ਼੍ਰੀ ਰਾਹੁਲ ਗਾਂਧੀ ਜੀ ਵੱਲੋ ਸ਼ੁਰੂ ਕੀਤੀ ਗਈ “ਭਾਰਤ ਜੋੜੋ ਨਿਆ ਯਾਤਰਾ” ਦੇ ਪੰਜ ਉਦੇਸ਼ਾ ਵਿੱਚੋ ਇੱਕ ਨਾਰੀ ਨਿਆ” ਸਬੰਧੀ ਮਹਿਲਾਵਾ ਨਾਲ ਖੁੱਲ ਕੇ ਚਰਚਾ ਕੀਤੀ ਗਈ।
ਇਸ ਮੌਕੇ ਬੀ. ਐਨ. ਓਵਰਸੀਜ ਦੇ ਡਾਇਰੈਕਟਰ ਸ਼੍ਰੀਮਤੀ ਪੁਸ਼ਪਾ ਬੁਮਲਾ ਅਤੇ ਸ਼੍ਰੀਮਤੀ ਮੰਨੂ ਪ੍ਰੀਆ, ਅਤੇ ਵਿਸ਼ਾਲੀ ਬੁਮਲਾ ਵੱਲੋ ਸੱਭ ਮਹਿਲਾਵਾ ਦੇ ਆਉਣ ਤੇ ਧੰਨਵਾਦ ਕੀਤਾbਗਿਆ। ਇਸ ਮੌਕੇ:- ਆਸ਼ਾ ਸਮਰਾਏ, ਡਾ ਕੁਲਵਿੰਦਰ ਕੌਰ, ਸੁਮਨ ਚੋਪੜਾ, ਸੁਰਜੀਤ ਕੌਰ, ਮਨਦੀਪbਕੌਰ, ਆਸ਼ਾ ਅਗਰਵਾਲ, ਰਾਣੋ, ਪਲਵੀ, ਬਲਬੀਰ ਕੌਰ, ਚੰਦਰ ਕਾਂਤਾ, ਅੰਨੂ ਗੁਪਤਾ,ਵਨਸ਼ੀਕਾ, ਸੁਨੀਤਾ ਜੈਨ, ਸੰਗੀਤਾ, ਚਰਨਜੀਤ ਕੌਰ, ਸੋਮਾ, ਹੇਮਾ, ਸੁਸ਼ਮਾ ਗੁਪਤਾ ਆਦਿ ਮਹਿਲਾਵਾ ਮੁੱਖ ਤੌਰ ਤੇ ਮੌਜੂਦ ਸਨ।


540

Share News

Comments

No comments yet.



Latest News

Number of Visitors - 167835