Thu, 17 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਸਭ ਤੋਂ ਹੇਠਲੇ ਪੱਧਰ ’ਤੇ ਬੈਠੇ ਸਫ਼ਾਈ ਮਜ਼ਦੂਰਾਂ ਦੀ ਸਾਰ ਨਹੀਂ ਲੈ ਰਹੀ ਪੰਜਾਬ ਸਰਕਾਰ-ਮੁਨੀਸ਼ ਬਾਬਾ

ਸਭ ਤੋਂ ਹੇਠਲੇ ਪੱਧਰ ’ਤੇ ਬੈਠੇ ਸਫ਼ਾਈ ਮਜ਼ਦੂਰਾਂ ਦੀ ਸਾਰ ਨਹੀਂ ਲੈ ਰਹੀ ਪੰਜਾਬ ਸਰਕਾਰ-ਮੁਨੀਸ਼ ਬਾਬਾ
ਜਲੰਧਰ, 19 ਫਰਵਰੀ ()। ਅੱਜ ਨਗਰ ਨਿਗਮ ਜਲੰਧਰ ਡਰਾਈਵਰ ਯੂਨੀਅਨ ਦੀ ਇਕ ਮੀਟਿੰਗ ਯੂੁਨੀਅਨ ਦੇ ਪ੍ਰਧਾਨ ਮੁਨੀਸ਼ ਬਾਬਾ ਅਤੇ ਸ਼ੱਮੀ ਲੂਥਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਫ਼ਾਈ ਮਜ਼ਦੂਰਾਂ, ਸੀਵਰਜਮੈਨਾਂ, ਡਰਾਈਵਰਾਂ ਦੇ ਤਰਸਯੋਗ ਹਾਲਾਤਾਂ ਨੂੰ ਲੈ ਕੇ ਚਿੰਤਨ-ਮੰਥਨ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜੇਕਰ ਸਰਕਾਰ ਸਭ ਤੋਂ ਹੇਠਲੇ ਪੱਧਰ ’ਤੇ ਬੈਠੇ ਇਨ੍ਹਾਂ ਸਫ਼ਾਈ ਮਜ਼ਦੂਰਾਂ ਦੀ ਹਾਲਤ ਸੁਧਾਰਨ ਲਈ ਕੋਈ ਠੋਸ ਕਦਮ ਨਹੀਂ ਚੁੱਕਦੀ ਤਾਂ ਨਗਰ ਨਿਗਮ ਜਲੰਧਰ ਡਰਾਈਵਰ ਯੂਨੀਅਨ ਸੰਘਰਸ਼ ਅਰੰਭੇਗੀ ਜੋ ਜਲੰਧਰ ਤੋਂ ਸ਼ੁਰੂ ਹੋ ਪੰਜਾਬ ਭਰ ਵਿੱਚ ਹੋਵੇਗਾ। ਜਾਣਕਾਰੀ ਦਿੰਦਿਆਂ ਮੁਨੀਸ਼ ਬਾਬਾ ਨੇ ਕਿਹਾ ਕਿ ਅੱਜ ਯੂਨੀਅਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਇਕ ਮੰਗ ਪੱਤਰ ਭੇਜਿਆ ਗਿਆ ਹੈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਸਫ਼ਾਈ ਮਜ਼ਦੂਰਾਂ ਦੀ ਸਾਰ ਲਈ ਜਾਵੇ ਕਿਉਂਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਤੁਹਾਡੇ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਸੂੂਬੇ ਦੇ ਸਾਰੇ ਸਰਕਾਰੀ ਵਿਭਾਗਾਂ ਵਿੱਚ ਕੰਮ ਕਰ ਰਹੇ ਅਤੇ ਹੋਰ ਸਾਰੇ ਸਫ਼ਾਈ ਸੇਵਕਾਂ ਨੂੰ ਪੱਕਾ ਕੀਤਾ ਜਾਵੇਗਾ ਪਰੰਤੂ ਅੱਜ ਵੀ ਹਜ਼ਾਰਾਂ ਸਫ਼ਾਈ ਸੇਵਕ, ਸੀਵਰਜਮੈਨ, ਡਰਾਈਵਰ ਸਰਕਾਰੀ ਵਿਭਾਗਾਂ ਅਤੇ ਨਗਰ ਨਿਗਮਾਂ, ਨਗਰ ਕੌਂਸਲਾਂ ਵਿੱਚ ਕੱਚੇ ਤੌਰ ’ਤੇ ਬਹੁਤ ਹੀ ਘੱਟ ਤਨਖਾਹ ’ਤੇ ਕੰਮ ਕਰ ਰਹੇ ਹਨ। ਇਸ ਲਈ ਸਾਡੀ ਮੰਗ ਹੈ ਕਿ ਇਨ੍ਹਾਂ ਨੂੰ ਜਲਦੀ ਪੱਕਾ ਕੀਤਾ ਜਾਵੇ ਅਤੇ ਨਵੀਂ ਭਰਤੀ ਵੀ ਕੀਤੀ ਜਾਵੇ। ਨਾਲ ਹੀ ਅਸੀਂ ਮੰਗ ਕੀਤੀ ਹੈ ਕਿ ਪੰਜਾਬ ਦੇ ਸਾਰੇ ਨਗਰ ਨਿਗਮਾਂ ਅਤੇ ਖ਼ਾਸਕਰ ਜਲੰਧਰ ਨਗਰ ਨਿਗਮ ਵਿੱਚ ਖਾਲੀ ਪਈਆਂ ਕਲਰਕਾਂ ਦੀਆਂ ਪੋਸਟਾਂ ਜਲਦੀ ਭਰੀਆਂ ਜਾਣ ਕਿਉਂਕਿ ਇਥੇ ਸਫ਼ਾਈ ਮਜ਼ਦੂਰਾਂ ਦੀ ਗਿਣਤੀ ਜ਼ਿਆਦਾ ਹੈ ਅਤੇ ਕਲਰਕਾਂ ਦੀ ਗਿਣਤੀ ਘੱਟ ਹੈ ਜਿਸ ਕਾਰਣ ਕੰਮ ਪਾਰਦਰਸ਼ਿਤਾ ਨਾਲ ਨਹੀਂ ਹੁੰਦਾ ਅਤੇ ਸਫਾਈ ਸੇਵਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਕਲਰਕਾਂ ਦੇ ਖਾਲੀ ਪਏ ਪਦ ਜਲਦੀ ਭਰੇ ਜਾਣ ਤਾਂ ਜੋ ਸਫ਼ਾਈ ਕਰਮਚਾਰੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਅਤੇ ਕਲਰਕਾਂ ਤੇ ਵੀ ਬੋਝ ਨਾ ਪਵੇ। ਉਨ੍ਹਾਂ ਕਿਹਾ ਕਿ ਜੇ ਸਾਡੀਆਂ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਅਸੀਂ ਤਿੱਖਾ ਸੰਘਰਸ਼ ਸ਼ੁਰੂ ਕਰਾਂਗੇ। ਇਸ ਮੌਕੇ ਤੇ ਪ੍ਰਧਾਨ ਅਰੁਣ ਕਲਿਆਣ, ਦੇਵਾਨੰਦ ਥਾਪਰ, ਹਰਿਵੰਸ਼ ਸਿੱਧੂ, ਪ੍ਰਦੀਪ ਕੁਮਾਰ, ਕਰਨ ਥਾਪਰ, ਰੋਹਿਤ ਖੋਸਲਾ, ਰਜਤ ਗਿਲ, ਦਵਿੰਦਰ ਕਾਲੀ, ਕ੍ਰਿਸ਼ਨ ਕੁਮਾਰ, ਪਵਨ ਕੁਮਾਰ, ਕਿੱਟੂ ਹੰਸ, ਇੰਦਰਜੀਤ, ਮਨੂ ਕੁਮਾਰ, ਸਾਹਿਲ ਕਲਿਆਣ ਆਦਿ ਮੌਜੂਦ ਸਨ।
---------

Comments

No comments yet.



Latest News

Number of Visitors - 220172

Share this Post