Friday, 30 Jan 2026

ਹੈਲੀਕਾਪਟਰ ਵਿਚ......

ਜਲੰਧਰ ਕੈਂਟ : ਰਾਮਾ-ਮੰਡੀ ਦੇ ਢਿੱਲਵਾਂ ਇਲਾਕੇ ‘ਚ ਲੋਕਾਂ ਦੀ ਹੈਰਾਨੀ ਤੇ ਖ਼ੁਸ਼ੀ ਦਾ ਉਸ ਸਮੇਂ ਕੋਈ ਠਿਕਾਣਾ ਨਹੀਂ ਰਿਹਾ, ਜਦੋਂ ਇਕ ਹੈਲੀਕਾਪਟਰ ਉਨ੍ਹਾਂ ਦੇ ਇਲਾਕੇ ‘ਚ ਆ ਕੇ ਉਤਰਿਆ। ਦਰਅਸਲ ਇਸ ਹੈਲੀਕਾਪਟਰ ਰਾਹੀਂ ਕੋਈ ਮੰਤਰੀ ਨਹੀਂ ਆਇਆ ਬਲਕਿ ਇਕ ਲਾੜਾ ਆਪਣੀ ਲਾੜੀ ਨੂੰ ਵਿਆਹੁਣ ਆਇਆ ਸੀ। ਹੈਲੀਕਾਪਟਰ ਰਹੀ ਢਿੱਲਵਾਂ ਨਜ਼ਦੀਕੀ ਧਨੋਆ ਰਿਜ਼ੋਰਟ ‘ਚ ਵਿਆਹੁਣ ਆਏ ਇਸ ਲਾੜੇ ਨੂੰ ਵੇਖ ਕੇ ਹਰ ਕੋਈ ਹੈਰਾਨ ਸੀ ਤੇ ਦੇਖਦੇ ਹੀ ਦੇਖਦੇ ਹੈਲੀਕਾਪਟਰ ਨਜ਼ਦੀਕ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਤੇ ਲੋਕ ਹੈਲੀਕਾਪਟਰ ‘ਤੇ ਲਾੜੇ ਨਾਲ ਫੋਟੋਆਂ ਖਿੱਚਣ ਲੱਗ ਪਏ।

ਜਾਣਕਾਰੀ ਅਨੁਸਾਰ ਨਕੋਦਰ ਦੇ ਪਿੰਡ ਬਾਠ ਦੇ ਰਹਿਣ ਵਾਲੇ ਵਾਲੇ ਕਾਰੋਬਾਰੀ ਸੁਖਵਿੰਦਰ ਸਿੰਘ ਨੇ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਵੱਖਰਾ ਢੰਗ ਅਪਣਾਇਆ ਤੇ ਆਪਣੀ ਲਾੜੀ ਨੂੰ ਵਿਆਹੁਣ ਲਈ ਉਹ ਪਿੰਡ ਬਾਠ ਤੋਂ ਢਿੱਲਵਾਂ ਤੱਕ ਹੈਲੀਕਾਪਟਰ ਰਾਹੀਂ ਆਇਆ, ਜਿਸ ਨੂੰ ਵੇਖ ਕੇ ਇਲਾਕੇ ਦਾ ਰਹਿਣ ਵਾਲਾ ਹਰ ਕੋਈ ਹੈਰਾਨ ਵੀ ਸੀ ਤੇ ਖ਼ੁਸ਼ ਵੀ । ਇਹ ਵਿਆਹ ਇਸ ਲਈ ਵੀ ਖ਼ਾਸ ਤੇ ਲੋਕਾਂ ਦੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਿਉਂਕਿ ਇਸ ਵਿਆਹ ‘ਚ ਬਾਲੀਵੁੱਡ ਿਫ਼ਲਮਾਂ ਵਰਗਾ ਸਭ ਕੁਝ ਸੀ। ਬਾਲੀਵੁੱਡ ਫਿਲਮ ਵਾਂਗ ਲਾੜਾ-ਲਾੜੀ ਦਾ 17 ਸਾਲ ਪੁਰਾਣਾ ਪਿਆਰ ਵਿਆਹ ‘ਚ ਬਦਲ ਗਿਆ ਤੇ ਲਾੜਾ ਹੀਰੋ ਵਾਂਗ ਆਪਣੀ ਲਾੜੀ ਨੂੰ ਵਿਆਹੁਣ ਹੈਲੀਕਾਪਟਰ ‘ਚ ਪਹੁੰਚਿਆ। ਇਕ ਤਾਂ ਪੇ੍ਮ ਦੇ ਪ੍ਰਤੀਕ ਵੈਲੇਨਟਾਈਨ ਦਾ ਹਫ਼ਤਾ ਚੱਲ ਰਿਹਾ ਹੈ ਤੇ ਉਸ ‘ਤੇ ਇਸ ਜੋੜੇ ਦਾ ਪਿਆਰ ਪ੍ਰਵਾਨ ਚੜਿ੍ਹਆ, ਇਕ ਲੜਕੀ ਦੀ ਇਸ ਤਰ੍ਹਾਂ ਖ਼ੁਸ਼ੀ ਪੂਰੀ ਹੋਣਾ ਆਪਣੇ-ਆਪ ‘ਚ ਮਿਸਾਲ ਹੈ। ਇਲਾਕੇ ‘ਚ ਹੈਲੀਕਾਪਟਰ ਦੀ ਖ਼ਬਰ ਫ਼ੈਲਦੀਆਂ ਹੀ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਹਰ ਕੋਈ ਹੈਲੀਕਾਪਟਰ ਨਾਲ ਫੋਟੋਆਂ ਖਿਚਵਾਉਂਦਾ ਨਜ਼ਰ ਆਇਆ। ਵਿਆਹ ਤੋਂ ਬਾਅਦ ਲਾੜੇ ਸੁਖਵਿੰਦਰ ਸਿੰਘ ਨੇ ਆਪਣੀ ਨਵ-ਵਿਆਹੀ ਲਾੜੀ ਨਾਲ ਹੈਲੀਕਾਪਟਰ ਰਾਹੀਂ ਆਪਣੇ ਪਿੰਡ ਬਾਠ ਲਈ ਉੜਾਨ ਭਰੀ।

3 ਤੋਂ 6 ਲੱਖ ਰੁਪਏ ਤੱਕ ਆਉਂਦਾ ਹੈ ਖਰਚ

ਲਾੜੇ ਨੂੰ ਹੈਲੀਕਾਪਟਰ ਰਾਹੀਂ ਲੈ ਕੇ ਆਏ ਵਿੰਗਜ਼ ਐਂਡ ਸਕਾਈ ਏਵੀਏਸ਼ਨ ਕੰਪਨੀ ਦੇ ਸੀਨੀਅਰ ਅਧਿਕਾਰੀ ਅਭਿਸ਼ੇਕ ਗੁਪਤਾ ਨੇ ਦੱਸਿਆ ਕਿ ਅਸੀਂ ਸਵੇਰੇ 11.30 ਵਜੇ ਨਕੋਦਰ ਦੇ ਪਿੰਡ ਬਾਠ ਕਲਾਂ ਤੋਂ ਲਾੜੇ ਨੂੰ ਚੁੱਕਿਆ ਤੇ ਫਿਰ 3.30 ਵਜੇ ਹੈਲੀਕਾਪਟਰ ਰਾਹੀਂ ਲਾੜੀ ਨੂੰ ਵਿਦਾਈ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਪੋ੍ਗਰਾਮ ਲਈ ਹੈਲੀਕਾਪਟਰ ਦਾ ਖਰਚਾ ਆਮ ਤੌਰ ‘ਤੇ 3 ਤੋਂ 6 ਲੱਖ ਰੁਪਏ ਤੱਕ ਹੁੰਦਾ ਹੈ ਪਰ ਇਸ ਦੇ ਚਾਰਜ ਵੱਖ-ਵੱਖ ਥਾਵਾਂ ਕਾਰਨ ਵੱਖ-ਵੱਖ ਹੁੰਦੇ ਹਨ।


21

Share News

Login first to enter comments.

Latest News

Number of Visitors - 133804