Sun, 20 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਕਮਿਸ਼ਨਰ ਸ਼੍ਰੀ ਗੋਤਮ ਜੈਨ ਨੂੰ ਸ਼ਮਸ਼ਾਨ ਘਾਟ ਮਾਡਲ ਟਾਊਨ ਜਲੰਧਰ ਦੇ ਬਹਾਰ ਖੁੱਲੇ ਸੜਕ ਤੇ ਬਣੇ ਹੋਏ ਆਰਜ਼ੀ ਕੂੱੜੇ ਵਾਲੇ ਡੰਪ ਨੂੰ ਪੱਕੇ ਤੋਰ ਤੇ ਬੰਦ ਕਰਾਉਣ ਦੀ ਰੱਖੀ ਮੰਗ*

*ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ  ਰਜਿਃ ਦਾ ਵਫ਼ਦ ਮਿਲਿਆ ਨਗਰ ਨਿਗਮ ਜਲੰਧਰ ਦੇ ਨਵੇਂ ਕਮਿਸ਼ਨਰ ਸ਼੍ਰੀ ਗੋਤਮ ਜੈਨ ਨੂੰ ਸ਼ਮਸ਼ਾਨ ਘਾਟ ਮਾਡਲ ਟਾਊਨ ਜਲੰਧਰ ਦੇ ਬਹਾਰ ਖੁੱਲੇ ਸੜਕ ਤੇ ਬਣੇ ਹੋਏ ਆਰਜ਼ੀ ਕੂੱੜੇ ਵਾਲੇ ਡੰਪ ਨੂੰ ਪੱਕੇ ਤੋਰ ਤੇ ਬੰਦ ਕਰਾਉਣ ਦੀ ਰੱਖੀ ਮੰਗ*

ਜਲੰਧਰ 07 ਫਰਵਰੀ 2024 
ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ  ਰਜਿਃ ਵੱਲੋਂ ਅੱਜ ਦੁਪਹਿਰ ਨਗਰ ਨਿਗਮ ਜਲੰਧਰ ਦੇ ਦਫ਼ਤਰ ਵਿੱਚ ਪੁੱਜ ਕੇ ਜਲੰਧਰ ਸ਼ਹਿਰ ਵਿੱਚ ਆਏ ਨਵੇਂ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਸ੍ਰੀ ਗੋਰਵ ਜੈਨ ਦਾ ਜਲੰਧਰ ਸ਼ਹਿਰ ਦੇ ਕਮਿਸ਼ਨਰ ਬਣਨ ਤੇ ਉਨਾ ਦਾ ਸਵਾਗਤ ਕੀਤਾ ਗਿਆ ਅਤੇ ਜੀ ਆਇਆਂ ਆਖਿਆ ਗਿਆ । ਪ੍ਰਧਾਨ ਜਸਵਿੰਦਰ ਸਿੰਘ ਸਾਹਨੀ  ਚੇਅਰਮੈਨ ਵਰਿੰਦਰ ਮਲਿਕ  ਜਰਨਲ ਸਕੱਤਰ ਮਨਮੀਤ ਸਿੰਘ ਸੋਢੀ , ਕਰਨਲ ਅਮਰੀਕ ਸਿੰਘ , ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃ  ਦੀ ਅਗਵਾਈ ਵਿਚ ਮਿਲੇ ਇੱਕ ਵਫ਼ਦ ਨੇ ਕਮਿਸ਼ਨਰ ਸਾਹਿਬ ਨੂੰ  ਜੋ ਮਾਡਲ ਟਾਊਨ ਸ਼ਮਸ਼ਾਨ ਘਾਟ ਨਾਲ ਆਰਜ਼ੀ ਸੜਕ ਦੇ ਉੱਪਰ ਖੁਲੇ ਵਿੱਚ ਬਣੇ ਹੋਏ ਕੂੱੜੇ ਵਾਲੇ ਡੰਪ ਨੂੰ ਪੱਕੇ ਤੋਰ ਤੇ ਬੰਦ ਕਰਾਉਣ ਲਈ ਮੰਗ ਪੱਤਰ ਦਿੱਤਾ ਗਿਆ । ਕਮਿਸ਼ਨਰ ਸਾਹਿਬ ਨੇ ਇਸ ਵਫ਼ਦ ਨੂੰ ਪੂਰਨ ਭੋਰਸਾ ਦਿੱਤਾ ਗਿਆ ਕਿ ਜਲਦ ਤੋ ਜਲਦ ਇਸ ਡੰਪ ਨੂੰ ਪੱਕੇ ਤੋਰ ਬੰਦ ਕਰਣ ਲਈ ਹੱਲ ਕੱਢਣ ਗਏ। ਵਫ਼ਦ ਨੇ ਕਿਹਾ ਕਿ ਮਾਡਲ ਟਾਊਨ ਕੂੱੜੇ ਵਾਲੇ ਡੰਪ ਤੇ ਲਗਭਗ 15 ਕੁ ਵਾਰਡਾਂ ਦਾ ਕੂੜਾ 24 ਘੰਟੇ ਲਗਾਤਾਰ ਦਿਨ ਰਾਤ ਆਉਂਦਾ ਰਹਿੰਦਾ ਹੈ। ਵਧੇਰੇ ਤੋਰ ਤੇ ਇਹ ਕੂੜਾ ਵਪਾਰਕ ਦੁਕਾਨਾ ਅਤੇ ਹੋਟਲਾਂ ਅਤੇ ਫ਼ਲੈਟਾਂ ਦਾ ਦੂਜੇ ਇਲਾਕਿਆਂ ਆਉਂਦਾ ਰਹਿੰਦਾ ਹੈ । ਨਾਲ ਹੀ ਇਹ ਕੂੜਾ ਜੋ ਨਗਰ ਨਿਗਮ ਜਲੰਧਰ ਨੇ ਹਾਲ ਵਿਚ ਪੰਜ ਕੁ ਮਹੀਨੇ ਪਹਿਲਾਂ ਬਣਾਈ ਲੱਖਾ ਰੁਪਏ ਦੀ ਲਾਗਤ ਬਣਾਈ ਹੋਈ ਨਵੀਂ ਸੜਕ ਤੇ ਨਿੰਰ ਵਿਘਨ ਸੁੱਟਿਆ ਜਾ ਰਿਹਾ ਹੈ। ਵਰਣਯੋਗ ਇਹ ਕੂੱੜੇ ਵਾਲਾ ਡੰਪ ਜੋ ਕਿ ਪਿਛਲੀਆਂ ਸਰਕਾਰਾਂ ਵਲੋ ਕੀਤੀਆਂ ਗਈਆਂ  ਗਲਤੀਆਂ ਦਾ ਨਤੀਜਾ ਹੈ ਇਸ ਦਾ ਖਾਮਿਆਜ਼ਾ ਇਲਾਕਾ ਨਿਵਾਸੀ ਭੁਗਤ ਰਹੇ ਹਨ। ਪਿਛਲੇ ਦੋ ਸਾਲਾਂ ਤੋਂ ਅਸੀ ਨਵੀ ਬਣੀ ਹੋਈ ਸਰਕਾਰ ਨੂੰ ਪਿਛਲੀਆਂ ਸਰਕਾਰਾਂ ਵੱਲੋਂ ਕੀਤੀ ਗਈਆਂ ਗਲਤੀਆਂ ਨੂੰ ਸੁਧਾਰਨ ਨੂੰ ਲਗਾਤਾਰ ਕਹਿ ਰਹੇ ਹਾਂ। ਕਮਿਸ਼ਨਰ ਸਾਹਿਬ ਤੋ ਮੰਗ ਕਿ ਇਸ ਡੰਪ ਨੂੰ ਜਲਦ ਤੋ ਜਲਦ ਬੰਦ ਕਰਕੇ ਇਸ ਜਗਾ ਤੇ ਗਰੀਨ ਬੈਲਟ ਬਣਾਈ ਜਾਵੇ ਤਾਂ ਇਲਾਕੇ ਦਾ ਵਾਤਾਵਰਨ ਵੱਧੀਆ ਹੋਵੇ ਅਤੇ ਇਲਾਕੇ ਦੇ ਨਿਵਾਸੀ ਖੁਸ਼ੀ ਖੁਸ਼ੀ ਜ਼ਿੰਦਗੀ ਜੀ ਸਕਣ। 
ਇਸ ਮੌਕੇ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃ ਦੇ ਪ੍ਰਧਾਨ ਜਸਵਿੰਦਰ ਸਿੰਘ ਸਾਹਨੀ ਚੇਅਰਮੈਨ ਵਰਿੰਦਰ ਮਲਿਕ  ਜਰਨਲ ਸਕੱਤਰ ਮਨਮੀਤ ਸਿੰਘ ਸੋਢੀ , ਕਰਨਲ ਅਮਰੀਕ ਸਿੰਘ , ਆਰ ਪੀ ਗੰਭੀਰ ,ਸੁਨੀਲ ਚੋਪੜਾ , ਏ ਐਲ ਚਾਵਲਾ  ਅਰਵਿੰਦਰ ਸਿੰਘ ਰਤਨ ਭਾਰਤੀ ਜਗਦੀਪ ਸਿੰਘ ਨੰਦਾ ਨਰਿੰਦਰ ਮਹਿਤਾ ਵਿਨੇ ਗੋਰਵਰ  ਵਿਵੇਕ ਭਾਰਦਵਾਜ ,ਕਰਨਦੀਪ ਸਿੰਘ ਹਰਜਿੰਦਰ ਸਿੰਘ ਸੁਧੀਰ ਭਸੀਨ ਅਸ਼ੋਕ ਸਿੱਕਾ ਲਲ਼ੀਤ ਕੁਮਾਰ ਨਿਤਨ ਘਈ ਸਵੰਤਤਰ ਚਾਵਲਾ  ਜਗਦੀਪ ਸਿੰਘ ਨੰਦਾ ,ਗੁਰਪ੍ਰੀਤ ਸਿੰਘ ਗੋਪੀ ਹਾਜ਼ਰ ਸਨ ।

Comments

No comments yet.



Latest News

Number of Visitors - 221408

Share this Post