Tue, 15 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਡੀ.ਸੀ. ਤਰਨ ਤਾਰਨ ਵਿਰੁੱਧ ਵਿੱਢਿਆ ਜਾਵੇਗਾ ਸੂਬਾ ਪੱਧਰੀ ਸੰਘਰਸ਼-    ਨੰਗਲ/ਚੀਮਾ

ਡੀ.ਸੀ. ਤਰਨ ਤਾਰਨ ਵਿਰੁੱਧ ਵਿੱਢਿਆ ਜਾਵੇਗਾ ਸੂਬਾ ਪੱਧਰੀ ਸੰਘਰਸ਼-    ਨੰਗਲ/ਚੀਮਾ

ਡੀ.ਸੀ. ਤਰਨ ਤਾਰਨ ਵਿਰੁੱਧ ਵਿੱਢਿਆ ਜਾਵੇਗਾ ਸੂਬਾ ਪੱਧਰੀ ਸੰਘਰਸ਼-    ਨੰਗਲ/ਚੀਮਾਡੀ.ਸੀ. ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਵੱਲੋਂ ਕਰਮਚਾਰੀਆਂ ਦੀਆਂ ਇੱਕ ਸੀਟ ਤੋਂ ਦੂਜੀ ਸੀਟ ਤੇ ਸਾਲ ਵਿੱਚ ਕੇਵਲ ਇੱਕ ਵਾਰ ਬਦਲੀਆਂ ਕਰਨ ਸੰਬੰਧੀ ਸਰਕਾਰ ਵੱਲੋਂ ਜਾਰੀ ਨੀਤੀ ਦੇ ਵਿਰੁੱਧ ਜਾ ਕੇ ਦਫ਼ਤਰ ਦੇ ਕਰਮਚਾਰੀਆਂ ਦੀਆਂ ਵੱਡੀ ਗਿਣਤੀ ਵਿੱਚ ਬਦਲੀਆਂ ਕੀਤੀਆਂ ਜਾਣ ਦੇ ਵਿਰੋਧ ਵਿੱਚ ਯੂਨੀਅਨ ਵੱਲੋਂ ਮਿਤੀ 29-01-2024 ਤੋਂ 04-02-2024 ਤੱਕ ਦਫਤਰ ਡਿਪਟੀ ਕਮਿਸ਼ਨਰ, ਤਰਨ ਤਾਰਨ ਅਤੇ ਇਸ ਅਧੀਨ ਆਉਂਦੇ ਸਮੂਹ ਐਸ.ਡੀ.ਐਮ. ਦਫ਼ਤਰਾਂ, ਤਹਿਸੀਲ ਅਤੇ ਸਬ ਤਹਿਸੀਲ ਦਫ਼ਤਰਾਂ ਵਿੱਚ ਮੁਕੰਮਲ ਕਲਮਛੋੜ/ਕੰਪਿਊਟਰ ਬੰਦ ਹੜਤਾਲ ਦਾ ਐਕਸ਼ਨ ਦੇ ਕੇ ਬੇਲੋੜੀਆਂ ਬਦਲੀਆਂ ਰੱਦ ਕਰਨ ਦੀ ਮੰਗ ਰੱਖੀ ਗਈ ਸੀ।

ਜੱਥੇਬੰਦੀ ਦੇ ਧਿਆਨ ਵਿੱਚ ਆਇਆ ਹੈ ਕਿ ਡਿਪਟੀ ਕਮਿਸ਼ਨਰ, ਤਰਨ ਤਾਰਨ ਵੱਲੋਂ ਉਕਤ ਮਸਲਾ ਹੱਲ ਨਹੀ ਕੀਤਾ ਗਿਆ ਤੇ ਇਸ ਦੇ ਉਲਟ ਨਾਂਹ-ਪੱਖੀ ਰਵੱਈਆ ਅਪਣਾਉਂਦੇ ਹੋਏ ਕਰਮਚਾਰੀਆਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ।
ਡੀ.ਸੀ. ਦੇ ਆਪਣੇ ਹੀ ਕਰਮਚਾਰੀਆਂ ਪ੍ਰਤੀ ਅਜਿਹੇ ਮਾੜੇ ਰਵਈਏ ਦੀ ਯੂਨੀਅਨ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ।
ਜੱਥੇਬੰਦੀ ਨੇ ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਹੋਏ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੀ 03 ਫ਼ਰਵਰੀ ਨੂੰ ਸੂਬਾ ਪੱਧਰੀ ਮੀਟਿੰਗ ਰੱਖ ਲਈ ਹੈ। ਮੀਟਿੰਗ ਵਿੱਚ ਸੂਬਾ ਪੱਧਰੀ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਤੇਜਿੰਦਰ ਸਿੰਘ ਨੰਗਲ
ਸੂਬਾ ਪ੍ਰਧਾਨ,
ਨਰਿੰਦਰ ਸਿੰਘ ਚੀਮਾ
ਸੂਬਾ ਜਨਰਲ ਸਕੱਤਰ,
ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ।

Comments

No comments yet.



Latest News

Number of Visitors - 218874

Share this Post