ਅੱਜ ਮਿਤੀ 31:01.2024 ਮਾਨਯੋਗ ਸਪੈਸਲ ਡਾਇਰੈਕਟਰ ਜਨਰਲ ਪੁਲਿਸ ਕਮਿਉਨਿਟੀ ਅਫੇਅਰ ਡਵੀਜਨ ਪੰਜਾਬ ਜੀ, ਅਤੇ ਸ੍ਰੀ ਸਵੱਪਨ ਸਰਮਾ ਆਈ.ਪੀ.ਐਸ. ਪੁਲਿਸ ਕਮਿਸਨਰ ਜਲੰਧਰ ਜੀ, ਅਤੇ ਜਿਲਾ ਕਮਿਉਨਿਟੀ ਪੁਲਿਸ ਅਫਸਰ ਕਮਿਸ਼ਨਰੇਟ ਜਲੰਧਰ ਜੀ ਦੀਆਂ ਹਦਾਇਤਾਂ ਅਨੁਸਾਰ ਸਬ:ਇੰਸ: ਰਘਬੀਰ ਸਿੰਘ ਸੁਪਰਵਾਈਜਰ ਅਫਸਰ ਸਬ ਡਵੀਜਨ ਸਾਂਝ ਕੇਂਦਰ ਵੈਸਟ/ਮਾਡਲ ਟਾਉਨ ਜਲੰਧਰ ਵੱਲੋ ਸਮੇਤ ਮਹਿਲਾ ਸਿਪਾਹੀ ਬਲਜਿੰਦਰ ਕੌਰ ਮਹਿਲਾ ਮਿੱਤਰ ਟੀਮ ਥਾਣਾ ਡਵੀਜਨ ਨੰ. 6 ਜਲੰਧਰ, ਰਵਿੰਦਰ ਖੁੱਲਰ ਮੈਮੋਰੀਅਲ GM ਮਾਡਲ ਸੀਨੀਅਰ ਸਕੈਂਡਰੀ ਸਕੂਲ ਮਾਡਲ ਟਾਉਨ ਜਲੰਧਰ ਵਿਖੇ ਸਕੂਲ ਦੇ ਪ੍ਰਿਸੀਪਲ ਸਾਹਿਬ ਸ੍ਰੀ ਅਬਕਰ ਸਿੰਘ ਅਤੇ ਸਕੂਲ ਦੇ ਸਟਾਫ ਦੇ ਸਹਿਯੋਗ ਨਾਲ ਸਕੂਲ ਵਿੱਚ ਜਨਰਲ ਅਵੇਅਰਨੈਸ ਸਬੰਧੀ ਕੈਂਪ ਲਗਾਇਆ ਗਿਆ ਜਿਸ ਵਿੱਚ ਸਕੂਲ ਦੇ ਬੱਚਿਆ ਨੂੰ ਸਾਂਝ ਕੇਂਦਰਾ ਵਿੱਚ ਦਿਤੀਆ ਜਾਦੀਆ ਸੇਵਾਵਾ, ਟਰੈਫਿਕ ਨਿਯਮਾ, ਸਾਈਬਰ ਕਰਾਈਮ, ਸੋਸਲ ਮੀਡੀਆ ਅਤੇ ਨਸਿਆ ਸਬੰਧੀ ਜਾਗਰੁਕ ਕੀਤਾ ਗਿਆ, ਬੱਚਿਆ ਨੂੰ ਨਸਿਆ ਤੋਂ ਦੂਰ ਰਹਿ ਕੇ ਆਪਣੀ ਸਿਹਤ ਵੱਲ ਦਿਆਨ ਦੇਣ ਦੀ ਲੋੜ ਤੇ ਜੋਰ ਦੇਣ ਲਈ ਕਿਹਾ ਗਿਆ, ਲੜਕੀਆ ਨੂੰ ਸੈਕਸੁਅਲ ਹਰਾਸਮੈਂਟ ਬਾਰੇ ਜਾਣੂ ਕਰਵਾਇਆ ਗਿਆ, ਵਿਹਲੇ ਸਮੇ ਵਿੱਚ ਖੇਡਾਂ ਵੱਲ ਧਿਆਨ ਦੇਣ ਲਈ ਜਾਗਰੁਕ ਕੀਤਾ ਗਿਆ, ਐਮਰਜੈਂਸੀ ਵਿੱਚ ਹੈਲਪ ਲਾਈਨ ਨੰ. 112,1091 ਅਤੇ 1098 ਅਤੇ ਸਾਈਬਰ ਕਰਾਈਮ ਹੈਲਪ ਲਾਈਨ ਨੰ. 1930 ਬਾਰੇ ਜਾਗਰੁਕ ਕੀਤਾ ਗਿਆ,






Login first to enter comments.