ਸਾਬਕਾ ਮੰਤਰੀ ਭਗਤ ਚੁੰਨੀ ਲਾਲ ਜੀ ਦੀ ਸ਼ਰਧਾਂਜਲੀ ਸਭਾ 20 ਸਤੰਬਰ ਦਿਨ ਐਤਵਾਰ ਬਸਤੀ ਪੀਰ ਨੂੰ MS ਫਾਰਮ ਵਿਖੇ ਹੋਵੇਗੀ ।
ਆਸ਼ਾ ਕੌਂਡਲ ਨੇ ਇਲਾਕੇ ਦੀਆਂ ਔਰਤਾਂ ਨੂੰ ਨਾਲ ਲੈ ਕੇ ਜੁਆਇੰਟ ਕਮਿਸ਼ਨਰ ਡਾਕਟਰ ਸੁਮਨਦੀਪ ਕੌਰ ਨੂੰ ਦਿੱਤਾ ਮੰਗ ਪੱਤਰ ।
ਜਲੰਧਰ ਅੱਜ ਮਿਤੀ 16 ਸਿਤੰਬਰ (ਸੋਨੂੰ) : ਨਗਰ ਨਿਗਮ ਵਿਖੇ ਨਿਊ ਰਤਨ ਨਗਰ ਵਾਸੀ ਦੀਆਂ ਮਹਿਲਾਵਾਂ ਸੋਸ਼ਲ ਵਰਕਰ ਆਸ਼ਾ ਕੋਂਡਲ ਨੇ ਕਿਹਾ ਕਿ ਨਿਊ ਰਤਨ ਨਗਰ ਵਿਖੇ ਪਿਛਲੇ 15 ਦਿਨਾਂ ਤੋਂ ਸੀਵਰੇਜ ਦਾ ਪਾਣੀ ਗਲੀਆਂ ਵਿੱਚ ਖੜਾ ਹੈ ਅੱਜ ਵਾਰਡ ਨੰਬਰ 61 ਦੇ ਲੋਕ ਉਹਨਾਂ ਕੋਲ ਪਹੁੰਚੇ ਅਤੇ ਨਗਰ ਨਿਗਮ ਸ਼ਿਕਾਇਤ ਦਰਜ ਕਰਾਉਣ ਲਈ ਪਹੁੰਚੇ ਉਹਨਾਂ ਨੇ ਕਿਹਾ ਕਿ ਗੰਦੇ ਪਾਣੀ ਉਪਰੋਂ ਲੋਕਾਂ ਨੂੰ ਆਣਾ ਜਾਣਾ ਪੈਂਦਾ ਹੈ ਇਸ ਕਾਰਨ ਅੱਜ ਲੋਕ ਇਕੱਠੇ ਹੋਏ ਨਗਰ ਨਿਗਮ ਵਿੱਚ ਮੇਅਰ ਵਨੀਤ ਧੀਰ ਨੂੰ ਮਿਲਣ ਪਹੁੰਚੇ ਪਰ ਦਫਤਰ ਦਾ ਤਾਲਾ ਲੱਗਾ ਹੋਣ ਕਾਰਨ ਨਗਰ ਨਿਗਮ ਕਮਿਸ਼ਨਰ ਵੀ ਨਹੀਂ ਮਿਲੇ ਉਹਨਾਂ ਨੂੰ ਜੁਆਇੰਟ ਕਮਿਸ਼ਨਰ ਡਾਕਟਰ ਸੁਮਨਦੀਪ ਕੌਰ ਉਹਨਾਂ ਨੂੰ ਮਿਲੇ ਅਤੇ ਉਹਨਾਂ ਕੋਲ ਉਹਨਾਂ ਦੀ ਦਰਖਾਸਤ ਲੈ ਕੇ ਉਹਨਾਂ ਨੇ ਕਿਹਾ ਕਿ ਜਲਦ ਹੀ ਨਿਊ ਰਤਨ ਨਗਰ ਵਿੱਚ ਸਫਾਈ ਸੀਵਰੇਜ ਦੀ ਕਰਵਾ ਤੀ ਜਾਵੇਗੀ ਆਸ਼ਾ ਕੋਂਡਲ ਨੇ ਕਿਹਾ ਕਿ ਜਦੋਂ ਉਹ ਵਾਪਸ ਆਪਣੇ ਘਰਾਂ ਨੂੰ ਪਹੁੰਚੇ ਨਗਰ ਨਿਗਮ ਦੀ ਟੀਮ ਉੱਥੇ ਨਿਊ ਰਤਨ ਨਗਰ ਵਿੱਚ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਪਹੁੰਚ ਗਈ ਹੁਣ ਦੱਸਿਆ ਕਿ ਟੈਂਪਰੀ ਹੱਲ ਕਰਨ ਨਾਲ ਸਮੱਸਿਆ ਹੱਲ ਨਹੀਂ ਹੁੰਦੀ ਅੱਜ ਲੋਕ ਇਕੱਠੇ ਹੋ ਕੇ ਨਗਰ ਨਿਗਮ ਪਹੁੰਚੇ ਤੇ ਟੀਮਾਂ ਉਥੇ ਆ ਗਈਆਂ ਸਾਫ ਸਫਾਈ ਕਰਨ ਆਸ਼ਾ ਕੋਡਲ ਨੇ ਕਿਹਾ ਕਿ ਜੇਕਰ ਇਸ ਦਾ ਪ੍ਰੋਪਰ ਹੱਲ ਕੀਤਾ ਜਾਵੇ ਤਾਂ ਸਮੱਸਿਆ ਪੱਕੀ ਤੌਰ ਤੇ ਸਮੱਸਿਆ ਹੱਲ ਹੋਵੇ ਤਾਂ ਲੋਕਾਂ ਨੂੰ ਨਗਰ ਨਿਗਮ ਦਫਤਰ ਪਹੁੰਚਣ ਦੀ ਲੋੜ ਹੀ ਨਾ ਪਵੇ ਇਸ ਮੌਕੇ ਤੇ ਆਸ਼ਾ ਕੌਡਲ ਜੋਤੀ ਰਾਜ ਚੰਦਰ ਕਾਂਤਾ ਸਰਬਜੀਤ ਰੀਮਾ ਦੇਵੀ ਮਾਲਤੀ ਨਗਰ ਨਿਗਮ ਸ਼ਿਕਾਇਤ ਦਰਜ ਕਰਾਣ ਪਹੁੰਚੇ ਸਨ ।





Comments
No comments yet.