ਜਲੰਧਰ 15 ਸਤੰਬਰ (ਸੋਨੂੰ) : :ਹਲਕਾ ਜਲੰਧਰ ਦੇ ਵਾਰਡ ਨੰਬਰ 61 ਵਿੱਚ ਪੈਂਦੇ ਮੁਹੱਲਾ::ਗੁਰੂ ਨਾਨਕ ਨਗਰ ਦੀ ਪਾਰਕ ਨੂੰ ਨਵੀਂਕਰਨ ਅਤੇ ਸੁੰਦਰੀ_ਕਰਨ ਦੀ ਸ਼ੁਰੂਆਤ ਮੁਹੱਲਾ ਨਿਵਾਸੀਆਂ ਨੂੰ ਨਾਲ਼ ਲੈ ਕੇ ਕੀਤੀ ਗਈ, ਅਤੇ ਆਸ਼ਾ ਰਾਣੀ ਸਮਰਾਏ ਇੰਚਾਰਜ :ਵਾਰਡ ਨੰਬਰ 61 ਆਮ ਆਦਮੀ ਪਾਰਟੀ ਜਲੰਧਰ ਨੇ ਖਾਸ ਕਰਕੇ ਗੁਰੂ ਨਾਨਕ ਨਗਰ ਦੇ ਨਿਵਾਸੀਆਂ ਨੂੰ ਵਧਾਈ ਦਿੱਤੀ, ਮੁਹੱਲਾ ਨਿਵਾਸੀ ਬਹੁਤ ਖੁਸ਼ ਸਨ,
ਇਸ ਮੌਕੇ ਸਾਬਕਾ ਕੌਂਸਲਰ/ ਦਲਿਤ ਨੇਤਾ ਜਗਦੀਸ਼ ਸਮਰਾਏ ਨੇ ਮਹੱਲਾ ਨਿਵਾਸੀਆਂ ਨੂੰ ਦੱਸਿਆ ਕਿ ਜਦੋਂ ਪਾਰਕ ਸੁੰਦਰ ਬਣ ਕੇ ਅਤੇ ਪੂਰੀ ਤਰ੍ਹਾਂ ਨਾਲ ਤਿਆਰ ਹੋ ਜਾਏਗੀ, ਉਸ ਸਮੇਂ ਸ੍ਰੀ ਮਹਿੰਦਰ ਭਗਤ ਜੀ,ਪੱਛਮੀ ਹਲਕਾ ਵਿਧਾਇਕ (ਕੈਬਨਟ ਮੰਤਰੀ ਪੰਜਾਬ ਸਰਕਾਰ ) ਅਤੇ ਮੇਅਰ ਵਨੀਤ ਧੀਰ (ਹਲਕਾ ਇੰਚਾਰਜ ਉੱਤਰੀ ਜਲੰਧਰ), ਪੂਰੀ ਸ਼ਾਨੋ ਸ਼ੌਕਤ ਨਾਲ ਅਤੇ ਪ੍ਰੋਗਰਾਮ ਵਿੱਚ ਆ ਕੇ ਉਦਘਾਟਨ ਕਰਨਗੇ,
ਗੁਰੂ ਨਾਨਕ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ, ਪਾਰਕ ਦਾ ਕੰਮ ਸ਼ੁਰੂ ਹੋਣ ਲਈ, ਕੁਝ ਹੀ ਦਿਨਾਂ ਵਿਚ ਤਿਆਰ ਹੋ ਜਾਵੇਗੀ, ਤੇ ਉਸ ਤੋਂ ਬਾਅਦ ਮੁਹੱਲਾ ਨਿਵਾਸੀਆਂ ਦੇ ਹਵਾਲੇ ਕਰ ਦਿੱਤੀ ਜਾਵੇਗੀ, ਅਤੇ ਪੱਕਾ ਮਾਲੀ ਵੀ ਲਗਾ ਦਿੱਤਾ ਜਾਵੇਗਾ ਜੀ, ਪਾਰਕ ਨੂੰ ਹਮੇਸ਼ਾ ਖ਼ੂਬਸੂਰਤ ਅਤੇ ਸੋਹਣਾ ਰੱਖਿਆ ਜਾਵੇਗਾ, ਇਸ ਮੌਕੇ ਪਰ ਮੋਹੱਲਾ ਨਿਵਾਸੀ ਭਾਰੀ ਗਿਣਤੀ ਵਿੱਚ ਮੌਜੂਦ ਸਨ ।





Comments
No comments yet.