Tue, 15 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਪੰਜਾਬ ਸਰਕਾਰ ਵਲੋਂ ਲਗਾਏ ਜਾ ਬਿਜਲੀ ਦੇ ਅਣ ਐਲਾਨੇ ਕੱਟ ਸਬੰਧੀ ਜ਼ਿਲ੍ਹਾ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ 16 ਸਤੰਬਰ ਨੂੰ ਕੀਤਾ ਜਾਵੇਗਾ ।

ਅਕਾਲੀ ਦਲ ਵਲੋਂ  ਸਤੰਬਰ ਦਿਨ ਬੁਧਵਾਰ ਨੂੰ ਸਵੇਰੇ 11 ਵਜੇ ਬਿਜਲੀ ਦਫਤਰ ਸ਼ਕਤੀ ਸਦਨ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ।

ਜਲੰਧਰ 15 ਸਤੰਬਰ (ਸੋਨੂੰ) : ਪੰਜਾਬ ਭਰ ਅੰਦਰ ਅਣ ਐਲਾਨੇ ਬਿਜਲੀ ਕੱਟ ਲਗਾ ਕੇ ਪੰਜਾਬ ਨੂੰ ਹਨੇਰੇ ਵਿਚ ਧੱਕਣ ਵਾਲੀ ਭਗਵੰਤ ਮਾਨ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਸਬੰਧੀ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਵਲੋਂ ਮੋਹਨ ਪੈਲੇਸ ਵਿਖੇ ਮੀਟਿੰਗ ਕੀਤੀ ਗਈ।
    ਇਸ ਸਬੰਧੀ ਮਨਿੰਦਰਪਾਲ ਸਿੰਘ ਗੁੰਬਰ ਸਕੱਤਰ ਜਨਰਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ ਅਨੁਸਾਰ 16 ਸਤੰਬਰ ਦਿਨ ਬੁਧਵਾਰ ਨੂੰ ਸਵੇਰੇ 11 ਵਜੇ ਬਿਜਲੀ ਦਫਤਰ ਸ਼ਕਤੀ ਸਦਨ (ਨੇੜੇ ਖਾਲਸਾ ਕਾਲਜ) ਵਿਖੇ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਵਲੋਂ ਇਕਬਾਲ ਸਿੰਘ ਢੀਂਡਸਾ ਦੀ ਅਗਵਾਈ ਹੇਠ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਮੁੱਖ ਇੰਜਨੀਅਰ ਪੰਜਾਬ ਰਾਜ ਬਿਜਲੀ ਬੋਰਡ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।
    ਇਸ ਮੌਕੇ ਇਕਬਾਲ ਸਿੰਘ ਢੀਂਡਸਾ ਪ੍ਰਧਾਨ, ਮਨਿੰਦਰਪਾਲ ਸਿੰਘ ਗੁੰਬਰ ਸਕੱਤਰ ਜਨਰਲ, ਅੰਮ੍ਰਿਤ ਬੀਰ ਸਿੰਘ ਪ੍ਰਧਾਨ ਯੂਥ ਅਕਾਲੀ ਦਲ, ਐਡਵੋਕੇਟ ਵਿਨੋਦ ਕੌਲ,ਰਵਿੰਦਰ ਸਿੰਘ ਸਵੀਟੀ, ਸਾਹਿਬ ਸਿੰਘ ਢਿੱਲੋਂ, ਮਨੀਸ਼ ਗਿੱਲ,ਸ਼ਮਸ਼ੇਰ ਸਿੰਘ ਢੀਂਡਸਾ, ਜਸਬੀਰ ਸਿੰਘ ਵਾਲੀਆ, ਜਸਬੀਰ ਸਿੰਘ ਲਾਡੀ, ਅਰਜਨ ਬੈਹਲ,ਮਨਬੀਰ ਸਿੰਘ ਅਕਾਲੀ,ਪਵਿੰਦਰ ਸਿੰਘ ਪ੍ਰਿੰਸ,ਗੋਰਵ ਭਗਤ, ਗੁਰਪ੍ਰੀਤ ਸਿੰਘ ਸਚਦੇਵਾ, ਜਤਿੰਦਰ ਸਿੰਘ, ਜਸਪ੍ਰੀਤ ਸਿੰਘ ਚੌਹਾਨ, ਗੁਰਮੀਤ ਸਿੰਘ ਬਾਵਾ, ਗੁਰਦੇਵ ਸਿੰਘ ਹੈਪੀ, ਮਨਿੰਦਰ ਸਿੰਘ, ਹਰੀਸ਼ ਹੈਪੀ ਸਾਹਿਲ ਭਨੋਟ, ਮਨਜਿੰਦਰ ਸਿੰਘ,ਰੀਟਾ ਕੌਰ, ਜਸਵਿੰਦਰ ਕੌਰ ਕੰਬੋਜ ਆਦਿ ਹਾਜ਼ਰ ਸਨ।

Comments

No comments yet.



Latest News

Number of Visitors - 219273

Share this Post