ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਭੇਦ ਭਰੇ ਹਾਲਾਤ ਚ ਬੀ ਜੇ ਪੀ ਆਗੂ ਦੀ ਹੋਈ ਮੌਤ
ਅਮਰਜੀਤ ਸਿੰਘ ਵੇਹਗਲ, ਜਲੰਧਰ
ਥਾਣਾ 1ਅਧੀਨ ਆਉਂਦੇ ਖੇਤਰ ਮਕਸੂਦਾਂ ਚ ਰਹਿ ਰਹੇ ਬੀ ਜੇ ਪੀ ਆਗੂ ਦੀ ਹੋਈ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰਾਹੁਲ ਚੋਪੜਾ (33) ਪੁੱਤਰ ਲੇਟ ਨਰਿੰਦਰ ਕੁਮਾਰ ਚੋਪੜਾ ਵਾਸੀ ਮਕਾਨ ਨੰਬਰ- 5 ਨਵਯੁੱਗ ਕਲੋਨੀ, ਮਕਸੂਦਾ, ਜਲੰਧਰ ਹੋਈ ਹੈ। ਇਸ ਸੰਬੰਧੀ ਥਾਣਾ1 ਦੇ ਥਾਣੇਦਾਰ ਸਤਵਿੰਦਰ ਸਿੰਘ ਨੇ ਦੱਸਿਆ ਕਿ ਬੀਜੇਪੀ ਆਗੂ ਰਾਹੁਲ ਚੋਪੜਾ ਹਿਮਾਚਲ ਵਿਖੇ ਐਮ ਬੀ ਡੀ ਬੁਕਸ ਡਿਪੂ ਵਿੱਚ ਕੰਮ ਕਰਦਾ ਸੀ ਜਿਸ ਦੀ ਤਬੀਅਤ ਖਰਾਬ ਹੋਣ ਕਰਕੇ ਉਸ ਨੂੰ ਹਿਮਾਚਲ ਵਿਖੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਨ੍ਹਾਂ ਵੱਲੋਂ ਉਸ ਨੂੰ ਚੰਡੀਗੜ੍ਹ ਵਿਖੇ ਪੀ ਜੀ.ਆਈ ਵਿੱਚ ਰੈਫਰ ਕੀਤਾ ਗਿਆ ਸੀ।ਉਨ੍ਹਾਂ ਦੱਸਿਆ ਕਿ ਪੀ ਜੀ.ਆਈ ਹਸਪਤਾਲ ਪਹੁੰਚ ਕੇ ਉਸਦੇ ਸਾਰੇ ਟੈਸਟ ਕਰਨ ਉਪਰੰਤ ਉਸਦੀ ਤਬੀਅਤ ਵਿਚ ਸੁਧਾਰ ਹੋਣ ਤੇ ਉਸਦੇ ਚਾਚੇ ਅਨਿਲ ਕੁਮਾਰ ਵੱਲੋਂ ਉਸ ਨੂੰ ਘਰ ਲੈ ਆਂਦਾ। ਪਰ ਉਸ ਨੂੰ ਅੱਧੀ ਰਾਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਤਬੀਅਤ ਵਿਗੜਨ ਤੇ ਨਜ਼ਦੀਕ ਨਿਜੀ ਹਸਪਤਾਲ ਚ ਤਕਰੀਬਨ ਅੱਧੀ ਰਾਤ ਤਿੰਨ ਵਜੇ ਦਾਖਲ ਕਰਵਾਇਆ ਗਿਆ।ਜਿਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਡਾਕਟਰ ਵੱਲੋਂ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਕਿ ਇਲਾਜ ਲਈ ਆਏ ਵਿਅਕਤੀ ਵੱਲੋਂ ਕੋਈ ਜ਼ਹਿਰੀਲੀ ਵਸਤੂ ਨਿਗਲੀ ਗਈ ਹੈ। ਜਿਸ ਦੌਰਾਨ ਉਨ੍ਹਾਂ ਵੱਲੋਂ ਮ੍ਰਿਤਕ ਦੇਹ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰਿਕ ਮੈਬਰਾਂ ਦਾ ਕਹਿਣਾ ਹੈ ਕਿ ਰਾਹੁਲ ਚੋਪੜਾ ਵਲੋਂ ਕਿਸੇ ਵੀ ਜ਼ਹਿਰੀਲੀ ਵਸਤੂ ਦਾ ਸੇਵਨ ਨਹੀਂ ਕੀਤਾ ਸੀ।
ਮ੍ਰਿਤਕ ਰਾਹੁਲ ਚੋਪੜਾ ਦੀ ਪੁਰਾਣੀ ਤਸਵੀਰ।






Login first to enter comments.