कनाडा में पंजाबी मकान मालिक पर 30 हजार डॉलर का जुर्माना, घर में आग से हुई थी 2 किराएदारों की मौत
ਜਲੰਧਰ ਅੱਜ ਮਿਤੀ 9 ਸਤੰਬਰ (ਸੋਨੂੰ) : ਜਿਲਾ ਕਾਂਗਰਸ ਕਮੇਟੀ ਸ਼ਹਿਰੀ ਵੱਲੋਂ ਅੱਜ ਭਗਵਾਨ ਵਾਲਮੀਕਿ ਚੌਂਕ ਤੋ ਡਾ ਬੀ ਆਰ ਅੰਬੇਡਕਰ ਚੌਂਕ ਤੱਕ ਰੋਸ ਮਾਰਚ ਕੀਤਾ ਗਿਆ । ਇਹ ਰੋਸ ਪ੍ਰਦਰਸ਼ਨ ਕੱਲ ਜੋ ਲੁਧਿਆਣਾ ਵਿਖੇ ਬਹੁਤ ਹੀ ਨਿੰਦਣਯੋਗ ਘਟਨਾ ਹੋਈ , ਜਿਸ ਵਿੱਚ ਦੇਸ਼ ਦੇ ਸੰਵਿਧਾਨ ਨਿਰਮਾਤਾ ਡਾ ਬੀ ਆਰ ਅੰਬੇਡਕਰ ਜੀ ਦੀ ਪ੍ਰਤਿਮਾ ਨਾਲ ਛੇੜ- ਛਾੜ ਕੀਤੀ ਗਈ । ਇਸ ਪ੍ਰਦਰਸ਼ਨ ਵਿੱਚ ਜਿਲਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਕੱਲ੍ਹ ਜੋ ਇਹ ਘਟਨਾ ਵਾਪਰੀ ਹੈ, ਇਹ ਬਹੁਤ ਹੀ ਨਿੰਦਣਯੋਗ ਹੈ । ਪੰਜਾਬ ਦਾ ਲਾਅ ਐਂਡ ਆਰਡਰ ਪੂਰੀ ਤਰਾਂ ਨਾਲ ਫੇਲ ਹੋ ਚੁੱਕਿਆ ਹੈ । ਜਦੋ ਦੀ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਇਹੋ ਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ , ਅਸੀ ਇਸ ਘਟਨਾ ਦੀ ਨਿਖੇਧੀ ਕਰਦੇ ਹਾਂ । ਜਿਸ ਵਿਅਕਤੀ ਵਲੋ ਇਹ ਸ਼ਰਮਨਾਕ ਘਟਨਾ ਕੀਤੀ ਗਈ ਹੈ, ਉਸ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ ਤਾਂ ਜੋ ਭਵਿਖ ਵਿੱਚ ਇਹੋ ਜਿਹੀ ਹਰਕਤ ਕਰਨ ਦੀ ਕੋਈ ਹਿਮੰਤ ਨਾ ਕਰ ਸਕੇ । ਇਹ ਸਿਰਫ ਇਕ ਪ੍ਰਤਿਮਾ ਦਾ ਨਹੀ , ਸਗੋਂ ਦੇਸ਼ ਦੇ ਸੰਵਿਧਾਨ ਨਿਰਮਾਤਾ ਅਤੇ ਕਰੋੜਾਂ ਲੋਕਾਂ ਦੀ ਆਸਥਾ ਅਤੇ ਸਨਮਾਨ ਦਾ ਅਪਮਾਨ ਹੈ , ਇਸ ਅਪਮਾਨ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਇਹ ਜੋ ਘਟਨਾ ਹੈ ਇਹ ਸ਼ਰਾਰਤੀ ਅਨਸਰਾਂ ਵਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸ ਪ੍ਰਦਰਸ਼ਨ ਵਿੱਚ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ, ਜਲੰਧਰ ਵੈਸਟ ਤੋ ਹਲਕਾ ਇੰਚਾਰਜ ਸੁਰਿੰਦਰ ਕੌਰ , ਪਰਮਜੋਤ ਸਿੰਘ ਸ਼ੈਰੀ ਚੱਢਾ ਕੌਂਸਲਰ , ਡਾ ਜਸਲੀਨ ਸੇਠੀ , ਪਵਨ ਕੁਮਾਰ , ਵਿਪਨ ਕੁਮਾਰ , ਰਵੀਸ਼ ਰਾਜ ਸ਼ਰਮਾ , ਮਨਦੀਪ ਜੱਸਲ , ਮੰਗਾ ਮੁਧੜ , ਅਨੁਰਾਧਾ ਬੰਗਾ ਪ੍ਰਧਾਨ ਮਹਿਲਾ ਕਾਂਗਰਸ , ਸੁਰੇਸ਼ ਮਹਿਮੀ , ਮਨਮੋਹਨ ਬੰਗਾ , ਰਸ਼ਪਾਲ ਜੱਖੂ , ਸਤਪਾਲ ਮਿੱਕਾ , ਮੁਖਤਿਆਰ ਅਹਿਮਦ , ਅਵਤਾਰ ਵਿਰਦੀ , ਵਿੱਕੀ ਆਬਾਦਪੁਰਾ , ਵਿਦਿਆ ਸਾਗਰ , ਹੈਦਰ , ਹਰਜੋਧ ਸਿੰਘ , ਸਰਬਜੀਤ ਮੰਨਾ , ਸੋਮ ਨਾਥ , ਅਨਿਲ ਕੁਮਾਰ , ਸਮੀਰ ਚਿਸ਼ਤੀ , ਕਰਨ ਸੁਮਨ , ਰਵਿੰਦਰ ਲਾਡੀ , ਅਸ਼ਵਨੀ ਜੰਗਰਾਲ , ਵਿਦਿਆ ਸਾਗਰ ਗੋਗੀ , ਮਹੇਸ਼ ਕੁਮਾਰ ਬੜਿੰਗ , ਭਾਰਤ ਭੂਸ਼ਣ , ਨੰਦ ਲਾਲ , ਪ੍ਰੇਮ ਪਾਲ ਡੁਮੇਲੀ , ਅਸ਼ਵਨੀ ਸੋਂਧੀ , ਨਿਸ਼ਾਂਤ ਘਈ , ਰਾਜੇਸ਼ ਜਿੰਦਲ ਟੌਨੂੰ , ਆਦੇਸ਼ ਕੁਮਾਰ , ਸਨੀ ਪਾਲ , ਵੰਦਨਾ ਮਹਿਤਾ , ਗੁਰਮੀਤ ਜੱਸੀ , ਪਿੰਕੀ , ਪੱਲਵੀ , ਮੌਜੂਦ ਸਨ ।
Comments
No comments yet.