मोहाली CLU मामले में अनुराग वर्मा की बढ़ी मुश्किलें, फाइल लेकर जालंधर में ED ऑफिस पहुंचे
ਆਮਦਨ ਵਧਾਉਣ ਅਤੇ ਖ਼ਰਚਿਆਂ ਨੂੰ ਕਾਬੂ ਕਰਨ ਦੀ ਬਜਾਏ ਵਾਰ-ਵਾਰ ਕਰਜ਼ਾ ਚੁੱਕਣਾ ਸਰਕਾਰ ਦੀ ਮਾੜੀ ਵਿੱਤੀ ਨੀਤੀ ਨੂੰ ਦਰਸਾਉਂਦਾ ਹੈ : ਪ੍ਰੋ. ਅਨੁਰਾਧਾ ਬੰਗਾ
ਜਲੰਧਰ, 8 ਸਤੰਬਰ (ਸੋਨੂੰ) ਪੰਜਾਬ ਸਰਕਾਰ ਵੱਲੋਂ ਹੋਰ ₹2,000 ਕਰੋੜ ਦਾ ਕਰਜ਼ਾ ਲੈਣ ਦੀ ਤਿਆਰੀ ’ਤੇ ਪ੍ਰੋ. ਅਨੁਰਾਧਾ ਬੰਗਾ ਨੇ ‘ਆਪ’ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਰਕਾਰ ਆਖ਼ਰ ਕਦੋਂ ਤੱਕ ਪੰਜਾਬ ਨੂੰ ਕਰਜ਼ੇ ਹੇਠ ਦਬਾਉਂਦੀ ਰਹੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਪੰਜਾਬ ਦੀਆਂ ਬੀਬੀਆਂ ਨੂੰ ‘ਸਤਿਕਾਰ ਯੋਜਨਾ’ ਤਹਿਤ ₹1,000 ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਹੈ। ਹੁਣ ਸਵਾਲ ਇਹ ਹੈ ਕਿ ਕੀ ਹਰ ਮਹੀਨੇ ਨਵਾਂ ਕਰਜ਼ਾ ਚੁੱਕ ਕੇ ਹੀ ਬੀਬੀਆਂ ਨੂੰ ਇਹ ₹1,000 ਦਿੱਤੇ ਜਾਣਗੇ?
ਪ੍ਰੋ. ਬੰਗਾ ਨੇ ਕਿਹਾ ਕਿ ਆਮਦਨ ਵਧਾਉਣ ਅਤੇ ਖ਼ਰਚਿਆਂ ਨੂੰ ਕਾਬੂ ਕਰਨ ਦੀ ਬਜਾਏ ਵਾਰ-ਵਾਰ ਕਰਜ਼ਾ ਚੁੱਕਣਾ ਸਰਕਾਰ ਦੀ ਮਾੜੀ ਵਿੱਤੀ ਨੀਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰਕੇ ਹੁਣ ਸੂਬੇ ਨੂੰ ਕਰਜ਼ੇ ਦੇ ਬੋਝ ਹੇਠ ਦਬਾਉਣਾ ਬੇਹੱਦ ਨਿੰਦਣਯੋਗ ਅਤੇ ਸ਼ਰਮਨਾਕ ਹੈ।
ਉਨ੍ਹਾਂ ਕਿਹਾ ਕਿ ਜਿਸ ਸਰਕਾਰ ਨੇ ਪੰਜਾਬ ਨੂੰ ਕਰਜ਼ੇ ਤੋਂ ਮੁਕਤ ਕਰਨ ਦੇ ਵਾਅਦੇ ਕੀਤੇ ਸਨ, ਉਸ ਵੱਲੋਂ ਲਗਾਤਾਰ ਨਵਾਂ ਕਰਜ਼ਾ ਚੁੱਕਣਾ ਪੰਜਾਬ ਦੀ ਜਨਤਾ ਨਾਲ ਧੋਖਾ ਹੈ। ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਪੰਜਾਬ ਨੂੰ ਇਸ ਕਰਜ਼ੇ ਦੇ ਰਾਹ ’ਤੇ ਹੋਰ ਕਿੰਨਾ ਚਿਰ ਤੁਰਾਇਆ ਜਾਵੇਗਾ।
Comments
No comments yet.