Sun, 13 Sep 2026
Post Details

ਜ਼ਿਲਾ ਕਾਂਗਰਸ ਜਲੰਧਰ ਅਤੇ ਦਿਹਾਤੀ ਨੇ ਨੀਟ ਦੇ ਪੇਪਰ ਲੀਕ ਕਾਰਨ ਮਾਰੇ ਗਏ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਦਿੱਤੀ ।

ਜਲੰਧਰ ਅੱਜ ਮਿਤੀ 25 ਜੁਲਾਈ (ਸੋਨੂੰ) :  ਜ਼ਿਲਾ ਕਾਂਗਰਸ ਜਲੰਧਰ ਅਤੇ ਦਿਹਾਤੀ ਦੇ ਪ੍ਰਧਾਨ ਰਜਿੰਦਰ ਬੇਰੀ ਅਤੇ ਹਰਦੇਵ ਸਿੰਘ ਲਾਡੀ ਸ਼ੇਰੂਵਾਲੀਆ ਦੀ ਅਗਵਾਈ ਹੇਠ ਨੀਟ ਦੇ ਪੇਪਰ ਲੀਕ ਦੇ ਵਿਰੋਧ ਕਰਨ ਵਾਲੇ ਵਿਧਿਆਰਥੀਆਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਕੈਂਡਲ ਮਾਰਚ ਕੀਤਾ ਅਤੇ ਮਾਰੇ ਗਏ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ।

            ਇਸ ਮੌਕੇ ਤੇ ਕੈਂਟ ਹਲਕੇ ਦੇ ਵਿਧਾਇਕ ਪ੍ਰਗਟ ਸਿੰਘ, ਕਰਤਾਰਪੁਰ ਹਲਕਾ ਇੰਚਾਰਜ ਰਜਿੰਦਰ ਸਿੰਘ, ਡਾਕਟਰ ਜਸਲੀਨ ਸੇਠੀ,ਜਿਲਾ ਮਹਿਲਾ ਕਾਂਗਰਸ ਦੀ ਪ੍ਰਧਾਨ ਅਨੁਰਾਧਾ ਬੰਗਾ, ਵੈਸਟ ਹਲਕੇ ਤੋਂ ਹਲਕਾ ਇੰਚਾਰਜ ਸੁਰਿੰਦਰ ਕੌਰ, ਵਿਪਨ ਕੁਮਾਰ, ਨਵਦੀਪ ਜੱਸਲ, ਪੱਲਵੀ, ਮੀਨੂ ਬੱਗਾ, ਜਗਜੀਤ ਸਿੰਘ ਜੀਤਾ, ਦੀਨਾ ਨਾਥ, ਪਰਮਜੀਤ ਬੱਲ ਆਦਿ ਹਾਜ਼ਰ ਸਨ ।

Comments

No comments yet.



Latest News

Number of Visitors - 218303

Share this Post