Baba Deep Singh Ji Parkash Purab at Gurduwara Shaheeda Sahib
ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2
ਬਲਾਕ ਮਹਿਤਪੁਰ, ਜਲੰਧਰ ਪੱਛਮੀ ਅਤੇ ਫਿਲੌਰ ਵਿਖੇ ਕਰਵਾਏ ਗਏ ਵੱਖ-ਵੱਖ ਖੇਡ ਮੁਕਾਬਲੇ
ਜਲੰਧਰ, 07 ਸਤੰਬਰ
ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਖੇਡ ਸਭਿਆਚਾਰ ਪੈਦਾ ਕਰਨ ਦੇ ਮੰਤਵ ਨਾਲ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਤਹਿਤ ਅੱਜ ਜ਼ਿਲ੍ਹੇ ਦੇ ਬਲਾਕ ਮਹਿਤਪੁਰ, ਬਲਾਕ ਜਲੰਧਰ ਪੱਛਮੀ ਅਤੇ ਬਲਾਕ ਫਿਲੌਰ ਵਿਖੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜ਼ਦਾਨ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਤਹਿਤ ਬਲਾਕ ਨੂਰਮਹਿਲ ਵਿੱਚ ਕਰਵਾਏ ਗਏ ਵਾਲੀਬਾਲ ਅੰਡਰ-14 ਵਿੱਚ ਸਰਕਾਰੀ ਹਾਈ ਸਕੂਲ ਹਰੀਪੁਰਰ ਦੇ ਲੜਕੇ ਤੇ ਲੜਕੀਆਂ ਨੇ ਪਹਿਲਾ, -17 ਵਾਲੀਬਾਲ ਵਿੱਚ ਲੜਕੇ ਤੇ ਲੜਕੀਆਂ ਨੇ ਦੂਜਾ ਅਤੇ ਅੰਡਰ-21 ਵਿੱਚ ਇਸੇ ਸਕੂਲ ਦੇ ਲੜਕੇ ਤੇ ਲੜਕੀਆਂ ਨੇ ਤੀਜਾ ਸਥਾਨ ਹਾਸਿਲ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਬਲਾਕ ਜਲੰਧਰ ਪੱਛਮੀ ਵਿੱਚ ਕਰਵਾਏ ਗਏ ਫੁੱਟਬਾਲ ਦੇ ਮੁਕਾਬਲੇ ਵਿੱਚ ਅੰਡਰ-21 ਤੋਂ 30 ਸਾਲ ਦੀ ਉਮਰ ਵਰਗ ਵਿੱਚ ਐਫ.ਐਸ.ਐਫ. ਅਕੈਡਮੀ ਨੇ ਪਹਿਲਾ ਸਥਾਨ ਹਾਸਿਲ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਫਿਲੌਰ ਵਿੱਚ ਕਬੱਡੀ ਸਰਕਲ ਸਟਾਈਲ ਦੇ ਕਰਵਾਏ ਗਏ ਮੁਕਾਬਲੇ ਵਿੱਚ ਔਜਲਾ ਦੱਖ ਨੇ ਪਹਿਲਾ ਸਥਾਨ ਹਾਸਿਲ ਕੀਤਾ।
-----------------






Login first to enter comments.