Friday, 30 Jan 2026

ਵਿਖੇ  ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਹਾੜੇ ਨੂੰ ਬਹੁਤ ਸ਼ਰਧਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ

ਅੱਜ ਮਿਤੀ (01 ਸਿਤੰਬਰ) : ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹੀ ਤੀਸਰੀ ਏਕਤਾ ਵਿਹਾਰ ਵਿਖੇ  ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਹਾੜੇ ਨੂੰ ਬਹੁਤ ਸ਼ਰਧਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਜਿਸ ਵਿੱਚ ਭਾਈ ਸਾਹਿਬ ਭਾਈ ਜਤਿੰਦਰਜੋਧ ਸਿੰਘ ਜੀ ਨੇ ਗੁਰੂ ਜਸ ਨਾਲ ਸੰਗਤਾਂ ਨੂੰ ਜੋੜਿਆ ਅਤੇ ਉਪਰੰਤ  ਅਖੰਡ ਕੀਰਤਨੀ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ  ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਗੁਰੂਦਵਾਰਾ ਸਾਹਿਬ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਗਾਬਾ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ।  ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ | ਸੰਗਤਾਂ ਵਾਹਿਗੁਰੂ ਦਾ ਜਾਪੁ ਕਰਦੇ ਹੋਏ ਸੇਵਾ ਕਰ ਰਹੀਆਂ ਸਨ| ਨਵੀਂ ਪ੍ਰਬੰਧਕ ਕਮੇਟੀ ਦੇ ਚਾਰਜ ਸੰਭਾਲਣ ਤੋਂ ਬਾਦ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ | ਸੰਗਤਾਂ ਦਾ ਉਤਸ਼ਾਹ ਵੇਖਦੇ ਹੀ ਬਣਦਾ ਸੀ | ਇਸ ਮੌਕੇ ਜਥੇਦਾਰ ਜਗਜੀਤ ਸਿੰਘ ਗਾਬਾ, ਤੇਜਿੰਦਰ  ਸਿੰਘ, ਚਰਨਜੀਤ  ਸਿੰਘ, ਜਰਨੈਲ ਸਿੰਘ, ਸਤਵਿੰਦਰ ਸਿੰਘ ,ਅਮਨਦੀਪ ਸਿੰਘ, ਸੁਰਿੰਦਰਪਾਲ ਸਿੰਘ, ਲਖਬੀਰ ਸਿੰਘ, ਬਲਵਿੰਦਰ ਸਿੰਘ,ਹਰਬੰਸ ਸਿੰਘ, ਜੰਗਬੀਰ ਸਿੰਘ, ਧਰਮਿੰਦਰ ਸਿੰਘ, ਜਸਪਾਲ ਸਿੰਘ, ਸਿਮਰਨਜੀਤ ਸਿੰਘ, ਇਜਵਿੰਦਰ ਸਿੰਘ, ਪ੍ਰੀਤ ਕੌਰ, ਸਿਮਰਜੀਤ ਕੌਰ, ਕੁਲਵੰਤ ਕੋਰ, ਪ੍ਰਵੇਸ਼ ਕੌਰ, ਨਰਿੰਦਰ ਕੌਰ, ਜਸਬੀਰ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ, ਸੀਤਲ ਕੌਰ, ਹਰਿੰਦਰ ਕੌਰ ਆਦਿ ਮੌਜੂਦ ਸਨ|


12

Share News

Login first to enter comments.

Latest News

Number of Visitors - 132895