Thursday, 29 Jan 2026

ਭਾਰਤੀ ਕਿਸਾਨ ਯੂਨੀਅਨ ਦੁਆਬਾ ਵਲੋਂ 02 ਅਕਤੂਬਰ ਨੂੰ ਫਿਲੌਰ ਵਿੱਚ ਹੋ ਰਹੇ ਭਾਰੀ ਜਨਤਕ ਇਕੱਠ ਵਿੱਚ ਸ਼ਮੂਲੀਅਤ ਦਾ ਐਲਾਨ।

ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਵਲੋਂ ਜਨਤਕ ਲਾਮਬੰਦੀ ਤਹਿਤ ਪਿੰਡ ਮੁਠੱਡਾ ਕਲਾਂ ਵਿੱਚ ਭਰਵੀਂ ਮੀਟਿੰਗ।

ਭਾਰਤੀ ਕਿਸਾਨ ਯੂਨੀਅਨ ਦੁਆਬਾ ਵਲੋਂ 02 ਅਕਤੂਬਰ ਨੂੰ ਫਿਲੌਰ ਵਿੱਚ ਹੋ ਰਹੇ ਭਾਰੀ ਜਨਤਕ ਇਕੱਠ ਵਿੱਚ ਸ਼ਮੂਲੀਅਤ ਦਾ ਐਲਾਨ।

 ਫਿਲੌਰ:- 27 ਅਗਸਤ ( ‌ਰਾਜ ਕੁਮਾਰ ਨੰਗਲ) ਸਿਵਲ ਹਸਪਤਾਲ ਬਚਾਉ ਸੰਘਰਸ਼ ਕਮੇਟੀ ਵਲੋ 2 ਅਕਤੂਬਰ ਦੇ ਤਹਿਸੀਲ ਪੱਧਰੀ ਵੱਡੇ ਜਨਤਕ ਇਕੱਠ ਦੀ ਤਿਆਰੀ ਦੇ ਸਬੰਧ ਵਿੱਚ 50 ਦਿਨ 50 ਪਿੰਡ 50 ਮੀਟਿੰਗਾਂ ਦੇ ਪ੍ਰੋਗਰਾਮ ਤਹਿਤ ਲਗਾਤਾਰ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ । ਇਸ ਦੌਰਾਨ ਵੱਖ ਵੱਖ ਪਿੰਡਾ ਵਿੱਚ ਬਹੁਤ ਭਰਵੀਆਂ ਮੀਟਿੰਗਾ ਕੀਤੀਆਂ ਜਾ ਰਹੀਆਂ ਹਨ । ਜਿਹਨਾ ਵਿੱਚ ਪਿੰਡਾਂ ਵਿੱਚ ਲਗਾਤਾਰ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ । ਇਸ ਦੌਰਾਨ ਪਿੰਡ ਮੁਠੱਡਾ ਕਲਾਂ , ਦੀ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ। ਇਸ ਮੀਟਿੰਗ ਦੀ ਪ੍ਰਧਾਨਗੀ ਹਰਮਿੰਦਰ ਸਿੰਘ ਰਾਣਾ ਅਤੇ ਰਾਜਵਿੰਦਰ ਮੁਠੱਡਾ ਨੇ ਕੀਤੀ ।ਸੰਘਰਸ਼ ਕਮੇਟੀ ਦੇ ਆਗੂ ਜਰਨੈਲ ਫਿਲੌਰ , ਸਰਪੰਚ ਸਰਬਜੀਤ ਭੱਟੀਆਂ ਮਾਸਟਰ ਹੰਸ ਰਾਜ , ਪਰਸ਼ੋਤਮ ਫਿਲੌਰ ਸ਼ਾਮਿਲ ਹੋਏ । ਇਸ ਮੌਕੇ ਪਿੰਡ ਮੁਠੱਡਾ ਕਲਾਂ ਦੇ ਪੰਚਾਇਤ ਮੈਂਬਰ ਅਤੇ ਪਿੰਡ ਨਿਵਾਸੀ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ । ਆਗੂਆ ਨੇ ਸਿਵਲ ਹਸਪਤਾਲ ਨੂੰ ਬਚਾਉਣ ਲਈ ਚੱਲ ਰਹੇ ਅੰਦੋਲਨ ਬਾਰੇ ਲੋਕਾ ਨਾਲ ਵਿਚਾਰ ਚਰਚਾ ਕੀਤੀ ਅਤੇ ਅਤੇ ਉਹਨਾ ਕਿਹਾ ਕਿ ਅੱਜ ਅਜਾਦੀ ਦੇ 76 ਸਾਲ ਬੀਤ ਜਾਣ ਦੇ ਬਾਅਦ ਵੀ ਲੋਕ ਮੁਢਲੀਆਂ ਸਹੂਲਤਾਂ ਨੂੰ ਤਰਸ ਰਹੇ ਨੇ ਉਹਨਾ ਨੇ ਅੱਜ ਇਸ ਲੜੇ ਜਾ ਰਹੇ ਅੰਦੋਲਨ ਵਿੱਚ ਪਾਰਟੀਆਂ ਧਰਮਾ ਤੋ ਉਪਰ ਉੱਠ ਕੇ ਇਸ ਅੰਦੋਲਨ ਵਿੱਚ ਸਾਥ ਦੇਣ ਦੀ ਅਪੀਲ ਕੀਤੀ । ਮੀਟਿੰਗ ਵਿੱਚ 7 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਜੋ ਪਿੰਡ ਪੱਧਰ ਤੇ ਇਸ ਅੰਦੋਲਨ ਦੀ ਅਗਵਾਈ ਕਰਨਗੇ। ਇਸ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜਿਲਾ ਪ੍ਰਧਾਨ ਹਰਜੀਤ ਸਿੰਘ ਢੇਸੀ ਤੇ ਹੋਰ ਆਹੁਦੇਦਾਰਾਂ ਨੇ ਖਾਸ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਹਸਪਤਾਲ ਬਚਾਓ ਸੰਘਰਸ਼ ਕਮੇਟੀ ਦੇ ਅੰਦੋਲਨ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ।ਇਸ ਸਮੇਂ ਸੁਖਵੀਰ ਸਿੰਘ, ਇਕਬਾਲ ਸਿੰਘ ਬੈਂਸ, ਹਰਮਿੰਦਰ ਸਿੰਘ ਰਾਣਾ, ਤੇਜਾ ਸਿੰਘ, ਹਰਭਜਨ ਸਿੰਘ ਬਾਜਵਾ, ਬਲਵਿੰਦਰ ਸਿੰਘ, ਮੱਖਣ ਸਿੰਘ, ਬਿੰਦਰ ਸਿੰਘ ਬਿੰਦਾ, ਬਲਦੇਵ ਸਿੰਘ ਬਾਜਵਾ ਸਮੇਤ ਭਾਰੀ ਗਿਣਤੀ ਵਿੱਚ ਪਿੰਡ ਨਿਵਾਸੀ ਹਾਜ਼ਰ ਸਨ। ਮੀਟਿੰਗ ਸਮੇਂ ਹਰਮਿੰਦਰ ਸਿੰਘ ਰਾਣਾ ਵਲੋਂ ਧੰਨਵਾਦ ਕੀਤਾ ਅਤੇ ਪਿੰਡ ਵਾਲਿਆਂ ਨੇ ਜਿਥੇ ਇਸ ਅੰਦੋਲਨ ਵਿੱਚ ਸਾਥ ਦੇਣ ਦਾ ਭਰੋਸਾ ਦਵਾਇਆ ਤੇ ਵੱਡੀ ਗਿਣਤੀ ਵਿੱਚ 2 ਅਕਤੂਬਰ ਦੀ ਰੈਲੀ ਵਿੱਚ ਸ਼ਮੂਲੀਅਤ ਕਰਨ ਦਾ ਵਿਸ਼ਵਾਸ ਦਵਾਇਆ। 
ਸੰਘਰਸ਼ ਕਮੇਟੀ ਦੇ ਆਗੂਆਂ ਨੇ ਮੀਡੀਆ ਨਾਲ ਗੱਲ ਕਰਦੇ ਦੱਸਿਆ ਕਿ ਇਹ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾਂ ਤੇ 2 ਅਕਤੂਬਰ ਦਾ ਇਕੱਠ ਇਕ ਇਤਿਹਾਸ ਸਿਰਜੇਗਾ । ਉਹਨਾ ਕਿਹਾ ਕਿ ਕਿ ਇਹ ਲੜਾਈ ਜਿੱਤਣ ਤੱਕ ਲਗਾਤਾਰ ਜਾਰੀ ਰਹੇਗੀ ।


5

Share News

Login first to enter comments.

Latest News

Number of Visitors - 132732