Sat, 25 Apr 2026

ਪੰਜਾਬ ਵਿੱਚ ਸੰਦੀਪ ਪਾਠਕ ਅਤੇ ਰਾਘਵ ਚੱਢਾ ਦੇ ਨਾਲ ਜੁੜੇ ਨੇਤਾਂਵਾ ਦੀ ਖਾਮੋਸ਼ੀ ਕਰ ਰਹੀ ਹੈ ਵੱਡਾ ਇਸ਼ਾਰਾ ।

G2M ਜਲੰਧਰ 25 ਅਪ੍ਰੈਲ 20226:- ਵੱਡੀ ਖਬਰ ਜੋ ਕਿ ਕੱਲ 7 ਰਾਜ ਸਭਾ ਮੈਂਬਰ ਜਿਹਨਾਂ ਵਿੱਚੋ 6 ਪੰਜਾਬ ਤੋਂ ਸਨ, ਦੇ ਇਸਤੀਫ਼ਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਆਪ ਸਰਕਾਰ ਸਕਤੇ ਵਿਚ ਆ ਗਈ ਇਸ ਦੇ ਨਾਲ ਪੰਜਾਬ ਦੀ ਸਿਆਸਤ ਵਿੱਚ ਵੱਡੇ ਤੌਰ ਤੇ ਬਦਲਾਅ ਦੀ ਸੰਭਾਵਨਾ ਵਿਖ ਰਹੀ ਹੈ, ਇਸ ਘਟਨਾ ਕਰਮ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੁਝ ਵੱਡੇ ਲੀਡਰਾਂ ਤੋਂ ਇਲਾਵਾ ਕੋਈ ਵੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਬਿਆਨ ਨਾਂ ਕੋਈ ਆਇਆ ਹੈ, ਅਤੇ ਜਲੰਧਰ ਸ਼ਹਿਰ ਦੇ ਆਪ ਪਾਰਟੀ ਲੀਡਰਾਂ ਨੂੰ ਸੰਪਰਕ ਕਰਨ ਤੇ ਇਸ ਸਬੰਧੀ ਪ੍ਰਤੀਕ੍ਰਮ ਦੇਣ ਤੋਂ ਮਨਾ ਕਰ ਦਿੱਤਾ ਹੈ।

*ਪੰਜਾਬ ਦੀਆ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੀਟਾਂ ਦੀ ਵੰਡ ਵਿੱਚ ਇਹਨਾਂ ਕੁਝ ਲੀਡਰਾਂ ਦਾ ਰੋਲ ਰਿਹਾ ਸੀ ।

ਸੰਦੀਪ ਪਾਠਕ ਅਤੇ ਰਾਘਵ ਦਾ ਪੰਜਾਬ ਦੀ ਰਾਜਨੀਤੀ ਵਿੱਚ ਬਹੁਤ ਜਿਆਦਾ ਐਕਟਿਵ ਰਹੇ ਸਨ ਅਤੇ ਇਹਨਾਂ ਦੇ ਵਿਧਾਨ ਸਭਾ ਦੀਆ ਟਿਕਟਾਂ ਦੀ ਵੰਡ ਵਿੱਚ ਬਹੁਤ ਵੱਡਾ ਰੋਲ ਰਿਹਾ ਸੀ । ਇਹਨਾਂ ਨਾਲ ਜੁੜੇ ਹੋਏ ਆਪ ਆਦਮੀ ਪਾਰਟੀ ਦੇ ਔਹਦਾਈਆਂ ਤੇ ਬੈਠੇ ਹੋਏ ਲੀਡਰਾਂ ਨੇ ਖਾਮੋਸ਼ੀ ਧਾਰਨ ਕੀਤੀ ਹੋਈ ਹੈ। ਜਿਹੜੀ ਕਿ ਪੰਜਾਬ ਦੀ ਸਿਆਸਤ ਵਿੱਚ ਤੂਫ਼ਾਨ ਤੋਂ ਆਉਣ ਵਾਲੀ ਖਾਮੋਸ਼ੀ ਦਾ ਇਸ਼ਾਰਾ ਕਰਦੀ ਹੈ।


7

Share News

Comments

No comments yet.



Latest News

Number of Visitors - 153986