Friday, 30 Jan 2026

ਗਰੇਵਾਲ ਜੀ ਉਚੇਚੇ ਤੌਰ ਤੇ ਪਹੁੰਚੇ ਟਕਸਾਲੀ ਪਰਿਵਾਰ ਸਚਦੇਵਾ ਜੀ ਦੇ ਘਰ !

ਗਰੇਵਾਲ ਜੀ ਉਚੇਚੇ ਤੌਰ ਤੇ ਪਹੁੰਚੇ ਟਕਸਾਲੀ ਪਰਿਵਾਰ ਸਚਦੇਵਾ ਜੀ ਦੇ ਘਰ !                                          
         ਅੱਜ ਮਿਤੀ 22 ਅਗਸਤ :    ਅੱਜ ਸਰਦਾਰ ਗੁਰਚਰਨ ਸਿੰਘ ਗਰੇਵਾਲ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਟਕਸਾਲੀ ਅਕਾਲੀ ਪਰਿਵਾਰ ਸਵਰਗਵਾਸੀ ਬੂਟਾ ਸਿੰਘ ਸਚਦੇਵਾ ਉਨ੍ਹਾਂ ਦੇ ਸਪੁੱਤਰ ਸਰਦਾਰ ਹਰਪ੍ਰੀਤ ਸਿੰਘ ਸੱਚਦੇਵਾ ਮੈਂਬਰ ਪੀ ਏ  ਸੀ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਗ੍ਰਹਿ ਵਿਖੇ ਆਏ । ਜਿਹਦੇ ਵਿੱਚ ਉਹਨਾਂ ਨਾਲ ਧਾਰਮਿਕ ਤੇ ਰਾਜਸੀ ਵਿਚਾਰ ਸਾਂਝੇ ਕੀਤੇ ਅਤੇ ਨਾਲ ਹੀ ਸੁਖਮਿੰਦਰ ਸਿੰਘ ਰਾਜਪਾਲ ਅਤੇ ਸਚਦੇਵਾ ਪਰਿਵਾਰ ਨੇ ਬੇਨਤੀ ਕੀਤੀ ਕਿ  ਕਿ ਐਸ ਜੀ ਪੀ ਸੀ ਦੀ 4 ਕਨਾਲ ਜਗ੍ਹਾ ਹੈ  ਜੋ ਕਿ ਪਠਾਨਕੋਟ ਰੋਡ ਜਲੰਧਰ ਵਿੱਚ ਸਥਿਤ ਹੈ ਓਥੇ ਹਸਪਤਾਲ ਅਤੇ ਸਕੂਲ ਬਣਾਇਆ ਜਾਵੇ । ਤਾਂ ਜੋ ਸਿੱਖ ਪਰਿਵਾਰਾਂ ਨੂੰ ਅਤੇ ਜ਼ਰੂਰਤ ਮੰਡ ਪਰਿਵਾਰਾਂਦੀ ਮੱਦਦ. ਹੋ ਸਕੇ ਅਤੇ ਆਮ ਜਨਤਾ ਨੂੰ ਲਾਭ ਮਿਲ ਸਕੇ ! ਉਨ੍ਹਾਂ ਨੇ ਇਸ ਗੱਲ ਨੂੰ ਕਮੇਟੀ ਵਿੱਚ ਰੱਖਣ ਦਾ ਭਰੋਸਾ ਵੀ ਦਿੱਤਾ । ਸਚਦੇਵਾ ਜੀ ਨੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਚੜਦੀ ਕਲਾ ਵਾਸਤੇ ਵੀ ਵਿਚਾਰ ਕੀਤੀ । ਫੇਰ  ਸਚਦੇਵਾ ਪਰਿਵਾਰ ਅਤੇ ਰਾਜਪਾਲ ਵਲੋਂ ਉਨ੍ਹਾਂ ਨੂੰ ਗੁਰੂ ਸਾਹਿਬ ਦਾ ਸਿਰੋਪਾਓ  ਦੇਕੇ ਸਨਮਾਨਿਤ ਵੀ ਕੀਤਾ ਗਿਆ!ਇਨ੍ਹਾਂ ਵਿੱਚ ਸੁਖਮਿੰਦਰ ਸਿੰਘ ਰਾਜਪਾਲ ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ , ਗੁਰਪ੍ਰੀਤ ਸਿੰਘ ਸੱਚਦੇਵਾ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਪੰਜਾਬ, ਮਨਪ੍ਰੀਤ ਸਿੰਘ ਸੱਚਦੇਵਾ, ਕੰਵਰਪ੍ਰੀਤ ਸਿੰਘ ਸੱਚਦੇਵਾ, ਦੀਪ ਸਿੰਘ ਬਸਤੀ ਮਿੱਠੂ ਆਦਿ ਮੌਜੂਦ ਸਨ ।


10

Share News

Login first to enter comments.

Latest News

Number of Visitors - 133628