Friday, 30 Jan 2026

ਵਾਲੀਆਂ ਖੋਹਣ ਸਮੇਂ ਕਤਲ ਕੀਤੀ ਔਰਤ ਦੇ ਦੋਸ਼ੀਆਂ ਨੂੰ ਨਕੋਦਰ ਪੁਲਿਸ ਨੇ ਟਰੇਸ ਕਰਕੇ ਕੀਤਾ ਕਾਬੂ।

ਵਾਲੀਆਂ ਖੋਹਣ ਸਮੇਂ ਕਤਲ ਕੀਤੀ ਔਰਤ ਦੇ ਦੋਸ਼ੀਆਂ ਨੂੰ ਨਕੋਦਰ ਪੁਲਿਸ ਨੇ ਟਰੇਸ ਕਰਕੇ ਕੀਤਾ ਕਾਬੂ।

ਮੱਲੀਆਂ ਕਲਾਂ ਅਵਤਾਰ ਰਾਣਾ / ਡੀ ਐਸ ਪੀ ਨਕੋਦਰ ਸੁਖਪਾਲ ਸਿੰਘ ਦੀ ਅਗਵਾਈ ਵਿਚ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਦੀ ਪੁਲਿਸ ਪਾਰਟੀ ਵੱਲੋਂ ਨੂਰਮਹਿਲ ਪੁਲਿਸ ਦੇ ਸਹਿਯੋਗ ਨਾਲ ਸੋਨੇ ਦੀਆਂ ਵਾਲੀਆਂ ਖੋਹਣ ਸਮੇ ਕਤਲ ਕੀਤੀ ਔਰਤ ਦੇ ਕਾਤਲ ਦੋ ਲੁਟੇਰਿਆਂ ਨੂੰ ਟਰੇਸ ਕਰਕੇ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਨਕੋਦਰ ਸੁਖਪਾਲ ਸਿੰਘ ਨੇ ਦੱਸਿਆ ਕਿ  15 ਅਗਸਤ ਨੂੰ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਕੁਲਵਿੰਦਰ ਕੌਰ ਪਤਨੀ ਗੁਰਮੇਲ ਸਿੰਘ ਵਾਸੀ ਢੇਰੀਆਂ ਦੇ ਸਿਰ ਵਿੱਚ ਸਖਤ ਸੱਟ ਮਾਰ ਕੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਸਨ ਤੇ ਫਰਾਰ ਹੋ ਗਏ ਸਨ। ਨਕੋਦਰ ਪੁਲੀਸ ਵੱਲੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਵਿਰੁੱਧ ਲੁੱਟ ਖੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਜ਼ਖਮੀ ਕਲਵਿੰਦਰ ਕੌਰ ਦੀ ਜੇਰੇ ਇਲਾਜ 19 ਅਗਸਤ ਨੂੰ ਮੌਤ ਹੋ ਜਾਣ ਕਾਰਨ ਕਤਲ ਦਾ ਮੁਕਦਮਾ ਵੀ ਦਰਜ  ਕੀਤਾ ਗਿਆ ਸੀ। ਇਸ ਮਾਮਲੇ ਨੂੰ ਟ੍ਰੇਸ ਕਰਨ ਲਈ ਡੀਐਸਪੀ ਸੁਖਪਾਲ ਸਿੰਘ ਦੀ ਅਗਵਾਈ ਵਿੱਚ ਥਾਣਾ ਸਦਰ ਨਕੋਦਰ ਸਮੇਤ ੲੇ ਐਸ ਆਈ ਸਤਨਾਮ ਸਿੰਘ ਅਤੇ ਮੁੱਖ ਥਾਣਾ ਅਫ਼ਸਰ ਨੂਰਮਹਿਲ ਦੀਆਂ ਟੀਮਾਂ ਬਣਾ ਕੇ  ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ  ਦੀ ਮਦਦ ਨਾਲ ਉਕਤ ਮਾਮਲੇ ਦੇ ਦੋਸ਼ੀਆਂ ਸਨੀਲ ਕੁਮਾਰ ਵਾਸੀ ਚੂਹੇਕੀ ਥਾਣਾ ਨੂਰਮਹਿਲ ਜ਼ਿਲ੍ਹਾ ਜਲੰਧਰ  ਤੇ ਅਜੇ ਕੁਮਾਰ ਨਕੋਦਰ ਰੋਡ ਕਲੋਨੀ ਨੂਰਮਹਿਲ ਜਿਲਾ ਜਲੰਧਰ ਨੂੰ ਟਰੇਸ ਕਰਕੇ ਉਹਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ੳਹਨਾ ਦੱਸਿਆ ਕਿ ਲੁਟੇਰਿਆਂ ਕੋਲੋਂ ਵਾਰਦਾਤ ਵਿੱਚ ਵਰਤਿਆ ਗਿਆ ਮੋਟਰ ਸਾਈਕਲ ਬਰਾਮਦ ਕਰ ਲਿਆ ਗਿਆ ਹੈ ਤੇ ਦੋਸ਼ੀਆਂ ਦਾ ਰਿਮਾਂਡ ਲੈ ਕੇ ਉਹਨਾਂ ਕੋਲੋਂ ਵਾਰਦਾਤ ਵਿੱਚ ਵਰਤਿਆ ਦਾਤਰ ਤੇ ਔਰਤ ਕੋਲੋਂ ਖੋਹੀਆ ਸੋਨੇ ਦੀਆਂ ਵਾਲੀਆਂ ਵੀ ਬਰਾਮਦ  ਕੀਤੀਆਂ ਜਾਣਗੀਆਂ । ਇੱਥੇ ਵਰਣਨਯੋਗ ਹੈ ਕਿ ਇਹਨਾਂ ਦੋਸ਼ੀਆਂ ਦੇ ਵਿਰੁੱਧ ਪਹਿਲਾਂ ਵੀ ਨੂਰਮਹਿਲ ਅਤੇ ਨਕੋਦਰ ਠਾਣਿਆਂ ਵਿੱਚ ਮਾਮਲੇ ਦਰਜ ਹਨ।ਪੁਲਸ ਵਲੋਂ ਇਨ੍ਹਾਂ ਕੋਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। 
ਸੁਖਪਾਲ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਥਾਣਾ ਸਿਟੀ ਨਕੋਦਰ ਦੀ ਪੁਲਿਸ ਵੱਲੋਂ ਦੜਾ ਸੱਟਾ ਲਾਉਂਦੇ ਦੋ ਵਿਅਕਤੀਆਂ ਨਵਦੀਪ ਬਾਵਾ ਓਰਫ ਨਵੀਂ ਬਾਸੀ ਮਹਲਾ ਖੁਰਮਪੁਰ ਮਹਿਤਪੁਰ ਤੇ ਸਤਨਾਮ ਚੰਦ ਵਾਸੀ ਮਹੱਲਾ ਰਹਿਮਾਨਪੁਰਾ ਨਕੋਦਰ ਨੂੰ ਵੀ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ।ਉਕਤ ਦੋਸ਼ੀਆਂ ਨਵਦੀਪ ਨਵੀ ਕੋਲੋਂ 16,180 ਰੁਪਏਅਤੇ ਸਤਨਾਮ ਚੰਦ ਤੋਂ 4,430 ਰੁਪਏ ਬਰਾਮਦ ਕੀਤੇ ਗਏ ਹਨ । ਪੁਲਿਸ ਵੱਲੋਂ ਮੁਲਜ਼ਮਾਂ ਵਿਰੁੱਧ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਫੋਟੋ ਕੈਪਸਨ :- ਨਕੋਦਰ ਪੁਲੀਸ ਵਲੋਂ ਟਰੇਸ ਕਰਕੇ ਕਾਬੂ ਕੀਤੇ ਦੋ ਲੁਟੇਰਿਆਂ ਨਾਲ ਡੀ ਐਸ ਪੀ ਸੁਖਪਾਲ ਸਿੰਘ ,ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਤੇ ਪੁਲਿਸ ਪਾਰਟੀ।


6

Share News

Login first to enter comments.

Latest News

Number of Visitors - 132909