मध्य प्रदेश में दसवीं कक्षा की परीक्षा के दौरान एक नाबालिग छात्रा ने नवजात शिशु को जन्म दिया।
ਕਾਂਗਰਸ ਹਾਈਕਮਾਂਡ ਨੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੂੰ ਰੈਲੀ ਕਾਮਜਾਬ ਕਰਨ ਲਈ ਸਖ਼ਤ ਹਦਾਇਤਾਂ ਦਿੱਤੀਆਂ ਹਨ ।
ਜਲੰਧਰ ਅੱਜ ਮਿਤੀ 26 ਫਰਬਰੀ (ਸੋਨੂੰ ਐੱਮ) : ਬਰਨਾਲਾ ਵਿਖੇ ਕਾਂਗਰਸ ਪਾਰਟੀ 28 ਫਰਵਰੀ ਨੂੰ ਮਨਰੇਗਾ ਬਚਾਓ ਸੰਗਰਾਮ ਮਹਾਂ ਰੈਲੀ ਕਰਨ ਜਾ ਰਹੀ ਹੈ, ਜਿਸਨੂੰ ਲੈ ਕੇ ਹਾਈਕਮਾਂਡ ਦੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ, ਕਿਉਕਿ ਇਹ ਸਾਲ ਚੋਣਾਂ ਦਾ ਸਾਲ ਮੰਨਿਆ ਜਾ ਰਿਹਾ ਹੈ । ਇਸ ਸਾਲ ਦੇ ਅੰਤ ਤੱਕ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਜਾਵੇਗਾ । 2027 ਵਿੱਚ ਜਨਵਰੀ ਫਰਵਰੀ ਵਿੱਚ ਚੋਣਾਂ ਹੋ ਜਾਣਗੀਆਂ । ਜਲੰਧਰ ਦੇ ਹਲਕਿਆ ਦੀ ਗੱਲ ਕਰੀਏ ਤਾਂ ਜਲੰਧਰ ਸ਼ਹਿਰੀ ਦੀਆਂ 4 ਸੀਟਾ ਵਿੱਚੋ ਸੈਂਟਰਲ ਵਿੱਚ ਰਜਿੰਦਰ ਬੇਰੀ, ਨਾਰਥ ਵਿੱਚ ਬਾਵਾ ਹੈਨਰੀ, ਕੈਂਟ ਵਿੱਚ ਪ੍ਰਗਟ ਸਿੰਘ ਅਤੇ ਵੈਸਟ ਵਿੱਚ ਸੁਰਿੰਦਰ ਕੌਰ ਪੁਰੀ ਤਰਾਂ ਨਾਲ ਐਕਟਿਵ ਹਨ, ਚਾਹੇ ਇਨਾਂ ਲੀਡਰਾਂ ਤੋ ਇਲਾਵਾ ਵੀ ਕਈ ਲੀਡਰ ਆਪਣੀ ਹਵਾ ਇਨਾਂ ਹਲਕਿਆ ਵਿੱਚ ਬਣਾਉਣੀ ਚਾਹੁੰਦੇ ਹਨ, ਪਰ ਜਲੰਧਰ ਕੈਂਟ ਅਤੇ ਨਾਰਥ ਵਿੱਚ ਕਾਂਗਰਸ ਦੇ ਮੌਜੂਦਾਂ ਵਿਧਾਇਕ ਹਨ, ਸੈਂਟਰਲ ਵਿੱਚ ਰਾਜਿੰਦਰ ਬੇਰੀ ਜੋ ਮੌਜੂਦਾਂ ਕਾਂਗਰਸ ਦੇ ਪ੍ਰਧਾਨ ਹਨ ਅਤੇ ਆਪਣੇ ਹਲਕੇ ਦੇ ਨਾਲ ਨਾਲ ਪੂਰੇ ਸ਼ਹਿਰ ਵਿੱਚ ਹੀ ਐਕਟਿਵ ਹਨ ਅਤੇ 2022 ਦੀਆ ਚੋਣਾਂ ਵਿੱਚ ਵੀ ਪੂਰੇ ਪੰਜਾਬ ਨਾਲੋ ਸਭ ਤੋ ਘੱਟ ਮਾਰਜਨ ਸਿਰਫ 247 ਵੋਟਾਂ ਨਾਲ ਚੋਣਾਂ ਹਾਰੇ ਸਨ , ਗੱਲ ਕਰੀਏ ਜਲੰਧਰ ਵੈਸਟ ਦੀ ਜੋ ਕਿ ਅੱਜ ਦੇ ਸਮੇਂ ਸਭ ਤੋ ਦਿਲਚਸਪ ਹਲਕਾ ਮੰਨਿਆ ਜਾਂਦਾ ਹੈ, ਇਸ ਹਲਕੇ ਵਿੱਚ ਉਪ ਚੋਣ ਹੋ ਚੁੱਕੀ ਹੈ ਤੇ ਕਾਂਗਰਸ ਦੀ ਉਮੀਦਵਾਰ ਬੀਬੀ ਸੁਰਿੰਦਰ ਕੌਰ ਚੋਣ ਹਾਰ ਗਏ ਸਨ ਪਰ ਉਸ ਤੋ ਬਾਅਦ ਉਹ ਪੂਰੀ ਤਰਾਂ ਨਾਲ ਹਲਕੇ ਵਿੱਚ ਅਤੇ ਕਾਂਗਰਸ ਦੇ ਪ੍ਰੋਗਰਾਮਾਂ ਵਿੱਚ ਐਕਟਿਵ ਹਨ , ਅਤੇ ਇਸ ਦੇ ਨਾਲ ਨਾਲ ਨਗਰ ਨਿਗਮ ਦੀਆਂ ਚੋਣਾਂ ਵਿੱਚ ਉਨਾਂ ਨੇ ਆਪਣੇ ਹਲਕੇ ਵਿੱਚੋ ਜਿਆਦਾਤਰ ਨੌਜਵਾਨ ਚੇਹਰਿਆ ਨੂੰ ਟਿਕਟਾਂ ਦਿੱਤੀਆਂ ਭਾਵੇਂ ਉਹ ਚੋਣ ਹਾਰ ਗਏ ਪਰ ਉਨ੍ਹਾਂ ਨੇ ਪੂਰੀ ਮਿਹਨਤ ਨਾਲ ਚੋਣ ਲੜੀ, ਸਰਕਾਰ ਤੋ ਨਹੀ ਡਰੇ । ਬਾਕੀ ਚੋਣਾਂ ਦੇ ਨਜ਼ਦੀਕ ਜਾ ਕੇ ਕਿ ਸਮੀਕਰਨ ਬਣਦੇ ਹਨ ਇਹ ਦੇਖਣਾ ਦਿਲਚਸਪ ਹੋਵੇਗਾ, ਵੈਸਟ ਹਲਕੇ ਤੇ ਸਭ ਦੀ ਨਜਰ ਹੈ । ਗੱਲ ਕਰੀਏ ਦਿਹਾਤ ਦੀ ਤਾਂ ਦਿਹਾਤ ਦੇ 5 ਵਿਧਾਨ ਸਭਾ ਹਲਕਿਆਂ ਵਿੱਚੋ ਆਦਮਪੁਰ, ਸ਼ਾਹਕੋਟ, ਫਿਲੌਰ ਹਲਕੇ ਵਿੱਚ ਕਾਂਗਰਸ ਦੇ ਮੌਜੂਦਾਂ ਵਿਧਾਇਕ ਹਨ ਅਤੇ ਕਰਤਾਰਪੁਰ ਅਤੇ ਨਕੋਦਰ ਹਲਕੇ ਵਿੱਚ ਕਾਂਗਰਸ ਨੂੰ 2022 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਹੁਣ ਨਕੋਦਰ ਹਲਕੇ ਵਿੱਚ ਡਾ ਨਵਜੋਤ ਸਿੰਘ ਦਾਹੀਆ ਪੂਰੀ ਤਰਾਂ ਸਰਗਰਮ ਹਨ, ਅਤੇ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਝੰਡਾ ਵੀ ਬੁਲੰਦ ਕੀਤਾ ਪਰ ਇੱਥੋ ਹੋਰ ਲੀਡਰ ਵੀ ਆਪਣੀਆਂ ਗੋਟੀਆਂ ਫਿੱਟ ਕਰਨ ਲੱਗੇ ਹਨ, ਕਰਤਾਰਪੁਰ ਹਲਕੇ ਵਿੱਚ ਸਾਬਕਾ ਐਸ ਐਸ ਪੀ ਰਜਿੰਦਰ ਸਿੰਘ ਸਰਗਰਮ ਹਨ ਅਤੇ ਕਾਂਗਰਸ ਪਾਰਟੀ ਦਾ ਥੰਮ ਮੰਨੇ ਜਾਣ ਵਾਲੇ ਚੌਧਰੀ ਜਗਜੀਤ ਸਿੰਘ ਦੇ ਸਪੁੱਤਰ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਚੌਧਰੀ ਵੀ ਐਕਟਿਵ ਹਨ, ਫਿਲੌਰ ਹਲਕੇ ਵਿੱਚ ਚੌਧਰੀ ਵਿਕਰਮਜੀਤ ਸਿੰਘ ਤੋ ਇਲਾਵਾ ਜਲੰਧਰ ਤੋ ਕਾਂਗਰਸ ਦੇ ਸਾਂਸਦ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਪੁੱਤਰ ਵੀ ਐਕਟਿਵ ਹਨ, ਹੁਣ ਬਰਨਾਲਾ ਰੈਲੀ ਦੇ ਜਰੀਏ 2027 ਦੀਆਂ ਟਿਕਟਾਂ ਦੇ ਚਾਹਵਾਨ ਆਪਣੇ ਆਪਣੇ ਆਕਾ ਨੂੰ ਖੁਸ਼ ਕਰਨ ਲਈ ਲੋਕਾਂ ਨੂੰ ਵੱਧ ਤੋ ਵੱਧ ਗਿਣਤੀ ਵਿੱਚ ਰਾਹੁਲ ਗਾਂਧੀ ਦੀ ਰੈਲੀ ਵਿੱਚ ਲੈ ਕੇ ਜਾਣਗੇ ।



Comments
No comments yet.