Friday, 30 Jan 2026

ਕਾਰ-ਬੱਸ ਟੱਕਰ ‘ਚ’ ਪੰਜਾਬ ਰੋਡਵੇਜ ਦੀ ਬਸ ਪਲਟੀ

ਕਾਰ ਦੀ ਟੱਕਰ ਨਾਲ ਪੰਜਾਬ ਰੋਡਵੇਜ ਦੀ ਬੱਸ ਪਲਟੀ

ਜਾਨੀ ਨੁਕਸਾਨ ਤੋਂ ਹੋਇਆ ਬਚਾਅ

ਲਵਦੀਪ ਬੈਂਸ ( ਪਤਾਰਾ/ਜਲੰਧਰ ਕੈਂਟ ) :- ਦਿੱਲੀ ਤੋਂ ਜਲੰਧਰ ਆ ਰਹੀ ਪੰਜਾਬ ਰੋਡਵੇਜ ਦੀ ਬੱਸ ਰਾਮਾ ਮੰਡੀ ਫਲਾਈਓਵਰ ਨਜ਼ਦੀਕ ਪਲਟ ਗਈ । ਹਾਦਸਾ ਉਸ ਸਮੇਂ ਵਾਪਰਿਆ ਜਦ ਪੰਜਾਬ ਰੋਡਵੇਜ ਦੀ ਬੱਸ ਦਿੱਲੀ ਏਅਰਪੋਰਟ ਤੋਂ ਸਵਾਰੀਆਂ ਲੈ ਕੇ ਜਲੰਧਰ ਬੱਸ ਸਟੈਂਡ ਵੱਲ ਜਾ ਰਹੀ ਸੀ ਤਾਂ ਰਾਮਾ ਮੰਡੀ ਫਲਾਈਓਵਰ ਚੜ੍ਹਦੇ ਹੋਏ ਕਾਰ ਦੀ ਫੇਟ ਵੱਜਣ ਨਾਲ ਬੱਸ ਪਲਟ ਗਈ । 
           ਮਿਲੀ ਜਾਣਕਾਰੀ ਮੁਤਾਬਕ ਬੱਸ ਵਿੱਚ 12 ਸਵਾਰੀਆਂ ਸਮੇਤ ਕੁੱਲ 15 ਵਿਅਕਤੀ ਮੌਜੂਦ ਸਨ, ਜਿੰਨ੍ਹਾਂ ਵਿੱਚ ਇੱਕ ਔਰਤ ਸੀ ਤੇ ਜਦ ਬੱਸ ਜਲੰਧਰ ਬੱਸ ਸਟੈਂਡ ਜਾਣ ਲਈ ਰਾਮਾ ਮੰਡੀ ਫਲਾਈਓਵਰ ਚੜ੍ਹਣ ਲੱਗੀ ਤਾਂ ਅੱਗੇ ਜਾ ਰਹੀ ਹੌਂਡਾ ਅਮੇਜ਼ ਕਾਰ ਨਾਲ ਟੱਕਰ ਹੋਣ ਕਾਰਨ ਫਲਾਈਓਵਰ ਤੋਂ ਥੱਲੇ ਉਲਟ ਗਈ । ਹਾਦਸੇ ਦੌਰਾਨ ਬੱਸ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਜਦਕਿ ਬਾਕੀ ਸਾਰੀਆਂ ਸਵਾਰੀਆਂ ਦਾ ਸੱਟ ਚੋਟ ਲੱਗਣ ਤੋਂ ਬਚਾਅ ਹੋ ਗਿਆ ।
        ਇਸ ਦੌਰਾਨ ਗੱਲਬਾਤ ਕਰਦਿਆਂ ਬੱਸ ਦੇ ਕੰਡਕਟਰ ਅਤੇ ਹੈਲਪਰ ਨੇ ਦੱਸਿਆ ਕਿ ਕਾਰ ਚਾਲਕ ਦੇ ਅਚਾਨਕ ਬ੍ਰੇਕ ਲਗਾਉਣ ਕਾਰਨ ਇਹ ਹਾਦਸਾ ਵਾਪਰਿਆ ਹੈ । ਉਨ੍ਹਾਂ ਦੱਸਿਆ ਕਿ ਕਾਰ ਦੀ ਅਚਾਨਕ ਬ੍ਰੇਕ ਲੱਗਣ 'ਤੇ ਬੱਸ ਡਰਾਈਵਰ ਨੇ ਬੱਸ ਦੀ ਬ੍ਰੇਕ ਲਗਾ ਕੇ ਕੰਟਰੋਲ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪਰ ਬੱਸ ਕਾਬੂ ਨਹੀਂ ਹੋ ਸਕੀ ਅਤੇ ਫਲਾਈਓਵਰ ਦੇ ਦੂਜੇ ਪਾਸੇ ਜਾ ਪਲਟੀ । ਓਧਰ ਦੂਜੇ ਪਾਸੇ ਬੱਸ ਦੀ ਫੈਟ ਵੱਜਣ ਨਾਲ ਗੱਡੀ ਦਾ ਵੀ ਕਾਫੀ ਨੁਕਸਾਨ ਹੋਇਆ ਹੈ । ਗੱਲਬਾਤ ਕਰਦਿਆਂ ਹੌਂਡਾ ਅਮੇਜ਼ ਗੱਡੀ ਚਲਾ ਰਹੇ ਐਸ.ਕੇ ਅਰੋੜਾ ਨੇ ਦੱਸਿਆ ਕਿ ਬੱਸ ਤੇਜ਼ ਰਫਤਾਰ ਨਾਲ ਆ ਰਹੀ ਸੀ ਅਤੇ ਡਰਾਈਵਰ ਤੋਂ ਬੱਸ ਦੀ ਬ੍ਰੇਕ ਨਹੀਂ ਲੱਗੀ ਬੱਸ ਬੇਕਾਬੂ ਹੋ ਕੇ ਫਲਾਈਓਵਰ ਤੋਂ ਥੱਲੇ ਜਾ ਡਿੱਗੀ ।
        ਘਟਣਾ ਦੀ ਖਬਰ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਥਾਣਾ ਕੈਂਟ ਐਸ.ਐਚ.ਓ ਇੰਸਪੈਕਟਰ ਸੁਖਬੀਰ ਸਿੰਘ ਦੀ ਅਗਵਾਈ 'ਚ ਪਹੁੰਚੀ ਪੁਲਿਸ ਟੀਮ ਨੇ ਦੂਜੀ ਬੱਸ ਦੇ ਜ਼ਰੀਏ ਸਵਾਰੀਆਂ ਨੂੰ ਬੱਸ ਸਟੈਂਡ ਤੱਕ ਪਹੁੰਚਾਇਆ ਅਤੇ ਡਰਾਈਵਰ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ।


9

Share News

Login first to enter comments.

Latest News

Number of Visitors - 133115