Friday, 30 Jan 2026

ਕੈਨੇਡਾ ਤੋਂ ਨੋਜਵਾਨਾਂ ਦੀ ਮੋਤ ਦਾ ਸਿਲਸਿਲਾ ਜਾਰੀ

ਸ੍ਰੀ ਮੁਕਤਸਰ ਸਾਹਿਬ- ਕੈਨੇਡਾ ਤੋਂ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ।ਇਸੇ ਤਰਾਂ ਦੀ ਮੰਦਭਾਗੀ ਖਬਰ ਮਲੋਟ ਤੋਂ ਸਾਹਮਣੇ ਆਈ ਹੈ, ਜਿਥੇ ਕੈਨੇਡਾ ਵਿਚ ਇਕ ਪੰਜਾਬੀ ਗੱਭਰੂ ਦੀ ਮੌਤ ਹੋ ਗਈ।

ਮ੍ਰਿਤਕ ਨੌਜਵਾਨ ਦਾ ਨਾਂ ਮਨਮੀਤ ਸਿੰਘ ਦੱਸਿਆ ਜਾ ਰਿਹਾ ਹੈ। ਉਹ ਤਕਰੀਬਨ ਡੇਢ ਸਾਲ ਪਹਿਲਾਂ ਮਲੋਟ ਤੋਂ ਕੈਨੇਡਾ ਵਰਕ ਪਰਮਿਟ ਉਤੇ ਗਿਆ ਸੀ। ਨੌਜਵਾਨ ਦੀ ਅਚਾਨਕ ਮੌਤ ਹੋਣ ਦੀ ਖ਼ਬਰ ਸੁਣ ਕੇ ਮਾਪਿਆਂ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਦੱਸ ਦੇਈਏ ਮਨਮੀਤ ਮਾਪਿਆਂ ਦਾ ਇਕਲੌਤਾ ਪੁੱਤ ਸੀ।

ਵਾਰਸਾਂ ਨੇ ਭੈਣ ਦੇ ਇਕਲੌਤੇ ਵੀਰ ਦੀ ਮ੍ਰਿਤਕ ਦੇਹ ਨੂੰ ਭਾਰਤ ਵਿਖੇ ਪਹੁੰਚਾਉਣ ਲਈ ਲੋਕਾਂ ਤੇ ਕੈਨੇਡਾ ਰਹਿੰਦੇ ਉਸ ਦੇ ਨਜ਼ਦੀਕੀਆਂ ਨੂੰ ਮਦਦ ਦੀ ਗੁਹਾਰ ਲਾਈ ਹੈ। ਇਸ ਖਬਰ ਤੋਂ ਬਾਅਦ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।


7

Share News

Login first to enter comments.

Latest News

Number of Visitors - 132945