ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਨਾਬਾਲਗ ਲੜਕੇ ਦੀ ਲਾਸ਼ ਨੂੰ ਘਰ ਚ ਰੱਖ ਕੇ ਹੱਤਿਆ ਦੇ ਲਾਏ ਦੋਸ਼
ਇਨਸਾਫ ਨਾ ਮਿਲਣ ਤੱਕ ਨਹੀਂ ਕੀਤਾ ਜਾਵੇਗਾ ਸੰਸਕਾਰ
ਅਮਰਜੀਤ ਸਿੰਘ ਵੇਹਗਲ, ਜਲੰਧਰ
ਜਲੰਧਰ 'ਚ ਪਿਛਲੇ 3 ਦਿਨਾਂ ਤੋਂ ਲਾਪਤਾ ਪੰਜਾਬੀ ਬਾਗ ਦੇ ਰਹਿਣ ਵਾਲੇ 10 ਸਾਲਾ ਨਾਬਾਲਗ ਲੜਕੇ ਅਜੈ ਦੀ ਲਾਸ਼ ਬੀਤੇ ਦਿਨੀਂ ਥਾਣਾ 8ਦੇ ਘੇਰੇ ਚ ਪੈਂਦੀ ਨਹਿਰ 'ਚੋਂ ਤੈਰਦੀ ਮਿਲੀ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਜੈ ਚੌਹਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਦਾ ਅੰਤਿਮ ਸੰਸਕਾਰ ਕਰਨ ਦੀ ਬਜਾਏ ਲਾਸ਼ ਨੂੰ ਘਰ ਵਿੱਚ ਰੱਖਿਆ ਗਿਆ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਛੇ ਮਹੀਨਿਆਂ ਦੇ ਅੰਦਰ ਉਸ ਦੇ ਦੂਸਰੇ ਪੁੱਤਰ ਦੀ ਮੌਤ ਨਹਿਰ 'ਚ ਡੁੱਬਣ ਕਾਰਨ ਨਹੀਂ ਹੋਈ, ਸਗੋਂ ਉਸ ਨੂੰ ਮਾਰ ਕੇ ਨਹਿਰ 'ਚ ਸੁੱਟ ਦਿੱਤਾ ਗਿਆ ਹੈ। ਉਸ ਦੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ ਹੈ। ਉਸ ਦੀ ਮਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਅਜੈ ਨੂੰ ਕੁਝ ਲੜਕੇ ਖੇਡਣ ਲਈ ਨਾਲ ਨਾਲ ਬੱਲਾਂ ਨਹਿਰ ਕੋਲ ਲੈ ਗਏ। ਅਤੇ ਰਸਤੇ ਚ ਉਸ ਦੀ ਮਾਰਕੁਟਾਈ ਵੀ ਕੀਤੀ ਗਈ ਹੋ ਗਈ। ਜਿਸ ਦੀ ਸੀਸੀਟੀਵੀ ਫੁਟੇਜ ਵੀ ਮਿਲੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਉਸ ਦੇਸਿਰ 'ਤੇ ਪੱਥਰ ਮਾਰੇ ਗਏ ਤੇ ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਚੁੱਕ ਕੇ ਨਹਿਰ ਵਿੱਚ ਸੁੱਟ ਦਿੱਤਾ। ਨਹਿਰ ਵਿੱਚ ਪਾਣੀ ਜ਼ਿਆਦਾ ਹੋਣ ਕਾਰਨ ਅਜੈ ਦੀ ਲਾਸ਼ ਗਦਾਈਪੁਰ ਪਹੁੰਚ ਗਈ ਸੀ
ਲਾਪਤਾ ਹੋਣ ਦੀ ਸ਼ਿਕਾਇਤ ਥਾਣੇ ਵਿੱਚ ਕਰਵਾਈ ਸੀ ਦਰਜ
ਮ੍ਰਿਤਕ ਅਜੈ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਉਹ ਆਪਣੇ 3 ਲੜਕਿਆਂ ਨਾਲ ਖੇਡਣ ਗਿਆ ਸੀ। ਸ਼ਾਮ ਨੂੰ ਜਦੋਂ ਉਹ ਘਰ ਨਾ ਪਰਤਿਆ ਤਾਂ ਉਸ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਵੱਲੋਂ ਥਾਂ-ਥਾਂ ਭਾਲ ਕੀਤੀ ਗਈ। ਅਖੀਰ ਉਨ੍ਹਾਂ ਨੇ ਥਾਣਾ ਡਿਵੀਜ਼ਨ ਨੰਬਰ 8 ਵਿੱਚ ਅਜੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਮਾਂ ਦਾ ਦੋਸ਼ ਹੈ ਕਿ ਥਾਣਾ ਡਿਵੀਜ਼ਨ ਨੰਬਰ 8 ਨੇ ਉਸ ਨੂੰ ਪੁਲੀਸ ਚੌਕੀ ਗਦਾਈਪੁਰ ਭੇਜ ਦਿੱਤਾ। ਪੁਲੀਸ ਬੱਚੇ ਨੂੰ ਲੱਭਣ ਦੀ ਬਜਾਏ ਉਨ੍ਹਾਂ ਨੂੰ ਥਾਣਿਆਂ ਦੇ ਚੱਕਰ ਲਵਾਉਂਦੀ ਰਹੀ। ਮੌਕੇ ਤੇ ਪੁੱਜੇ ਡੀਐਸਪੀ ਪੀ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਦੋਸ਼ ਅਨੁਸਾਰ ਉਸ ਦੇ ਨਾਲ ਗਏ ਲੜਕਿਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੌਕੇ ਤੇ ਪੁੱਜੇ ਆਮ ਆਦਮੀ ਪਾਰਟੀ ਦੇ ਆਗੂ ਨੀਰਜ ਕੁਮਾਰ ਨੇ ਕਿਹਾ ਕਿ ਉਹ ਪਰਿਵਾਰ ਦੇ ਨਾਲ ਖੜੇ ਹੋ ਕੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਯਤਨ ਕਰ ਰਹੇ ਹਨ।






Login first to enter comments.