ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਜਲੰਧਰ- ਫੈਕਟਰੀ ਵਿਚ ਗਊਆਂ ਨੂੰ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮਾਮਲਾ ਆਦਮਪੁਰ ਦੇ ਪਿੰਡ ਧੋਗੜੀ ਤੋਂ ਸਾਹਮਣੇ ਆਇਆ ਹੈ।
ਦੱਸ ਦੇਈਏ ਕਿ ਪੁਲਸ ਨੇ ਫੈਕਟਰੀ ’ਚੋਂ ਕੁਇੰਟਲ ਦੇ ਹਿਸਾਬ ਨਾਲ ਗਊ ਮਾਸ ਸਮੇਤ 13 ਮੁਸਲਿਮ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਸ਼ਿਵ ਸੈਨਾ ਆਗੂਆਂ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਫੈਕਟਰੀ ’ਚ ਗਊਆਂ ਨੂੰ ਵੱਢਿਆ ਜਾ ਰਿਹਾ ਹੈ। ਇਸ ਉਤੇ ਮੌਕੇ ਪੁਲਸ ਪੁੱਜੀ ਤਾਂ ਦੇਖਿਆ ਕਿ 13 ਨੌਜਵਾਨ ਗਊ ਦੇ ਮਾਸ ਨੂੰ ਟਰੱਕ ’ਚ ਭਰ ਰਹੇ ਸਨ।
ਇਸ ਦੌਰਾਨ ਪੁਲਿਸ ਟੀਮ ਨੂੰ ਮਾਸ ਨਾਲ ਭਰਿਆ ਇਕ ਡੱਬਾ ਵੀ ਬਰਾਮਦ ਹੋਇਆ ਹੈ। ਮੌਕੇ ’ਤੇ ਕਾਬੂ ਕੀਤੇ ਗਏ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਨੇ ਕੰਟੇਨਰ ਨੂੰ ਕਬਜ਼ੇ ’ਚ ਲੈ ਲਿਆ ਹੈ। ਪੁਲਸ ਵਲੋਂ ਫੈਕਟਰੀ ਦੇ ਮਾਲਕ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਗਊ ਮਾਸ ਨੂੰ ਵੱਖ-ਵੱਖ ਥਾਵਾਂ ’ਤੇ ਵੇਚਿਆ ਜਾਂਦਾ ਸੀ। ਕਿਹਾ ਜਾ ਰਿਹਾ ਹੈ ਇਹ ਫ਼ੈਕਟਰੀ ਕਾਫ਼ੀ ਪੁਰਾਣੀ ਹੈ ਤੇ ਬੰਦ ਪਈ ਹੋਈ ਸੀ। ਪੰਜਾਬ ਭਰ ’ਚੋ ਗਊਆਂ ਨੂੰ ਇੱਥੇ ਲਿਆ ਕੇ ਵੱਢਿਾ ਜਾਂਦਾ ਸੀ। ਅਧਿਕਾਰੀਆਂ ਅਨੁਸਾਰ ਗ੍ਰਿਫ਼ਤਾਰ ਕੀਤੇ ਨੌਜਵਾਨਾਂ ’ਚੋ ਜ਼ਿਆਦਾਤਰ ਬੰਗਲਾਦੇਸ਼ ਦੇ ਰਹਿਣ ਵਾਲੇ ਹਨ।






Login first to enter comments.