आसमान में हड़कंप! 180 यात्रियों से भरी इंडिगो फ्लाइट की अचानक इमरजेंसी लैंडिंग
ਢਿੱਲਵਾਂ ਚੌਂਕ 'ਚ ਐਕਟਿਵਾ-ਮੋਟਰਸਾਈਕਲ ਵਿਚਕਾਰ ਹੋਈ ਟੱਕਰ #
ਐਕਟਿਵਾ ਚਾਲਕ ਸੰਜੀਵ ਕੁਮਾਰ ਤੇ 11 ਮਹੀਨੇ ਦੀ ਬੱਚੀ ਦੇ ਸਿਰ 'ਚ ਲੱਗੀ ਸੱਟ
ਲਵਦੀਪ ਬੈਂਸ ( ਪਤਾਰਾ/ਜਲੰਧਰ ਕੈਂਟ ) :- ਤੇਜ਼ ਰਫਤਾਰੀ ਤੇ ਰੌਂਗ ਸਾਈਡ ਡਰਾਇਵਿੰਗ ਰਾਮਾ ਮੰਡੀ-ਹੁਸ਼ਿਆਰਪੁਰ ਰੋਡ 'ਤੇ ਸਥਿਤ ਢਿੱਲਵਾਂ 'ਚ ਮੋਟਰਸਾਈਕਲ ਤੇ ਐਕਟਿਵਾ ਵਿਚਕਾਰ ਹਾਦਸੇ ਦਾ ਕਾਰਨ ਬਣੀ । ਜਾਣਕਾਰੀ ਮੁਤਾਬਕ ਹਾਦਸਾ ਉਸ ਸਮੇਂ ਵਾਪਰਿਆ ਜਦ ਗੁਰਦੁਆਰਾ ਤੱਲ੍ਹਣ ਸਾਹਿਬ ਤੋਂ ਮੱਥਾ ਟੇਕ ਕੇ ਐਕਟਿਵਾ ਸਵਾਰ ਪਰਿਵਾਰ ਜਦ ਢਿੱਲਵਾਂ ਚੌਂਕ 'ਚ ਪਹੁੰਚਿਆਂ ਤਾਂ ਗਲਤ ਸਾਈਡ ਤੋਂ ਤੇਜ਼ ਰਫਤਾਰ ਆ ਰਹੇ ਮੋਟਰਸਾਈਕਲ ਸਵਾਰ ਨੀਗਰੋ ਨੌਜਵਾਨ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ । ਹਾਦਸੇ ਕਾਰਨ ਐਕਟਿਵਾ ਚਲਾ ਰਹੇ ਸੰਜੀਵ ਕੁਮਾਰ ਦੀ ਲੱਤ ਟੁੱਟ ਗਈ ਤੇ ਸਿਰ 'ਚ ਸੱਟ ਲੱਗ ਗਈ । ਇਸ ਦੌਰਾਨ ਐਕਟਿਵਾ ਚਾਲਕ ਸੰਜੀਵ ਕੁਮਾਰ ਦੀ 11 ਮਹੀਨਿਆਂ ਦੀ ਬੇਟੀ ਅਰਾਧਿਆ ਦੇ ਵੀ ਸਿਰ 'ਚ ਸੱਟ ਲੱਗੀ ਹੈ ।
ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਚੌਂਕੀ ਦਕੋਹਾ ਦੀ ਪੁਲਿਸ ਟੀਮ ਨੇ ਵਾਹਨ ਕਬਜ਼ੇ 'ਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ । ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆਂ ਏ.ਐਸ.ਆਈ ਟਹਿਲ ਸਾਬ ਨੇ ਦੱਸਿਆ ਕਿ ਐਕਟਿਵਾ ਚਾਲਕ ਸੰਜੀਵ ਕੁਮਾਰ ਆਪਣੀ ਪਤਨੀ ਰਚਨਾ ਅਤੇ ਤਿੰਨ ਬੱਚੀਆਂ ਜਿੰਨਾਂ 'ਚ ਉਸਦੀਆਂ ਆਪਣੀ ਦੋ ਬੇਟੀਆਂ ਅਰਾਧਿਆ ( 11 ਮਹੀਨੇ ), ਤਨਿਕਸ਼ਾ ( 6 ਸਾਲ ) ਅਤੇ ਭਤੀਜੀ ਪ੍ਰਤਿਸ਼ਠਾ ( 5 ਸਾਲ ) ਸ਼ਾਮਿਲ ਸਨ ਨਾਲ ਗੁਰਦੁਆਰਾ ਤੱਲ੍ਹਣ ਸਾਹਿਬ ਵਿਖੇ ਮੱਥਾ ਟੇਕ ਵਾਪਿਸ ਆ ਰਹੇ ਸਨ ਤਾਂ ਢਿੱਲਵਾਂ ਚੌਂਕ 'ਚ ਪਹੁੰਚਦਿਆਂ ਹੀ ਇੰਨ੍ਹਾਂ ਦੀ ਟੱਕਰ ਮੋਟਰਸਾਈਕਲ ਸਵਾਰ ਮੁਹੰਮਦ ਨਾਮਕ ਨੀਗਰੋ ਨਾਲ ਹੋ ਗਈ । ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਸਵਾਰ ਨੀਗਰੋ ਮੁਹੰਮਦ ਹੁਸ਼ਿਆਰਪੁਰ ਰੋਡ 'ਤੇ ਰੌਂਗ ਸਾਈਡ ਤੋਂ ਤੇਜ਼ ਆ ਰਿਹਾ ਸੀ ਅਤੇ ਮੋਟਰਸਾਈਕਲ ਕਾਬੂ ਨਾ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ । ਉਨ੍ਹਾਂ ਦੱਸਿਆ ਕਿ ਐਕਟਿਵਾ ਚਲਾ ਰਹੇ ਸੰਜੀਵ ਕੁਮਾਰ ਦੀ ਲੱਤ ਟੁੱਟ ਗਈ ਤੇ ਸਿਰ 'ਚ ਸੱਟ ਲੱਗੀ ਅਤੇ ਉਸਦੀ 11 ਮਹੀਨਿਆਂ ਦੀ ਬੇਟੀ ਅਰਾਧਿਆ ਦੇ ਵੀ ਸਿਰ 'ਚ ਸੱਟ ਲੱਗ ਗਈ ਜਦਕਿ ਪਤਨੀ ਰਚਨਾ ਅਤੇ ਦੋ ਬੱਚੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ । ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਨਜ਼ਦੀਕੀ ਜੌਹਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਸੰਜੀਵ ਕੁਮਾਰ ਦਾ ਓਪਰੇਸ਼ਨ ਕੀਤਾ ਜਾ ਰਿਹਾ ਹੈ ਜਦਕਿ ਬੱਚੀ ਅਰਾਧਿਆ ( 11 ਮਹੀਨੇ ) ਦੇ ਸਿਰ ਦਾ ਓਪਰੇਸ਼ਨ ਹੋਣਾ ਅਜੇ ਬਾਕੀ ਹੈ । ਉਨ੍ਹਾਂ ਦੱਸਿਆ ਕਿ ਹਾਦਸੇ 'ਚ ਨੀਗਰੋ ਨੌਜਵਾਨ ਮੁਹੰਮਦ ਦੇ ਵੀ ਸੱਟਾਂ ਲੱਗੀਆਂ ਹਨ ਅਤੇ ਉਹ ਵੀ ਜੌਹਲ ਹਸਪਤਾਲ 'ਚ ਜੇਰੇ ਇਲਾਜ ਹੈ ।






Login first to enter comments.