Thursday, 29 Jan 2026

ਕੇਂਦਰ ਸਰਕਾਰ ਵਲੋਂ ਮਨਰੇਗਾ ਮਜ਼ਦੂਰਾਂ ਨਾਲ ਕੀਤੇ ਧੱਕੇ ਦੇ ਖਿਲਾਫ ਰੋਸ ਮੁਜ਼ਾਹਰਾ 21ਜਨਵਰੀ ਨੂੰ ਕੀਤਾ ਜਾਵੇਗਾ :  ਪਵਨ ਟੀਨੂੰ

ਜਲੰਧਰ ਅੱਜ ਮਿਤੀ 19 ਜਨਵਰੀ (ਸੋਨੂੰ) : ਜਿਲ੍ਹਾ ਹੈਡਕੁਆਟਰ ਜਲੰਧਰ ਵਿਖੇ ਆਮ ਆਦਮੀ ਪਾਰਟੀ ਵਲੋਂ ਹਲਕਾ ਇੰਚਾਰਜ ਸ਼੍ਰੀ ਪਵਨ ਕੁਮਾਰ ਟੀਨੂੰ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਵਲੋਂ ਮਨਰੇਗਾ ਮਜ਼ਦੂਰਾਂ ਨਾਲ ਕੀਤੇ ਜਾ ਰਹੇ ਧੱਕੇ ਅਤੇ ਅਨਿਆਂ ਦੇ ਵਿਰੋਧ ਵਿੱਚ ਜ਼ੋਰਦਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ
ਪਿੱਛਲੇ ਸਮੇ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਨੇ ਮਨਰੇਗਾ ਨੂੰ ਖ਼ਤਮ ਕਰਕੇ ਇਸ ਨੂੰ ਜੀ ਰਾਮ ਜੀ ਸਕੀਮ ਵਿੱਚ ਬਦਲ ਦਿੱਤਾ ਹੈ ਇਸ ਨੀਤੀ ਤਹਿਤ ਮਨਰੇਗਾ ਮਜ਼ਦੂਰਾਂ ਦੇ ਹੱਕਾ ਵਿੱਚ ਕਈ ਤਰ੍ਹਾਂ ਦੀ ਕਟੌਤੀ ਕੀਤੀ ਗਈ ਹੈ ਖਾਸ ਤੌਰ ਤੇ ਬੀਜਣ ਅਤੇ ਕਟਾਈ ਦੇ ਮੌਸਮ ਵਿੱਚ ਮਨਰੇਗਾ ਕੰਮ ਉਪਲਬਧ ਨਾ ਹੋਣ ਕਾਰਨ ਗਰੀਬ ਮਜ਼ਦੂਰਾਂ ਨੂੰ ਰੁਜ਼ਗਾਰ ਤੋਂ ਵਾਂਝਾ ਕਰ ਦਿੱਤਾ ਗਿਆ ਹੈ ਜਿਸ ਨਾਲ ਉਨ੍ਹਾਂ ਦੀ ਰੋਟੀ ਰੋਜ਼ੀ ਤੇ ਸਿੱਧਾ ਅਸਰ ਪਿਆ ਹੈ । 

               ਇਹ ਤਬਦੀਲੀ ਮਨਰੇਗਾ ਦੇ ਮੂਲ ਉਦੇਸ਼ ਨੂੰ ਖ਼ਤਮ ਕਰਨ ਵਾਲੀ ਹੈ ਜੋ ਕਿ ਗਰੀਬ ਪਰਿਵਾਰਾਂ, ਔਰਤਾਂ ਅਤੇ ਦਲਿਤ ਵਰਗ ਨੂੰ 100 ਦਿਨਾ ਦੀ ਗਰੰਟੀਸ਼ੁਦਾ ਰੁਜ਼ਗਾਰ ਪ੍ਰਦਾਨ ਸੀ ਨਵੇਂ ਐਕਟ ਵਿੱਚ ਵੀ 125 ਦਿਨਾਂ ਦਾ ਦਾਅਵਾ ਕੀਤਾ ਗਿਆ ਹੈ ਅਸਲ ਵਿੱਚ ਇਹ ਮਜ਼ਦੂਰਾਂ ਦੇ ਹੱਕਾ ਨੂੰ ਕਮਜ਼ੋਰ ਕਰਨ ਅਤੇ ਕੇਂਦਰੀਕਰਨ ਵਧਾਉਣ ਦੀ ਸਾਜਿਸ਼ ਹੈ ਇਸ ਨਾਲ ਪੰਜਾਬ ਸਮੇਤ ਪੂਰੇ ਦੇਸ਼ ਦੇ ਗਰੀਬ ਮਜ਼ਦੂਰਾਂ ਨੂੰ ਭਾਰੀ ਨੁਕਸਾਨ ਹੋ ਜਾਵੇਗਾ, ਕੇਂਦਰ ਸਰਕਾਰ ਦੀ ਇਸ ਮਜ਼ਦੂਰ ਮਾਰੂ ਨੀਤੀ ਨੂੰ ਵਾਪਿਸ ਕਰਾਉਣ ਲਈ 21ਜਨਵਰੀ ਨੂੰ ਪੁੱਡਾ ਗਰਾਉਂਡ ਡੀ ਸੀ ਦਫਤਰ ਦੇ ਸਾਹਮਣੇ ਜਲੰਧਰ ਵਿਖੇ ਠੀਕ 11 ਵਜੇ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ ਇਸ ਧਰਨੇ ਨੂੰ ਸਫਲ ਕਰਨ ਲਈ ਮਜ਼ਦੂਰ ਵਰਗ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ । 


13

Share News

Login first to enter comments.

Latest News

Number of Visitors - 132678