Thu, 30 Jul 2026

ਰੁਰਲ ਹੈਥ ਫਾਰਮੇਸੀ ਅਫਸਰ ਹੁਣ ਪੋੰਡੁ ਡਿਸਪੈੰਸਰਿਆਂ ਵਿਚ ਡਉਟੀ ਦੇਣਗੇ

ਜਲੰਧਰ - ਰੂਰਲ ਹੈਲਥ ਫ਼ਾਰਮੇਸੀ ਅਫ਼ਸਰ ਜੋ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਕੰਮ ਕਰਦੇ ਹਨ,ਇਨਾਂ ਦੀਆਂ ਡਿਊਟੀਆ ਜਨਵਰੀ ਤੋਂ ਹੀ ਆਮ ਆਦਮੀ ਕਲੀਨਿਕਾਂ ਵਿੱਚ ਲਗਾਈਆਂ ਗਈਆਂ ਸਨ ਪਰ ਹੁਣ ਉਹ ਆਪਣੀਆਂ ਸੇਵਾਵਾਂ ਮੁੜ ਆਪਣੀ ਅਸਲ ਪੋਸਟਿੰਗ ਵਾਲੀ ਥਾਂ ਪੇਂਡੂ ਡਿਸਪੈਂਸਰੀਆਂ ਵਿੱਚ  ਦੇਣਗੇ। 

ਦੱਸਣਯੋਗ ਹੈ ਕਿ ਜਨਵਰੀ ਵਿੱਚ ਇੰਨ੍ਹਾਂ ਫ਼ਾਰਮੇਸੀ ਅਫ਼ਸਰਾਂ ਦੀ ਡਿਊਟੀ ਇਹ ਕਹਿ ਕੇ ਆਮ ਆਦਮੀ ਕਲੀਨਿਕ ਵਿੱਚ ਲਗਾਈ ਗਈ ਸੀ ਕਿ ਜਿਵੇਂ ਹੀ ਨਵੀਂ ਭਰਤੀ ਹੋਏਗੀ ਤੁਹਾਨੂੰ ਵਾਪਸ ਡਿਸਪੈਂਸਰੀਆਂ ਵਿੱਚ ਭੇਜ ਦਿੱਤਾ ਜਾਏਗਾ।

 ਦੱਸ ਦੇਈਏ ਕਿ ਜੂਨ ਵਿੱਚ ਸਰਕਾਰ ਨੇ ਪੇਂਡੂ ਡਿਸਪੈਂਸਰੀਆਂ ਚ ਕੰਮ ਕਰਦੇ ਡਾਕਟਰਾਂ ਨੂੰ ਤਾਂ ਵਾਪਸ ਡਿਸਪੈਂਸਰੀਆਂ ਵਿੱਚ ਭੇਜ ਦਿੱਤਾ ਪਰ ਫ਼ਾਰਮੇਸੀ ਅਫ਼ਸਰਾਂ ਨੂੰ ਵਾਪਸ ਨਹੀਂ ਭੇਜਿਆ ਗਿਆ। ਇਸ ਦੇ ਰੋਸ ਵੱਜੋਂ ਜੱਥੇਬੰਦੀ ਦੇ ਨੁਮਾਇੰਦੇ ਕਈ ਵਾਰ ਸਿਹਤ ਮੰਤਰੀ ਬਲਬੀਰ ਸਿੰਘ ਨਾਲ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਮਿਲ ਚੁੱਕੇ ਹਨ ਤੇ ਉੱਚ ਅਧਿਕਾਰੀ ਵੀ ਨਵੀਂ ਭਰਤੀ ਕਰਨ ਦੀ ਬਜਾਏ ਬਾਰ ਬਾਰ ਲਾਅਰੇ ਹੀ ਲਾ ਰਹੇ ਹਨ। 

 ਰੋਸ ਨੂੰ ਲੈ ਕੇ ਅੱਜ ਜੱਥੇਬੰਦੀ ਨੇ ਸਰਕਾਰ ਦੇ  ਲਰਿਆਂ ਤੋਂ ਦੁਖੀ ਹੋ ਕੇ ਜੱਥੇਬੰਦਕ ਤੌਰ ਤੇ ਇਹ ਫ਼ੈਸਲਾ ਲਿਆ ਤੇ ਸਰਕਾਰ ਨੂੰ ਇੱਕ ਦਾ ਹਫ਼ਤੇ ਸਮਾਂ ਦਿੰਦਿਆਂ ਸਿਰਫ਼ 10 ਅਗਸਤ ਤੱਕ ਹੀ ਆਮ ਆਦਮੀ ਕਲੀਨਿਕਾਂ ਵਿੱਚ ਡਿਊਟੀ ਕਰਨ ਦਾ ਐਲਾਨ ਕੀਤਾ ਹੈ। 

ਇਸ ਮੌਕੇ ਜੱਥੇਬੰਦੀ ਦੇ ਸੂਬਾ ਪ੍ਰਧਾਨ ਕਮਲਜੀਤ ਸਿੰਘ ਚੌਹਾਨ ਨੇ ਕਿਹਾ ਕਿ 11 ਅਗਸਤ ਤੋਂ ਸਾਰੇ ਰੂਰਲ ਹੈਲਥ ਫ਼ਾਰਮੇਸੀ ਅਫ਼ਸਰ, ਜਿੰਨਾਂ ਦੀਆਂ ਡਿਊਟੀਆਂ ਆਮ ਆਦਮੀ ਕਲੀਨਿਕਾਂ ਵਿੱਚ ਲਗੀਆਂ ਹੋਈਆਂ ਹਨ, ਮੁੜ ਆਪਣੀ ਮੂਲ ਡਿਸਪੈਂਸਰੀਆਂ ਵਿੱਚ  ਸੇਵਾਵਾਂ ਦੇਣਗੇ।

 ਜੱਥੇਬੰਦੀ ਦੇ ਸੀਨੀਅਰ ਮੈਂਬਰਾਂ ਤੇ ਸੂਬਾ ਪ੍ਰਧਾਨ ਨੇ ਅੱਜ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਮਿਲ ਕੇ ਵੀ ਇਸ ਫੈਸਲੇ ਸੰਬੰਧਿ ਮੰਗ ਪੱਤਰ ਰਾਹੀਂ ਜਾਣੂ ਕਰਵਾਇਆ। 
ਇਸ ਮੌਕੇ ਸੂਬਾ ਆਗੂ ਹਰਿੰਦਰ ਸਿੰਘ ਧੂੰਦਾ, ਸੰਦੀਪ ਕੌਰ ਜਲੰਧਰ ,ਰਮਨ ਸ਼ਰਮਾ, ਅਮਨਦੀਪ ਸਿੰਘ,ਹਰਪ੍ਰੀਤ ਸਿੰਘ ਸਨ ਹਾਜ਼ਰ ਸਨ।

Comments

No comments yet.



Latest News

Number of Visitors - 186660