Thursday, 29 Jan 2026

ਸੁਖਬੀਰ ਬਾਦਲ ਨੇ ਮਾਘੀ ਨੂੰ ਸਮਰਪਿਤ ਅੱਜ ਤਖਤੂਪੁਰਾ (ਮੋਗਾ) ਦੀ ਪਵਿੱਤਰ ਧਰਤੀ 'ਤੇ ਨਤਮਸਤਕ ਹੋ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। 

News Riders Tv: ਇਸ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਵਿੱਚ ਪਹੁੰਚ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਹੋਇਆ ਵੱਡਾ ਇਕੱਠ ਗਵਾਹੀ ਭਰਦਾ ਹੈ ਕਿ ਪੰਜਾਬੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਨ ਤੇ ਉਹ ਦਿੱਲੀ ਦੀਆਂ ਪਾਰਟੀਆਂ ਦੇ ਝੂਠੇ ਲਾਰਿਆਂ ਨੂੰ ਸਮਝ ਚੁੱਕੇ ਹਨ। ਮੈਂ ਵਾਅਦਾ ਕਰਦਾ ਹਾਂ ਕਿ ਜਦ ਪੰਜਾਬੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸੇਵਾ ਬਖਸ਼ੀ ਤਾਂ ਅਸੀਂ ਆਪਣੇ ਸੂਬੇ ਨੂੰ ਮੁੜ ਵਿਕਾਸ ਦੀਆਂ ਲੀਹਾਂ 'ਤੇ ਲੈ ਕੇ ਜਾਵਾਂਗੇ। ਇਸ ਕਾਨਫਰੰਸ ਦੀ ਸਫਲਤਾ ਲਈ ਮੈਂ ਮੋਗਾ ਜ਼ਿਲ੍ਹੇ ਦੀ ਸਮੁੱਚੀ ਜਥੇਬੰਦੀ ਅਤੇ ਵਰਕਰਾਂ ਦਾ ਧੰਨਵਾਦ ਕਰਦਾ ਹਾਂ।


11

Share News

Login first to enter comments.

Latest News

Number of Visitors - 132677