ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਸ੍ਰੀ ਗੁਰੂ ਰਵੀਦਾਸ ਜੇ ਦਿਹਾੜੇ ਤੋਂ ਪਹਿਲਾਂ ਸੜਕਾਂ ਠੀਕ ਕੀਤੀਆਂ ਜਾਣ: ਸੁਰਿੰਦਰ ਕੌਰ
ਜਲੰਧਰ ਅੱਜ ਮਿਤੀ 14 ਜਨਵਰੀ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਕਾਂਗਰਸ ਪਾਰਟੀ ਦੇ ਇੰਚਾਰਜ ਸ੍ਰੀਮਤੀ ਸੁਰਿੰਦਰ ਕੌਰ ਨੇ ਕਿਹਾ ਕਿ ਫਰਵਰੀ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਪੂਰੇ ਵਿਸ਼ਵ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਹੀ ਨਗਰ ਨਿਗਮ ਵੱਲੋਂ ਗੁਰੂ ਤੇਗ ਬਹਾਦਰ ਨਗਰ ਤੋਂ ਲੈ ਕੇ ਸ੍ਰੀ ਗੁਰੂ ਰਵਿਦਾਸ ਚੌਂਕ ਤੱਕ ਜੋ ਸੜਕ ਤੋੜ ਕੇ ਭੁੱਲ ਗਿਆ ਹੈ ਜੇਕਰ ਉਸਦਾ ਕੰਮ ਸੋਮਵਾਰ ਤੱਕ ਨਾ ਚਲਿਆ ਗਿਆ ਤਾਂ ਸੜਕ ਬਣਾਉਣ ਦਾ ਮੰਗਲਵਾਰ ਨੂੰ ਹਲਕਾ ਵਿਧਾਨ ਸਭਾ ਵੈਸਟ ਕਾਂਗਰਸੀ ਸਮਰਥਕਾਂ ਦੇ ਨਾਲ ਅਤੇ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤ ਨਾਲ ਧਰਨਾ ਦਿੱਤਾ ਜਾਵੇਗਾ ਸੁਰਿੰਦਰ ਕੌਰ ਹੋਣਾਂ ਨੇ ਕਿਹਾ ਕਿ ਇਸ ਸੜਕ ਤੇ ਝੂਲੇ ਖਾਣ ਪੀਣ ਦੇ ਸਟਾਲ ਅਤੇ ਸੰਗਤ ਦਾ ਆਉਣਾ ਜਾਣਾ ਹੈ ਇੱਕ ਹਫਤਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਸੰਗਤ ਸ੍ਰੀ ਗੁਰੂ ਰਵਿਦਾਸ ਧਾਮ ਦੇ ਮੱਥਾ ਟੇਕਣ ਅਤੇ ਬੱਚਿਆਂ ਨਾਲ ਮੇਲਾ ਵਿਖਾਣ ਨੂੰ ਜਲੰਧਰ ਹੀ ਨਹੀਂ ਪੰਜਾਬ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਉਂਦੀ ਹੈ ਜੇਕਰ ਨਗਰ ਨਿਗਮ ਨੇ ਤੇ ਸੜਕ ਨਿਰਮਾਣ ਕਾਰਨਾ ਸ਼ੁਰੂ ਕੀਤਾ ਤਾਂ ਉਹ ਉਸ ਦਾ ਪੁਰਜੋਰ ਵਿਰੋਧ ਕਰਨਗੇ ਅਤੇ ਸੰਗਤ ਦੇ ਨਾਲ ਉਥੇ ਧਰਨਾ ਪ੍ਰਦਰਸ਼ਨ ਅਤੇ ਅਤੇ ਧਰਨੇ ਤੇ ਅਣਮਿੱਥੇ ਲਈ ਬੈਠ ਜਾਣਗੇ ਸੁਰਿੰਦਰ ਕੌਰ ਹੋਣਾਂ ਨੇ ਕਿਹਾ ਕਿ ਸੜਕ ਦਾ ਸਿਰਫ ਬੇਸ ਬਣਾ ਕੇ ਹੀ ਕੰਮ ਨਹੀਂ ਚੱਲਣਾ ਸੜਕ ਦਾ ਨਿਰਮਾਣ ਕਰ ਜਲਦ ਤੋਂ ਜਲਦ ਸ਼ੁਰੂ ਹੋਣਾ ਚਾਹੀਦਾ ਹੈ ਜਿਸ ਨਾਲ ਕਿ ਮੇਲੇ ਦੀ ਤਿਆਰੀਆਂ ਵੀ ਸ਼ੁਰੂ ਕੀਤੀਆਂ ਜਾਵਣ ।






Login first to enter comments.