पंजाब में किसानों का बड़ा प्रदर्शन, इस दिन बंद करेंगे नेशनल हाईवे
*ਘੱਟੋ ਘੱਟ ਲੋਹੜੀ ਦੇ ਇਸ ਤਿਉਹਾਰ ਦੀ ਤਾਂ ਇੱਜਤ ਰੱਖ ਲੈਂਦੇ ਕੁੜੇ ਦੇ ਢੇਰ ਮੇਮ ਦੇ ਗਲੇ ਵਿੱਚ ਹਾਰ ਵਾਂਗੂੰ ਚਮ ਚਮ ਕਰ ਰਹੇ ਹਨ" ਵਿਕਰਾਂਤ ਮਦਾਨ*
G2M ਜਲੰਧਰ 13 ਜਨਵਰੀ 2026: ਭਾਜਪਾ ਦੇ ਸੀਨਿਅਰ ਨੇਤਾ ਅਤੇ ਵਾਰਡ 33 ਤੇ ਇੰਚਾਰਜ ਵਿਕਰਾਂਤ ਮਦਾਨ ਨੇ ਕਿਹਾ ਕੀ ਕੇਵਲ ਵਿਹਾਰ ਦੇ ਬਾਹਰ ਸੜਕ ਤੇ ਕੂੜੇ ਕਰਕਟ ਦੇ ਲੱਗੇ ਹਨ ਢੇਰ,ਸ਼ਰਾਪ ਵਾਲੀ ਜਿੰਦਗੀ ਜੀਣ ਤੇ ਮਜਬੂਰ ਹਨ ਕੇਵਲ ਵਿਹਾਰ ਅਤੇ ਨੇੜਲੇ ਲਗਦੇ ਇਲਾਕਾ ਵਾਸੀ ਵਾਰਡ ਨੰਬਰ 33 ਵਿੱਚ ਪੈਂਦੇ ਕੇਵਲ ਵਿਹਾਰ ਅਤੇ ਲਤੀਫ਼ ਪੂਰਾ ਵਿੱਚ ਲਗੇ ਹੋਏ ਗੰਦੀ ਦੇ ਢੇਰਾਂ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਅੱਜ ਆਪ ਜੀ ਨਾਲ ਸਾਂਝੀਆਂ ਕੀਤੀਆ ਹਨ,ਵਾਰਡ ਦੇ ਕੌਂਸਲਰ ਸਾਹਿਬਾ ਨੂੰ ਕਹਿਣਾ ਚਾਹੁੰਦਾ ਹਾਂ ਕੀ ਰਾਜ ਗੱਦੀ ਦੇ ਨਾਲ ਨਾਲ ਜਿੰਮੇਵਾਰੀ ਵੀ ਕੋਈ ਚੀਜ਼ ਹੁੰਦੀ ਹੈ ਕੌਂਸਲਰ ਸਾਹਿਬਾ ਜੀ ਕਿਰਪਾ ਕਰਕੇ ਇਸ ਗੰਦਗੀ ਵੱਲ ਵੀ ਧਿਆਨ ਦਿਓ ਲੋਕਾਂ ਵਿਚ ਬਿਮਾਰੀਆਂ ਦਾ ਸੱਦਾ ਹੈ ਇਹ ਗੰਦਗੀ,ਅਵਾਰਾ ਪਸ਼ੂ ਘੁੰਮ ਰਹੇ ਹਨ ਅਤੇ ਇਹ ਗੰਦਗੀ ਖਾ ਰਹੇ ਹਨ, ਪਸ਼ੂ ਕਿਸੇ ਵਿਅਕਤੀ ਦਾ ਨੁਕਸਾਨ ਵੀ ਕਰ ਸਕਦੇ ਹਨ ਕਯਾ ਨੁਕਸਾਨ ਹੋਣ ਦਾ ਇੰਤਜ਼ਾਰ ਕਰ ਰਹੇ ਹੋ।
ਵਿਕਰਾਂਤ ਮਦਾਨ ਨੇ ਇਹ ਵੀ ਕਿਹਾ ਕੀ ਇਸ ਇਲਾਕੇ ਵਿਚ ਸਫਾਈ ਨਾ ਹੋਣ ਦਾ ਕਰਨ ਤਾਂ ਦੱਸੋ ਕਿ ਹੈ ਕਯਾ ਇਹ 2 ਵਾਰਡਾਂ ਦੀ ਬਾਰਡਰ ਲਾਈਨ ਤਾਂ ਨਹੀਂ ਸਮਝ ਰਹੇ ਹਨ, ਇਕ ਪਾਸੇ ਤਾਂ ਵਾਰਡ ਨੰਬਰ 33 ਤੋਂ ਆਮ ਆਦਮੀ ਪਾਰਟੀ ਦੇ ਹੋਣਹਾਰ ਕੌਂਸਲਰ ਸ਼੍ਰੀਮਤੀ ਅਰੁਣਾ ਅਰੋੜਾ ਜੀ ਹਨ ਅਤੇ ਦੁੱਜੇ ਪਾਸੇ ਵਾਰਡ ਨੰਬਰ 35 ਤੋਂ ਕਾਂਗਰਸ ਪਾਰਟੀ ਦੇ ਕੌਂਸਲਰ ਹੈਪੀ ਮੈਡਮ ਹਨ ਜੇ ਕਰ ਮੈਨੂੰ ਗਲਤੀ ਨਹੀਂ ਲਗ ਰਹੀ ਤਾਂ,ਆਪ ਜੀ ਨੂੰ ਬੇਨਤੀ ਹੈ ਕਿ ਜੇਕਰ ਇਹੋ ਜਿਹੀ ਗੱਲ ਹੈ ਤਾਂ ਮੈਨੂੰ ਦੱਸੋ, ਆਪ ਜੀ ਦੇ ਵਸ ਦਾ ਨਹੀਂ ਹੈ ਤਾਂ ਮੈਂ ਇਹ ਜਿੰਮਾ ਲੇ ਕੇ ਸਫ਼ਾਈ ਕਰਵਾ ਦਿੰਦਾ ਹਾਂ।






Login first to enter comments.