Thursday, 29 Jan 2026

ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਵਿਖੇ  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮਨਾਇਆ ਪ੍ਰਕਾਸ਼ ਦਿਹਾੜਾ ।

ਜਲੰਧਰ 4 ਜਨਵਰੀ (ਸੋਨੂੰ) : ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਜਿੰਦਾ ਸ਼ਹੀਦ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆ ਦੇ ਸਹਿਯੋਗ ਨਾਲ ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਵਿਖੇ ਸੰਗਤਾਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣ ਉਪਰੰਤ ਦੀਵਾਨ ਸਜਾਏ ਗਏ। ਸ੍ਰੀ ਆਖੰਡ ਪਾਠ ਸਾਹਿਬ ਦੀ ਸੇਵਾ ਅਤੇ ਲੰਗਰ ਦੀ ਸੇਵਾ ਸਵਰਗਵਾਸੀ ਨਿਹੰਗ ਸਿੰਘ ਬਾਬਾ ਮਾਨ ਸਿੰਘ ਦੇ ਪ੍ਰੀਵਾਰ ਵਲੋਂ ਕਰਵਾਈ ਗਈ।
      ਇਸ ਮੌਕੇ ਸ਼ਬਦ ਗੁਰਬਾਣੀ ਕੀਰਤਨ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਵਲੋਂ, ਬੱਚਿਆਂ ਵਲੋਂ ਕੀਰਤਨ ਤੇ ਕਵਿਤਾਵਾਂ ਸੁਣਾਈਆਂ ਗਈਆਂ, ਗਿਆਨੀ ਕੁਲਵਿੰਦਰ ਸਿੰਘ ਹੈਡ ਗ੍ਰੰਥੀ ਨੇ ਕੀਰਤਨ ਤੇ ਕਥਾ ਵਿਚਾਰਾਂ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਇਸ ਮੌਕੇ ਕੁਲਦੀਪ ਸਿੰਘ ਪਾਇਲਟ  ਪ੍ਰਧਾਨ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸੰਗਤਾਂ ਨੂੰ ਵਧਾਈ ਦਿੱਤੀ।
     ਇਸ ਮੌਕੇ ਮਨਿੰਦਰ ਪਾਲ ਸਿੰਘ ਗੁੰਬਰ, ਸੁਰਿੰਦਰ ਸਿੰਘ ਬਿੱਟੂ,ਇੰਦਰਪ੍ਰੀਤ ਸਿੰਘ ਇੰਦੀ, ਹਰਬੰਸ ਸਿੰਘ ਧੂਪੜ, ਮਾਸਟਰ ਅਮਰੀਕ ਸਿੰਘ ਨਿਹੰਗ, ਭੁਪਿੰਦਰ ਸਿੰਘ ਖਰਬੰਦਾ, ਗੁਰਮੇਲ ਸਿੰਘ, ਅਜੀਤ ਸਿੰਘ , ਪ੍ਰਭਜੀਤ ਸਿੰਘ ਬਿੱਲੂ,ਉਂਕਾਰ ਸਿੰਘ ਖਰਬੰਦਾ, ਅਮਰਜੀਤ ਸਿੰਘ ਪੱਪੂ, ਮਨਿੰਦਰ ਸਿੰਘ, ਗਿਆਨ ਸਿੰਘ ਡੈਅਰੀ ਵਾਲੇ,ਬੀਬੀ ਬਲਬੀਰ ਕੌਰ ਧੂਪੜ, ਰਤਨ ਕੌਰ ਯੂਕੇ,ਰਾਜਵੰਤ ਕੌਰ ਰੱਜੀ, ਸਿਮਰਨ ਕੌਰ, ਮਨਪ੍ਰੀਤ ਕੌਰ ਦੁਬਈ ਵਾਲੇ,ਰਮਨਪ੍ਰੀਤ ਕੌਰ, ਸੁਨੀਤਾ ਗਾਬਾ, ਗੁਰਮੀਤ ਕੌਰ, ਗੁਰਦੀਪ ਕੌਰ ਆਦਿ ਹਾਜ਼ਰ ਸਨ।
   


20

Share News

Login first to enter comments.

Latest News

Number of Visitors - 132720