Mon, 15 Jun 2026

ਸ਼ਹਾਦਤਾਂ ਸਿੱਖ ਧਰਮ ਦੀਆਂ ਉਚੀਆਂ ਸੁਚੀਆਂ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਲਈ ਸਦਾ ਤੱਤਪਰ ਰਹਿਣ ਲਈ ਹਮੇਸ਼ਾ ਪ੍ਰੇਰਨਾ ਦਿੰਦੀਆਂ ਹਨ- ਮੰਨਣ

ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਵਿਖੇ ਚਾਰ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਤੇ ਹੋਰ ਸਿੰਘ ਸਿੰਘਣੀਆਂ ਦੀ ਸ਼ਹਾਦਤ ਨੂੰ ਸਮਰਪਿਤ ਮਨਾਇਆ ਸ਼ਹੀਦੀ ਸਪਤਾਹ ।

ਜਲੰਧਰ 29 ਦਸੰਬਰ (ਸੋਨੂੰ) : ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਾਰ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਅਤੇ ਹੋਰ ਸਿੰਘਾਂ ਸਿੰਘਣੀਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਜਿੰਦਾ ਸ਼ਹੀਦ ਸੰਤ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲਿਆ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਵਿਖੇ ਰੋਜ਼ਾਨਾਂ 22 ਦਸੰਬਰ ਤੋਂ 28 ਦਸੰਬਰ ਤੱਕ ਸ਼ਰਧਾ ਭਾਵਨਾ ਨਾਲ ਸ਼ਹੀਦੀ ਸਪਤਾਹ ਮਨਾਉਂਦੇ ਹੋਏ ਢਾਡੀ ਦਰਬਾਰ ਸਜਾਏ ਗਏ। ਇਸ ਮੌਕੇ ਸੰਗਤਾਂ ਨੇ ਵੱਡੀ ਗਿਣਤੀ ਚ ਗੁਰੂ ਘਰ ਹਾਜ਼ਰੀਆਂ ਭਰ ਕੇ ਨਤਮਸਤਕ ਹੋ ਕੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਤੇ ਹੋਰ ਸਿੰਘ ਸਿੰਘਣੀਆਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ।
      ਭਾਈ ਗੁਰਵਿੰਦਰ ਸਿੰਘ ਭਾਗੋਵਾਲੀਆ ਢਾਡੀ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਜਥੇ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਆਨੰਦਗੜ੍ਹ ਸਾਹਿਬ ਛੱਡਣ ਤੋਂ ਲੈਕੇ ਸਰਸਾ ਨਦੀ ਪ੍ਰੀਵਾਰ ਵਿਛੋੜਾ, ਸ੍ਰੀ ਚਮਕੌਰ ਸਾਹਿਬ ਦੀ ਜੰਗ ਅਤੇ ਸਰਹਿੰਦ ਵਿਖੇ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ ਜਾਣ ਸਬੰਧੀ ਢਾਡੀ ਵਾਰਾਂ ਰਾਹੀਂ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ। ਬੱਚਿਆਂ ਵਲੋਂ ਕਵਿਤਾਵਾਂ ਤੇ ਸ਼ਬਦ ਗੁਰਬਾਣੀ ਕੀਰਤਨ ਰਾਹੀਂ ਅਤੇ ਗਿਆਨੀ ਕੁਲਵਿੰਦਰ ਸਿੰਘ ਹੈਡ ਗ੍ਰੰਥੀ ਵਲੋਂ ਕਥਾ ਵਿਚਾਰਾਂ ਕਰਦਿਆ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾਇਆ ਗਿਆ।
      ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਚੇਚੇ ਤੌਰ ਤੇ ਹਾਜ਼ਰੀ ਭਰੀ ਅਤੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਤੇ ਹੋਰ ਸਿੰਘ ਸਿੰਘਣੀਆਂ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕੀਤਾ ਅਤੇ ਕਿਹਾ ਕਿ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਹੋਰ ਸਿੰਘਾਂ ਸਿੰਘਣੀਆਂ ਦੀਆਂ ਸ਼ਹਾਦਤਾਂ ਸਿੱਖ ਧਰਮ ਦੀਆਂ ਉਚੀਆਂ ਸੁਚੀਆਂ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਲਈ ਸਦਾ ਤੱਤਪਰ ਰਹਿਣ ਲਈ ਸਦਾ ਪ੍ਰੇਰਨਾ ਦਿੰਦੀਆਂ ਹਨ।ਗੁਰੂ ਸਾਹਿਬ ਨੇ ਆਪਣਾ ਸਰਬੰਸ ਵਾਰ ਦਿੱਤਾ।ਅਜਿਹੀ ਮਿਸਾਲ ਹੋਰ ਕਿਧਰੇ ਵੀ ਨਹੀਂ ਮਿਲਦੀ।ਗੁਰੂ ਸਾਹਿਬ ਨੇ ਸਾਹਿਬਜ਼ਾਦਿਆਂ ਦਾ ਖੂਨ ਸਿੱਖ ਧਰਮ ਦੀਆਂ ਨੀਹਾਂ ਵਿਚ ਪਾ ਕੇ, ਸਿੱਖ ਧਰਮ ਦੀਆਂ ਨੀਹਾਂ ਨੂੰ ਮਜ਼ਬੂਤ ਕੀਤਾ ਹੈ ਤਾਂ ਜੋ ਸਿੱਖ ਵਿਰੋਧੀ ਤਾਕਤਾਂ ਸਿੱਖ ਧਰਮ ਦੀਆਂ ਨੀਹਾਂ ਨੂੰ ਹਿਲਾ ਨਾ ਸਕਣ। 
    ਇਸ ਮੌਕੇ ਕੁਲਦੀਪ ਸਿੰਘ ਪਾਇਲਟ ਪ੍ਰਧਾਨ ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਨੇ ਆਈਆਂ ਸੰਗਤਾਂ ਦਾ ਅਤੇ ਪਿਛਲੇ ਇਕ ਹਫਤੇ ਤੋਂ ਸੰਗਤਾਂ ਨੂੰ ਸ਼ਹਾਦਤਾਂ ਸਬੰਧੀ ਇਤਿਹਾਸ ਤੋਂ ਜਾਣੂ ਕਰਵਾ ਰਹੇ ਭਾਈ ਗੁਰਵਿੰਦਰ ਸਿੰਘ ਭਾਗੋਵਾਲੀਆ ਢਾਡੀ ਜਥਾ ਤੇ ਉਨ੍ਹਾਂ ਦੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਜਿਨ੍ਹਾਂ ਸੰਗਤਾਂ ਵਲੋਂ ਲੰਗਰ ਸੇਵਾ, ਦੁੱਧ ਸੇਵਾ, ਲੰਗਰ ਤਿਆਰ ਕਰਨ ਦੀ ਸੇਵਾ ਅਤੇ ਲੰਗਰ ਵਰਤਾਉਣ ਦੀ ਸੇਵਾਵਾਂ ਨਿਭਾਉਣ ਵਾਲੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
     ਇਸ ਮੌਕੇ ਮਨਿੰਦਰ ਪਾਲ ਸਿੰਘ ਗੁੰਬਰ,ਹਰਵਿੰਦਰ ਸਿੰਘ ਨਾਗੀ ਰਣਜੀਤ ਸਿੰਘ ਰਾਣਾ, ਹਰਬੰਸ ਸਿੰਘ ਧੂਪੜ ਸੁਰਿੰਦਰ ਸਿੰਘ ਬਿੱਟੂ, ਇੰਦਰਪ੍ਰੀਤ ਸਿੰਘ ਪਾਇਲਟ,ਸੁਰਜੀਤ ਸਿੰਘ ਭੂਈ,ਗੁਰਸਿੰਦਰ ਸਿੰਘ ਗੋਪੀ, ਮਾਸਟਰ ਅਮਰੀਕ ਸਿੰਘ ਨਿਹੰਗ, ਗਗਨਦੀਪ ਸਿੰਘ ਪਾਇਲਟ, ਅਰਜਨ ਸਿੰਘ,ਅਮਰਜੀਤ ਸਿੰਘ ਹੁੰਝਣ, ਕੁਲਵਿੰਦਰ ਸਿੰਘ ਬੱਗਾ , ਅਸ਼ੋਕ ਸਿੰਘ ਬੱਲ, ਅਮਰਜੀਤ ਸਿੰਘ ਪੱਪੂ, ਮਨਿੰਦਰ ਸਿੰਘ,ਸੰਤਾ ਸਿੰਘ ਸੰਧੂ, ਜਸਵਿੰਦਰ ਸਿੰਘ ਕਾਕਾ, ਗੁਰਦੀਪ ਸਿੰਘ ਅਰੋੜਾ, ਭੁਪਿੰਦਰ ਸਿੰਘ ਖਰਬੰਦਾ, ਸੁਖਵਿੰਦਰ ਸਿੰਘ ਸੋਢੀ,ਚਰਨਜੀਤ ਸਿੰਘ ਖਰਬੰਦਾ, ਉਂਕਾਰ ਸਿੰਘ ਖਰਬੰਦਾ, ਬਲਬੀਰ ਕੌਰ ਧੂਪੜ, ਹਰਜਿੰਦਰ ਪਾਲ ਕੌਰ ਗੁੰਬਰ, ਰਤਨ ਕੌਰ ਯੂਕੇ, ਮਨਪ੍ਰੀਤ ਕੌਰ ਦੁਬਈ ਵਾਲੇ, ਰਮਨਪ੍ਰੀਤ ਕੌਰ, ਸੁਨੀਤਾ ਗਾਬਾ, ਰਜਵੰਤ ਕੌਰ ਰੱਜੀ, ਹਰਪ੍ਰੀਤ ਕੌਰ,ਗੁਰਮੀਤ ਕੌਰ ਗੀਤਾ, ਹਰਪ੍ਰੀਤ ਕੌਰ ਅਰੋੜਾ,ਰੂਬੀ ਭਾਟੀਆ, ਸਿਮਰਨ ਕੌਰ, ਅਜੀਤ ਕੌਰ ਮਲਹੋਤਰਾ,ਉਰਵਿੰਦਰ ਕੌਰ ਕਾਲੜਾ,ਬਲਜੀਤ ਕੌਰ, ਕਮਲਪ੍ਰੀਤ ਕੌਰ ਕਥੂਰੀਆ ਆਦਿ ਹਾਜ਼ਰ ਸਨ।


600

Share News

Comments

No comments yet.



Latest News

Number of Visitors - 166777