ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਨਕੋਦਰ ਪੁਲੀਸ ਨੇ 20 ਗ੍ਰਾਮ ਹੈਰੋਇਨ ਸਮੇਤ ਇਕ ਔਰਤ ਨੂੰ ਕੀਤਾ ਗ੍ਰਿਫਤਾਰ ।
ਮੱਲੀਆਂ ਕਲਾਂ ਅਵਤਾਰ ਰਾਣਾ / ਨਕੋਦਰ ਪੁਲਸ ਵਲੋਂ ਨਸ਼ਾ ਤਸਕਰੀ ਕਰਨ ਵਾਲੇ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਡੀ ਐੱਸ ਪੀ ਨਕੋਦਰ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਥਾਣਾ ਸਦਰ ਨਕੋਦਰ ਦੇ ਮੁੱਖੀ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਦੀ ਪੁਲਿਸ ਪਾਰਟੀ ਨੇ ਇੱਕ ਔਰਤ ਨੂੰ 20 ਗ੍ਰਾਮ ਹੇਰੋਇਨ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਨਕੋਦਰ ਪੁਲਿਸ ਦੇ ਐਸ ਆਈ ਸੋਮਨਾਥ ਨੇ ਗਸ਼ਤ ਦੌਰਾਨ ਸ਼ੰਕਰ ਦੇ ਨੇੜਿਓਂ ਇੱਕ ਔਰਤ ਜੋ ਕਿ ਹੱਥ ਵਿੱਚ ਲਿਫਾਫਾ ਫੜੀ ਪੈਦਲ ਆ ਰਹੀ ਸੀ ਪੁਲਿਸ ਨੇ ਸ਼ੱਕ ਦੇ ਅਧਾਰ ਤੇ ਉਸਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੇ ਮੋਮੀ ਲਫਾਫੇ ਵਿੱਚੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ । ਪੁਲਿਸ ਨੇ ਉਸ ਨੂੰ ਗਿਰਫ਼ਤਾਰ ਕਰਕੇ ਨਸ਼ਾ ਅੈਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਦੋਸ਼ਨ ਦੀ ਪਹਿਚਾਣ ਭੋਲੀ ਪੱਤਨੀ ਸਰਬਜੀਤ ਵਾਸੀ ਪੱਤੀ ਤੱਖਰ ਸ਼ੰਕਰ ਥਾਣਾ ਸਦਰ ਨਕੋਦਰ ਵੱਜੋਂ ਹੋਈ ਹੈ। ਫੋਟੋ ਕੈਪਸਨ:- ਹੈਰੋਇਨ ਸਮੇਤ ਗ੍ਰਿਫਤਾਰ ਕੀਤੀ ਔਰਤ ਨਾਲ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਅਤੇ ਪੁਲਿਸ ਪਾਰਟੀ ।






Login first to enter comments.