पंजाब में किसानों का बड़ा प्रदर्शन, इस दिन बंद करेंगे नेशनल हाईवे
ਫਾਜ਼ਿਲਕਾ- ਜ਼ਿਲੇ ਵਿਚ ਇਕ ਮਕਾਨ ਦੀ ਛੱਤ ਡਿੱਗ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਰਾਧਾ ਸੁਆਮੀ ਕਾਲੋਨੀ ਵਿਚ ਇਕ ਮਕਾਨ ਦੀ ਛੱਤ ਡਿੱਗ ਗਈ। ਇਸ ਦੌਰਾਨ ਅੰਦਰ ਸੁੱਤੇ ਪਏ ਪਰਿਵਾਰ ਦੇ 3 ਮੈਂਬਰ ਮਲਬੇ ਹੇਠ ਦੱਬ ਕੇ ਗੰਭੀਰ ਜ਼ਖ਼ਮੀ ਹੋ ਗਏ।
ਜ਼ਖਮੀ ਹਾਲਤ ਵਿਚ ਉਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੋਂ ਇਕ ਲੜਕੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸ਼੍ਰੀਗੰਗਾਨਗਰ ਰੈਫਰ ਕਰ ਦਿਤਾ ਗਿਆ।
ਇਸ ਸਬੰਧੀ ਜਾਣਕਾਰੀ ਮਿਲੀ ਹੈ ਕਿ ਇਹ ਹਾਦਸਾ ਅੱਜ ਸਵੇਰੇ 6:30 ਵਜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਘਰ ਦੇ ਅੰਦਰ ਪਰਿਵਾਰ ਦੇ 3 ਮੈਂਬਰ ਸੁੱਤੇ ਹੋਏ ਸਨ। ਇਸ ਦੌਰਾਨ ਉਨ੍ਹਾਂ ਨੂੰ ਅਚਾਨਕ ਉੱਚੀ ਆਵਾਜ਼ ਸੁਣਾਈ ਦਿਤੀ। ਜਦੋਂ ਉਹ ਘਰ ਤੋਂ ਬਾਹਰ ਨਿਕਲੇ ਤਾਂ ਦੇਖਿਆ ਕਿ ਸਾਗਰ ਕੁਮਾਰ ਦੇ ਘਰ ਦੀ ਛੱਤ ਡਿੱਗੀ ਹੋਈ ਸੀ। ਸਾਗਰ ਕੁਮਾਰ, ਉਸ ਦੀ ਪਤਨੀ ਸਕੀਨਾ ਅਤੇ ਛੋਟੀ ਬੱਚੀ ਮਲਬੇ ਹੇਠ ਦੱਬ ਗਏ।
ਮਲਬੇ ਹੇਠ ਦੱਬੇ ਜ਼ਖਮੀਆਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿਥੇ ਡਾਕਟਰਾਂ ਨੇ ਮੁਢਲੀ ਸਹਾਇਤਾ ਤੋਂ ਬਾਅਦ ਬੱਚੀ ਨੂੰ ਸ਼੍ਰੀਗੰਗਾਨਗਰ ਰੈਫਰ ਕਰ ਦਿਤਾ। ਜਦਕਿ ਸਾਗਰ ਅਤੇ ਸਕੀਨਾ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਜ਼ੇਰੇ ਇਲਾਜ ਹਨ।
ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।






Login first to enter comments.